15 ਤੋਂ 18 ਸਾਲ ਦੇ ਉਮਰ ਵਰਗ ਲਈ 1 ਜਨਵਰੀ ਤੋਂ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਸ਼ੁਰੂਆਤੀ ਸਮੇਂ 12 ਲੱਖ ਤੋਂ ਜ਼ਿਆਦਾ ਅੱਲ੍ਹਡ਼ਾਂ ਨੇ ਟੀਕਾਕਰਨ ਲਈ ਰਜਿਸਟਰੇਸ਼ਨ ਕੀਤਾ ਸੀ।ਹੁਣ ਤੱਕ ਵੀ ਰਜਿਸਟਰੇਸ਼ਨ ਜਾਰੀ ਹੈ। ਇਸ ਤੋਂ ਇਲਾਵਾ ਇਸ ਉਮਰ ਵਰਗ ਵਾਲੇ ਸਿੱਧੇ ਹੀ ਵੈਕਸੀਨੇਸ਼ਨ ਸੈਂਟਰ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ ਤੇ ਉਸੇ ਸਮੇਂ ਟੀਕਾ ਵੀ ਲਗਵਾ ਸਕਦੇ ਹਨ। ਇਸ ਤੋਂ ਇਲਾਵਾ ਪਿਛਲੇ ਮਹੀਨੇ ਬੂਸਟਰ ਡੋਜ਼ ਦੀ ਵੀ ਸ਼ੁਰੂਆਤ ਕੀਤੀ ਗਈ ਸੀ। ਜਿਸ ਦੇ ਚਲਦਿਆ ਸਿਹਤ ਵਿਭਾਗ ਵਲੋਂ ਸਿਹਤ ਕਰਮਚਾਰੀਆਂ, ਫਰੰਟਲਾਈਨ ਵਰਕਰਾਂ ਤੇ 60 ਸਾਲ ਤੋਂ ਜ਼ਿਆਦਾ ਉਮਰ ਵਰਗ ਨੂੰ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ।