ਨਵੀਂ ਦਿੱਲੀ (Kesari News Network)- ਰਿਐਲਿਟੀ ਸ਼ੋਅ ਬਿੱਗ ਬੌਸ ਦੀ ਪ੍ਰਤੀਯੋਗੀ ਰਹੀ ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਤੋਂ ਵੱਖ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਉਸਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਸਨੇ ਦੱਸਿਆ ਹੈ ਕਿ ਰਿਤੇਸ਼ ਨੂੰ ਕਾਨੂੰਨੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਆਪਣੇ ਕਾਰੋਬਾਰ ਦਾ ਸਾਰਾ ਪੈਸਾ ਵੀ ਗੁਆ ਚੁੱਕਾ ਹੈ।
ਰਾਖੀ ਸਾਵੰਤ ਨੇ ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਉਸ ਨੇ ਪਤੀ ਰਿਤੇਸ਼ ਤੋਂ ਵੱਖ ਹੋਣ ਦਾ ਕਾਰਨ ਦੱਸਿਆ ਹੈ। ਰਾਖੀ ਸਾਵੰਤ ਨੇ ਕਿਹਾ, ‘ਉਹ ਮੈਨੂੰ ਛੱਡ ਗਏ! ਮੈਂ ਉਸਨੂੰ ਬਹੁਤ ਪਿਆਰ ਕੀਤਾ ਅਤੇ ਉਸਨੇ ਮੈਨੂੰ ਛੱਡ ਦਿੱਤਾ। ਕੁਝ ਹਫ਼ਤੇ ਪਹਿਲਾਂ ਬਿੱਗ ਬੌਸ ਤੋਂ ਬਾਅਦ ਅਸੀਂ ਮੁੰਬਈ ਵਿੱਚ ਆਪਣੇ ਘਰ ਵਿੱਚ ਇਕੱਠੇ ਰਹਿਣਾ ਸ਼ੁਰੂ ਕੀਤਾ ਸੀ, ਪਰ ਕੱਲ੍ਹ ਉਹ ਆਪਣੇ ਬੈਗ ਪੈਕ ਕਰਕੇ ਚਲੇ ਗਏ।