ਕੇਸਰੀ ਵਿਰਾਸਤ ਨੇਟਵਰਕ- ਕਿਸਾਨਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਮੁਹਿੰਮ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਭਾਰਤ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ 100 ਕਿਸਾਨ ਡਰੋਨਾਂ ਨੂੰ ਹਰੀ ਝੰਡੀ ਦਿਖਾਈ | ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਇਹ 21ਵੀਂ ਸਦੀ ਦੀਆਂ ਆਧੁਨਿਕ ਖੇਤੀ ਸਹੂਲਤਾਂ ਦੀ ਦਿਸ਼ਾ ਵਿਚ ਇਕ ਨਵਾਂ ਅਧਿਆਏ ਹੈ। ਮੈਨੂੰ ਭਰੋਸਾ ਹੈ ਕਿ ਇਹ ਸ਼ੁਰੂਆਤ ਨਾ ਸਿਰਫ਼ ਡਰੋਨ ਸੈਕਟਰ ਦੇ ਵਿਕਾਸ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗੀ, ਸਗੋਂ ਅਸੀਮਤ ਸੰਭਾਵਨਾਵਾਂ ਲਈ ਅਸਮਾਨ ਵੀ ਖੋਲ੍ਹੇਗੀ |