KESARI VIRASAT

ਕੇਸਰੀ ਵਿਰਾਸਤ

Latest news
ਹਾਕੀ 'ਚ ਪਾਕਿਸਤਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਏਸ਼ੀਆਡ ਗਰੁੱਪ ਪੜਾਅ ਵਿੱਚ 10-2 ਨਾਲ ਹਰਾਇਆ ਅਭਿਨੇਤਾ ਵਿਸ਼ਾਲ ਦਾ ਸੈਂਸਰ ਬੋਰਡ ਉੱਪਰ ਗੰਭੀਰ ਇਲਜ਼ਾਮ: ਫਿਲਮ ਨੂੰ ਪਾਸ ਕਰਨ ਲਈ 6.5 ਲੱਖ ਰੁਪਏ ਲਏ ਵਿਜੀਲੈਂਸ ਨੇ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਿਦ ਨੂੰ ਕੀਤਾ ਗ੍ਰਿਫਤਾਰ: ਪਤਨੀ ਤੇ ਪੁੱਤਰ ਨੂੰ ਵੀ ਨਾਲ ਲੈ ਗਏ ਬੋਲਣ ਦੀ ਆਜ਼ਾਦੀ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰਨਾ ਬਰਦਾਸ਼ਤ ਨਹੀਂ-ਐਸ. ਜੈਸ਼ੰਕਰ ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ ਪਾਕਿਸਤਾਨ ਵਿਚਲੇ ਆਤਮਘਾਤੀ ਹਮਲਾਵਰਾਂ ਅਤੇ ਵਰਤੇ ਜਾਣ ਵਾਲੇ ਵਿਸਫੋਟਕਾਂ ਬਾਰੇ ਅੰਦਰੂਨੀ ਜਾਣਕਾਰੀ ਆਈ ਸਾਹਮਣੇ ਪਾਕਿਸਤਾਨ ਆਤਮਘਾਤੀ ਧਮਾਕਾ : ਈਦ-ਏ-ਮਿਲਾਦ ਦੇ ਜਲੂਸ ਲਈ ਇਕੱਠੇ ਹੋਏ 58 ਲੋਕਾਂ ਦੀ ਮੌਤ ਕੇ.ਐਮ.ਵੀ. ਕਾਲਜੀਏਟ ਸਕੂਲ ਦੀ ਸਾਫਟਬਾਲ ਟੀਮ ਬਣੀ ਚੈਂਪੀਅਨ ਪੀ.ਪੀ.ਐਸ.ਸੀ.ਐਲ. ਦਾ ਸੀਨੀਅਰ ਐਕਸੀਅਨ 45000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ Ayushman Card : ਹੁਣ ਘਰ ਬੈਠੇ Ayushman Card online Apply ਕਰੋ ਇਸਦੀ ਪੂਰੀ ਜਾਣਕਾਰੀ ਪੜਾਅ ਦਰ ਪੜਾਅ

ਫਰਵਰੀ ਮਹੀਨੇ ਦੌਰਾਨ ਕਾਸ਼ਤ ਕਰਨਯੋਗ ਫਸਲਾਂ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਫਰਵਰੀ ਮਹੀਨਾ ਬਹਾਰ ਰੁੱੱਤ ਦੀ ਆਮਦ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਨਵਾਂ ਪੁੰਗਾਰਾ ਆਉਣ ਨਾਲ ਬੂਟਿਆਂ ’ਤੇ ਨਵੀਂ ਦਿੱੱਖ ਵੇਖਣ ਨੂੰ ਮਿਲਦੀ ਹੈ। ਕੋਰੇ ਤੋਂ ਬਚਾਅ ਲਈ ਦਸੰਬਰ ਮਹੀਨੇ ਦੌਰਾਨ ਬੰਨ੍ਹੀਆਂ ਕੁੱੱਲੀਆਂ ਨੂੰ ਮੌਸਮ ਵੇਖ ਕੇ ਖੋਲ੍ਹ ਦਿਓ। ਪੱਤਝੜੀ ਫਲਦਾਰ ਬੂਟੇ ਜਿਵੇਂ ਨਾਸ਼ਪਾਤੀ, ਬੱੱਗੂਗੋਸ਼ਾ, ਅਨਾਰ ਦੇ ਬੂਟੇ ਜੇ ਅਜੇ ਨਹੀਂ ਲਾਏ ਤਾਂ ਫੁਟਾਰਾ ਨਿਕਲਣ ਤੋਂ ਪਹਿਲਾਂ ਲਾ ਦਿਓ। ਇਸ ਮਹੀਨੇ ਦੇ ਦੂਜੇ ਅੱੱਧ ਤੋਂ ਸਦਾਬਹਾਰ ਫਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਬੇਰ, ਲੁਕਾਠ ਆਦਿ ਨੂੰ ਲਾਇਆ ਜਾ ਸਕਦਾ ਹੈ। ਫਲਦਾਰ ਬੂਟੇ ਹਮੇਸ਼ਾ ਬਾਗ਼ਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਤੋਂ ਹੀ ਖ਼ਰੀਦੋ। ਸੜਕ ਛਾਪ ਜਾਂ ਸਾਈਕਲਾਂ ’ਤੇ ਬੂਟੇ ਵੇਚਣ ਵਾਲਿਆਂ ਤੋਂ ਨਾ ਲਓ। ਬੂਟੇ ਲਾਉਣ ਤੋਂ ਪਹਿਲਾਂ ਫ਼ਾਸਲੇ ਦਾ ਧਿਆਨ ਜ਼ਰੂਰ ਰੱੱਖੋ। ਜੇ ਬਾਗ਼ ਲਾਉਣਾ ਹੈ ਤਾਂ 7 ਫੁੱਟ ਤੱੱਕ ਵੱੱਖ-ਵੱੱਖ ਡੰੂਘਾਈ ਤੋਂ ਮਿੱੱਟੀ ਦੇ ਨਮੂਨੇ ਲੈ ਕੇ ਪਰਖ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ।

ਫਲਦਾਰ ਬੂਟੇ

ਫਲਦਾਰ ਬੂਟਿਆਂ ਨੂੰ ਜੇ ਰਸਾਇਣਕ ਖਾਦਾਂ ਅਜੇ ਤੱੱਕ ਨਹੀਂ ਪਾਈਆਂ ਤਾਂ 4-6 ਸਾਲ ਉਮਰ ਦੇ ਹਿਸਾਬ ਨਾਲ ਕਿੰਨੂ ਦੇ ਬੂਟਿਆਂ ਨੂੰ 480-850 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ ਤੇ 1370-2400 ਗ੍ਰਾਮ ਸਿੰਗਲ ਸੁਪਰ ਫਾਸਫੇਟ, ਬਾਕੀ ਨਿੰਬੂ ਜਾਤੀ ਦੇ ਬੂਟਿਆਂ ਨੂੰ 220-275 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਅੰਬ ਨੂੰ 200-400 ਗ੍ਰਾਮ ਯੂਰੀਆ ਤੇ 350-700 ਗ੍ਰਾਮ ਪੋਟਾਸ਼, ਨਾਸ਼ਪਾਤੀ ਨੂੰ 200-300 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਲੀਚੀ ਨੂੰ 250-500 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਆੜੂ ਨੂੰ 250-500 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਅੰਗੂਰ ਨੂੰ 400-500 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ, ਅਲੂਚਾ ਨੂੰ 150-180 ਗ੍ਰਾਮ ਯੂਰੀਆ ਦੀ ਪਹਿਲੀ ਕਿਸ਼ਤ ਪਾ ਦਿਓ। ਖਾਦ ਬੂਟੇ ਨੂੰ ਇਕਸਾਰ ਪਾਓ ਤੇ ਹਲਕੀ ਗੋਡੀ ਕਰ ਕੇ ਮਿੱੱਟੀ ’ਚ ਰਲਾ ਦਿਓ।
ਬਾਗ਼ਬਾਨੀ ਕਾਸ਼ਤਕਾਰਾਂ ਲਈ ਮਿਸਾਲ ਬਣਿਆ ਗੁਰਰਾਜ ਸਿੰਘ ਵਿਰਕ

ਬੇਰ ਦੇ ਬੂਟਿਆਂ ’ਚ ਫਲ ਦੇ ਆਕਾਰ ਵਾਧੇ ਲਈ ਲੋੜ ਅਨੁਸਾਰ ਪਾਣੀ ਦਿਓ ਤੇ ਚਿੱਟੇ ਰੋਗ ਦੀ ਰੋਕਥਾਮ ਲਈ 0.5 ਮਿਲੀਲੀਟਰ ਕੈਰਾਥੇਨ ਜਾਂ 0.5 ਗ੍ਰਾਮ ਬੈਲੇਟਾਨ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਦਲ- ਬਦਲ ਕੇ ਛਿੜਕਾਅ ਕਰੋ। ਫਲ ਦੀ ਮੱੱਖੀ ਦੀ ਰੋਕਥਾਮ ਲਈ 1.5 ਮਿਲੀਲੀਟਰ ਰੋਗਰ 1 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਬੇਰ ਫਲ ਤੋੜਨ ਤੋਂ 2 ਹਫ਼ਤੇ ਪਹਿਲਾਂ ਛਿੜਕਾਅ ਬੰਦ ਕਰ ਦਿਓ। ਨਿੰਬੂ ਜਾਤੀ ਵਾਲੇ ਬੂਟਿਆਂ ਦੇ ਸਿਟਰਸ ਸਿੱੱਲਾ ਤੇ ਸੁਰੰਗੀ ਕੀੜੇ ਦੀ ਰੋਕਥਾਮ ਲਈ 0.4 ਮਿਲੀਲੀਟਰ ਈਮਿਡਾਕਲੋਰਪਰਿੱੱਡ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਫੁੱਲ ਆਉਣ ਤੋਂ ਪਹਿਲਾਂ ਛਿੜਕਾਅ ਕਰੋ। ਜੜ੍ਹਾਂ ਦੇ ਗਾਲੇ ਅਤੇ ਗੂੰਦੀਆ ਰੋਗ (ਫਾਈਟੋਪਥੋਰਾ) ਦੀ ਰੋਕਥਾਮ ਲਈ ਬੂਟਿਆਂ ਦੇ ਮੁੱੱਢਾਂ ਅਤੇ ਉਨ੍ਹਾਂ ਦੀ ਛਤਰੀ ਹੇਠ ਸੋਡੀਅਮ ਹਾਈਪਰੋਕਲੋਰਾਈਡ 5 ਫ਼ੀਸਦੀ ਨੂੰ 50 ਮਿਲੀਲੀਟਰ ਪ੍ਰਤੀ ਬੂਟਾ ਦੇ ਹਿਸਾਬ ਨਾਲ 10 ਲੀਟਰ ਪਾਣੀ ’ਚ ਘੋਲ ਕੇ ਚੰਗੀ ਤਰ੍ਹਾਂ ਛਿੜਕਾਅ ਕਰੋ। ਅੰਬ ਦੇ ਬੂਟਿਆਂ ’ਤੇ ਫੁੱੱਲ ਆਉਣ ’ਤੇ ਛੜੱੱਪਾਮਾਰ ਤੇਲੇ ਅਤੇ ਚਿੱੱਟੋਂ ਰੋਗ ਦੀ ਰੋਕਥਾਮ ਲਈ 1.6 ਮਿਲੀਲੀਟਰ ਮੈਲਾਥਿਆਨ ਤੇ 2.5 ਗ੍ਰਾਮ ਘੁਲਣਸ਼ੀਲ ਗੰਧਕ ਜਾਂ 1 ਮਿਲੀਲੀਟਰ ਕੈਰਾਥੇਨ ਫੁੱੱਲ ਨਿਕਲਣ ਤੋਂ ਪਹਿਲਾਂ ਤੇ ਬਾਅਦ ’ਚ ਫੁੱੱਲ-ਪੱੱਤੀਆਂ ਝੜਨ ਤੱੱਕ 10 ਦਿਨ ਦੇ ਵਕਫ਼ੇ ’ਤੇ 1 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।

ਸਬਜ਼ੀਆਂ ਦੀ ਕਾਸ਼ਤ

ਗਰਮ ਰੁੱੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਲਈ ਇਸ ਮਹੀਨੇ ਦਾ ਦੂਜਾ ਪੰਦਰਵਾੜਾ ਬਹੁਤ ਹੀ ਢੁੱਕਵਾਂ ਸਮਾਂ ਹੈ। ਸੋ ਸਾਨੂੰ ਆਪਣੀਆਂ ਪਰਿਵਾਰਕ ਲੋੜਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ । ਇਸ ਲਈ ਬਾਗ਼ਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਬਜ਼ੀ ਦੇ ਬੀਜਾਂ ਦੀ ਕਿੱੱਟ ਲਿਆ ਕੇ ਲਾਉਣੀ ਚਾਹੀਦੀ ਹੈ, ਜਿਸ ’ਚ 10 ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਹੁੰਦੇ ਹਨ। ਗਰਮ ਰੁੱਤ ’ਚ ਕੱੱਦੂ ਜਾਤੀ ਦੀਆਂ ਸਬਜ਼ੀਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਨ੍ਹਾਂ ’ਚ ਘੀਆ ਕੱੱਦੂ, ਚੱੱਪਣ ਕੱੱਦੂ, ਹਲਵਾ ਕੱੱਦੂ, ਘੀਆ ਤੋਰੀ, ਕਰੇਲਾ, ਖਰਬੂਜ਼ਾ, ਟੀਂਡਾ, ਤਰ, ਖੀਰਾ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਨ੍ਹਾਂ ਲਈ ਲਗਭਗ 12 ਗ੍ਰਾਮ ਬੀਜ ਪਰ ਹਲਵਾ ਕੱੱਦੂ, ਤਰ, ਖੀਰਾ, ਟੀਂਡਾ ਲਈ 6 ਗ੍ਰਾਮ ਬੀਜ ਪ੍ਰਤੀ ਮਰਲਾ ਦੀ ਜ਼ਰੂਰਤ ਪੈਂਦੀ ਹੈ। ਕਰੇਲਾ, ਟੀਂਡਾ ਤੇ ਚੱੱਪਣ ਕੱੱਦੂ ਲਈ 1 ਮੀਟਰ, ਘੀਆ ਕੱੱਦੂ, ਤਰ ਤੇ ਖੀਰਾ ਲਈ 2 ਮੀਟਰ ਤੇ ਹਲਵਾ ਕੱੱਦੂ ਲਈ 3 ਮੀਟਰ ਚੌੜੀਆਂ ਕਿਆਰੀਆਂ ਬਣਾਓ ਤੇ ਕਿਆਰੀਆਂ ਦੇ ਦੋਵੇਂ ਪਾਸੇ ਬੀਜ ਬੀਜੋ। ਬਿਜਾਈ ਤੋਂ ਪਹਿਲਾਂ ਦੇਸੀ ਰੂੜੀ ਖਾਦ ਜ਼ਰੂਰ ਪਾ ਲਵੋ।

ਠੰਢ ਤੇ ਕੋਰੇ ਦਾ ਅਸਰ ਖ਼ਤਮ ਹੋਣ ਦੇ ਨਾਲ ਹੀ ਨਵੰਬਰ- ਦਸੰਬਰ ’ਚ ਬੀਜੀਆਂ ਸਬਜ਼ੀਆਂ ਜਿਵੇਂ ਮਿਰਚ, ਸ਼ਿਮਲਾ ਮਿਰਚ, ਬੈਂਗਣ, ਟਮਾਟਰ ਤੋਂ ਪਲਾਸਟਿਕ ਸ਼ੀਟ ਜਾਂ ਸਰਕੰਡੇ ਨੂੰ ਉਤਾਰ ਦਿਓ। ਮਿਰਚ ਤੇ ਸ਼ਿਮਲਾ ਮਿਰਚ ਦੀ ਪਨੀਰੀ ਖੇਤ ’ਚ ਲਾ ਦਿਓ। ਮਿਰਚ ਨੂੰ 185 ਗ੍ਰਾਮ ਯੂਰੀਆ, 470 ਗ੍ਰਾਮ ਸਿੰਗਲ ਸੁਪਰਫਾਸਫੇਟ, 125 ਗ੍ਰਾਮ ਪੋਟਾਸ਼ ਤੇ ਸ਼ਿਮਲਾ ਮਿਰਚ ਨੂੰ 220 ਗ੍ਰਾਮ ਯੂਰੀਆ, 1 ਕਿੱਲੋ ਸਿੰਗਲ ਸੁਪਰਫਾਸਫੇਟ ਤੇ 125 ਗ੍ਰਾਮ ਪੋਟਾਸ਼ ਖਾਦ ਪ੍ਰਤੀ ਮਰਲਾ ਪਾਓ। ਪਨੀਰੀ ਲਾਉਣ ਤੋਂ ਤੁਰੰਤ ਬਾਅਦ ਪਾਣੀ ਦਿਓ। ਬੈਂਗਣ ਦੀ ਪਨੀਰੀ ਲਾਉਣ ਤੋਂ ਪਹਿਲਾਂ 60 ਕਿੱਲੋ ਰੂੜੀ, 350 ਗ੍ਰਾਮ ਕਿੱਲੋ ਯੂਰੀਆ, 950 ਗ੍ਰਾਮ ਸਿੰਗਲ ਸੁਪਰਫਾਸਫੇਟ ਤੇ 125 ਗ੍ਰਾਮ ਪੋਟਾਸ਼ ਪ੍ਰਤੀ ਮਰਲਾ ਛੱੱਟੇ ਨਾਲ ਪਾ ਦਿਓ। ਟਮਾਟਰ ਦੀ ਪਨੀਰੀ ਵੀ ਲਾ ਦਿਓ। ਪਿਆਜ਼ ’ਚ ਜਾਮਨੀ ਧੱੱਬਿਆਂ ਦੀ ਬਿਮਾਰੀ ਦੀ ਰੋਕਥਾਮ ਲਈ 3 ਗ੍ਰਾਮ ਇੰਡੋਫਿਲ ਐੱਮ-45 ਤੇ 1 ਮਿਲੀਲੀਟਰ ਅਲਸੀ ਦਾ ਤੇਲ ਪ੍ਰਤੀ ਲੀਟਰ ਪਾਣੀ ’ਚ ਰਲਾ ਕੇ ਛਿੜਕਾਅ ਕਰੋ। ਮੈਗਟ ਦੀ

ਰੋਕਥਾਮ ਲਈ 25 ਗ੍ਰਾਮ ਥਿਮਟ 10-ਜੀ ਪ੍ਰਤੀ ਮਰਲਾ ਦੇ ਹਿਸਾਬ ਨਾਲ ਪਾ ਕੇ ਹਲਕਾ ਪਾਣੀ ਲਾ ਦਿਓ।

ਖੁੰਬਾਂ ਦੀ ਕਾਸ਼ਤ

ਜਨਵਰੀ ਮਹੀਨੇ ਬੀਜੀ ਗਈ ਬਟਨ ਖੰੁਬ ਦੀ ਦੂਜੀ ਫ਼ਸਲ ਤੋਂ ਅਖ਼ਬਾਰਾਂ ਲਾਹ ਕੇ ਕੇਸਿੰਗ ਮਿੱਟੀ ਦੀ ਤਹਿ ਵਿਛਾ ਕੇ ਪਾਣੀ ਲਾਓ। ਢੀਂਗਰੀ ਖੁੰਬ ਦੇ ਲਿਫ਼ਾਫ਼ੇ ਜੇ 80 ਫ਼ੀਸਦੀ ਤੱਕ ਚਿੱੱਟੇ ਵਿਖਾਈ ਦੇਣ ਤਾਂ ਲਿਫ਼ਾਫ਼ੇ ਬਲੇਡ ਨਾਲ ਕੱੱਟ ਕੇ ਵੱੱਖ ਕਰ ਦਿਓ। ਪਹਿਲਾਂ ਤੋਂ ਤਿਆਰ ਫ਼ਸਲ ਨੂੰ ਤੋੜਦੇ ਰਹੋ।

ਸਿਖਲਾਈ ਪ੍ਰੋਗਰਾਮ

ਇਸ ਮਹੀਨੇ ਸਕਿੱੱਲ ਡਿਵੈਲਪਮੈਂਟ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਫੋਨ ਨੰਬਰ 0161-2401960 ਐਕਸਟੈਂਸ਼ਨ 261) ਵੱਲੋਂ 7 ਤੋਂ 11 ਤੱਕ ਸ਼ਹਿਦ ਮੱੱਖੀ ਪਾਲਣ, 14 ਤੋਂ 18 ਤੱਕ ਜੈਵਿਕ ਖੇਤੀ ’ਚ ਗੰਡੋਇਆਂ ਦੀ ਖਾਦ ਤੇ ਜੈਵਿਕ ਖਾਦਾਂ ਦੀ ਵਰਤੋਂ ਬਾਰੇ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬਾਗ਼ਬਾਨੀ ਨਾਲ ਸਬੰਧਿਤ ਕੰਮਾਂ ਦੀ ਸਿਖਲਾਈ ਲੈਣ ਲਈ ਆਪਣੇ ਜਿਲ੍ਹੇ ਦੇ ਨਜਦੀਕੀ ਕਿ੍ਰਸ਼ੀ ਵਿਗਿਆਨ ਕੇਂਦਰਾਂ ਵਿੱੱਚ ਸੰਪਰਕ ਕਰਕੇ ਸਿਖਲਾਈ ਪ੍ਰਾਪਤ ਕਰ ਸਕਦੇ ਹੋ।

ਸ਼ਹਿਦ ਮੱੱਖੀ ਪਾਲਣ

ਸ਼ਹਿਦ ਦੀਆਂ ਮੱੱਖੀਆਂ ਦਾ ਧੰਦਾ ਸ਼ੁਰੂ ਕਰਨ ਲਈ ਇਹ ਸਮਾਂ ਕਾਫ਼ੀ ਢੁਕਵਾਂ ਹੈ ਕਿੳਕਿ ਇਸ ਵੇਲੇ ਨਾਸ਼ਪਾਤੀ, ਆੜੂ, ਸਰੋ੍ਹਂ ਜਾਤੀ ਅਤੇ ਸਫੈਦੇ ਦਾ ਫੁੱੱਲ-ਫੁਲਾਕਾ ਹੁੰਦਾ ਹੈ। ਜੇ ਸਰਦੀ ਘੱੱਟ ਹੋਵੇ ਤਾਂ ਸਰਦੀ ਤੋਂ ਬਚਾਅ ਕਰਨ ਲਈ ਦਿੱਤੀ ਪੈਕਿੰਗ ਕੱੱਢ ਦਿਓ ਅਤੇ ਬਕਸੇ ਦੀ ਸਫ਼ਾਈ ਕਰੋ। ਲੋੜ ਅਨੁਸਾਰ ਬਕਸਿਆਂ ਨੂੰ ਸੁਪਰ ਚੈਂਬਰ ਦਿਓ। ਬਰੂਡ ਨੂੰ ਚਿਚਵੀ ਦੇ ਹਮਲੇ ਤੋਂ ਬਚਾਅ ਲਈ ਛੱੱਤਿਆਂ ਦੇ ਉੱਪਰਲੇ ਡੰਡਿਆਂ ’ਤੇ ਇੱੱਕ ਗ੍ਰਾਮ ਸਲਫਰ ਦਾ ਧੂੜਾ ਪ੍ਰਤੀ ਬਕਸਾ ਦਿਓ। ਹੋਰ ਬਿਮਾਰੀਆਂ ਬਾਰੇ ਵੀ ਸੁਚੇਤ ਰਹੋ ਤੇ ਮਾਹਿਰਾਂ ਦੀ ਸਲਾਹ ਲੈਂਦੇ ਰਹੋ।

ਫੁੱੱਲ ਤੇ ਸਜਾਵਟੀ ਬੂਟੇ

ਗਰਮ ਰੁੱੱਤ ਦੇ ਫੁੱਲਾਂ ਦੀ ਪਨੀਰੀ ਇਸ ਮਹੀਨੇ ਬੀਜੀ ਜਾ ਸਕਦੀ ਹੈ ਤੇ ਨਵੇਂ ਸਜਾਵਟੀ ਰੁੱੱਖ, ਝਾੜੀਆਂ, ਵੇਲਾਂ ਆਦਿ ਦੇ ਬੂਟੇ ਲਾਏ ਜਾ ਸਕਦੇ ਹਨ। ਨਵਾਂ ਘਾਹ ਲਾਉਣ ਲਈ ਤਿਆਰੀ ਵੀ ਇਸੇ ਮਹੀਨੇ ਕੀਤੀ ਜਾ ਸਕਦੀ ਹੈ। ਰੁੱੱਖ ਲਾਉਣ ਵਾਸਤੇ ਇੱੱਕ ਮੀਟਰ ਵਿਆਸ ਦੇ ਤੇ ਝਾੜੀਆਂ ਲਈ ਅੱੱਧਾ ਮੀਟਰ ਵਿਆਸ ਦੇ ਟੋਏ ਪੁੱੱਟ ਕੇ ਉਸ ’ਚ ਅੱੱਧੀ ਮਿੱੱਟੀ ਦੇ ਬਰਾਬਰ ਦੇਸੀ ਰੂੜੀ ਖਾਦ ਪਾ ਕੇ ਦੁਬਾਰਾ ਭਰ ਕੇ ਬੂਟੇ ਲਾ ਦਿਓ। ਜੇ ਪੱਤਝੜੀ ਰੁੱੱਖਾਂ ਨੂੰ ਅਜੇ ਫੁਟਾਰਾ ਨਹੀਂ ਆਇਆ ਤਾਂ ਉਨ੍ਹਾਂ ਦੀ ਕਾਂਟ-ਛਾਂਟ ਵੀ ਹੁਣ ਕੀਤੀ ਜਾ ਸਕਦੀ ਹੈ।

– ਡਾ. ਸੁਖਦੀਪ ਸਿੰਘ ਹੁੰਦਲ

Leave a Reply