ਮਾਂ ਬੋਲੀ ਦਿਹਾੜਾ ਦਾ ਇਤਿਹਾਸ ਵਿਸਤਾਰ ਵਿਚ ਜਾਨਏ
ਵਿਰੋਧ ਪ੍ਰਦਰਸਨ ਨੂੰ ਖਤਮ ਕਰਨ ਲਈ, ਪਾਕਿਸਤਾਨ ਸਰਕਾਰ ਨੇ ਜਨਤਕ ਮੀਟਿੰਗਾਂ ਅਤੇ ਰੈਲੀਆਂ ‘ਤੇ ਪਾਬੰਦੀ ਲਾ ਦਿੱਤੀ। ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਵਿਸ਼ਾਲ ਰੈਲੀਆਂ ਅਤੇ ਮੀਟਿੰਗਾਂ ਦਾ ਪ੍ਰਬੰਧ ਕੀਤਾ। 21 ਫਰਵਰੀ 1952 ਨੂੰ ਪੁਲਿਸ ਨੇ ਰੈਲੀਆਂ ’ਤੇ ਗੋਲ਼ੀ ਚਲਾ ਦਿੱਤੀ। ਇਸ ਗੋਲ਼ੀਬਾਰੀ ’ਚ ਅਬਦੁਸ ਸਲਾਮ, ਅਬੁਲ ਬਰਕਤ, ਰਫੀਕ ਉੱਦੀਨ ਅਹਿਮਦ, ਅਬਦੁਲ ਜੱਬਾਰ ਅਤੇ ਸਫੀ-ਉਰ-ਰਹਿਮਾਨ ਨਾਂਅ ਦੇ ਮੁਜ਼ਾਹਰਾਕਾਰੀਆਂ ਦੀ ਮੌਤ ਹੋ ਗਈ ਅਤੇ ਸੈਂਕਡ਼ੇ ਹੋਰ ਜ਼ਖ਼ਮੀ ਹੋ ਗਏ। ਇਤਿਹਾਸ ਵਿੱਚ ਇਹ ਇੱਕ ਦੁਰਲੱਭ ਘਟਨਾ ਸੀ, ਜਿੱਥੇ ਲੋਕਾਂ ਨੇ ਆਪਣੀ ਮਾਂ ਬੋਲੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। 1999 ਵਿੱਚ ਯੂਨੈਸਕੋ ਵੱਲੋਂ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਹ 21 ਫਰਵਰੀ 2000 ਤੋਂ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਐਲਾਨ ਬੰਗਲਾਦੇਸ਼ੀਆਂ (ਉਸ ਸਮੇਂ ਪੂਰਬੀ ਪਾਕਿਸਤਾਨੀਆਂ) ਦੁਆਰਾ ਕੀਤੇ ਗਏ ਭਾਸ਼ਾ ਅੰਦੋਲਨ ਨੂੰ ਸ਼ਰਧਾਂਜਲੀ ਵਜੋਂ ਸਾਹਮਣੇ ਆਈ ਸੀ।