Latest news
ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸੁਰਿੰਦਰ ਪਾਲ ਵਲੋਂ ਗੈਸਟ ਲੈਕਚਰ ਬਾਦਲਕਿਆਂ ਨੂੰ ਆਕਸੀਜਨ ਦੇਣ ਲਈ ਹੈ ਗੱਠਜੋੜ ਦਾ ਖ਼ਿਆਲੀ ਪਲਾਉ : ਪ੍ਰੋ: ਸਰਚਾਂਦ ਸਿੰਘ ਖਿਆਲਾ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਬਾਦਲਕੇ ਸਵੈ-ਪੜਚੋਲ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਬੈਗ ਵਿੱਚੋਂ ਮਿਲੀ ਲਾਸ਼ ਫੈਲੀ ਸਨਸਨੀ मुख्यमंत्री मनोहर लाल ने हांसी में बाबा बंदा सिंह बहादुर की स्मृति में आयोजित वार्षिक दीवान में टेका...

ਕੇਸਰੀ ਵਿਰਾਸਤ

ਭਾਜਪਾ ਉਮੀਦਵਾਰ ਖੋਜੇਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦੇ ਹੋਏ ਪਿੰਡ ਵਡਾਲਾ ਕਲਾਂ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ

ਕਪੂਰਥਲਾ(ਕੇਸਰੀ ਨਿਊਜ਼ ਨੈਟਵਰਕ )-ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦੇ ਹੋਏ ਮੰਗਲਵਾਰ ਨੂੰ ਪਿੰਡ ਵਡਾਲਾ ਕਲਾਂ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਨੇ ਲੋਕਾਂ ਨੂੰ ਧਰਮ ਤੇ ਜਾਤ ਦੇ ਅਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ।ਗਰੀਬਾਂ ਅਤੇ ਦਲਿਤਾਂ ਨੂੰ ਕਈ ਲਾਅਰੇ ਲਗਾਏ ਪਰ,ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੁੱਝ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਰੇਕ ਵਰਗ ਦੀ ਭਲਾਈ ਲਈ ਸਕੀਮਾਂ ਲਾਗੂ ਕੀਤੀਆਂ।ਉਨ੍ਹਾਂ ਕਿਹਾ ਕਿ ਭਾਜਪਾ ਵਿਕਾਸ ਨੂੰ ਤਰਜੀਹ ਦਿੰਦੀ ਹੈ।ਉਨ੍ਹਾਂ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਖੋਜੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ 70 ਸਾਲਾਂ ਤੋਂ ਆਪਣੇ ਦੇਸ਼ ਲੁੱਟੋ,ਦੇਸ਼ ਨੂੰ ਤੋੜੋ ਅਭਿਆਨ ਤੇ ਚੱਲ ਰਹੀ ਹੈ।ਇੱਕ ਨਵੀਂ ਪਾਰਟੀ ਜੋ ਕਿ ਪਿਛਲੇ ਸਾਲਾਂ ਵਿੱਚ ਦਿੱਲੀ ਅੰਦਰ ਲੋਕਾਂ ਨੂੰ ਲਾਰੇ ਲਗਾ ਕੇ,ਵਰਗਲਾ ਕੇ,ਬੇਵਕੂਫ ਬਣਾ ਕੇ ਸੱਤਾ ਵਿੱਚ ਆਈ,ਉਹ ਹੁਣ ਪੰਜਾਬ ਵਿੱਚ ਵੀ ਉਹੀ ਏਜੰਡਾ ਲੈ ਕੇ ਆਈ ਹੈ।ਔਰਤਾਂ ਨੂੰ ਨਗਦ ਪੈਸੇ ਉਨ੍ਹਾਂ ਦੇ ਖਾਤੇ ਵਿੱਚ,ਲੋਕਾਂ ਨੂੰ ਸੈਂਕੜੇ ਯੂਨਿਟ ਬਿਜਲੀ ਮੁਫਤ ਅਤੇ ਹੋਰ ਕਈ ਅਜਿਹੇ ਵਾਅਦਿਆਂ ਨਾਲ ਜੋ ਕਿ ਆਰਥਿਕ ਮਾਹਿਰਾਂ ਦੀ ਨਜ਼ਰ ਵਿੱਚ ਬੇਵਕੂਫਾਨਾ ਹੈ ਅਤੇ ਕਦੇ ਪੂਰੇ ਨਹੀਂ ਹੋ ਸਕਦੇ।ਇਹ ਪਾਰਟੀ ਲੋਕਾਂ ਨੂੰ ਵਰਗਲਾਉਣ ਦਾ ਕੰਮ ਕਰ ਰਹੀ ਹੈ,ਪਰ ਇਸ ਪਾਰਟੀ ਦਾ ਇੱਕ ਛੁਪਿਆ ਹੋਇਆ ਏਜੰਡਾ,ਦੇਸ਼ ਨੂੰ ਦਮਨਕਾਰੀ ਤਾਕਤਾਂ ਨਾਲ ਮਿਲ ਕੇ ਵੰਡਣ ਦਾ ਵੀ ਹੈ।ਇਸ ਕਰਕੇ ਇਹ ਪਾਰਟੀ ਪੰਜਾਬ ਵਿੱਚ ਅਮਨ,ਸ਼ਾਂਤੀ,ਭਾਈਚਾਰੇ ਲਈ ਬਹੁਤ ਵੱਡਾ ਖਤਰਾ ਹੈ।

ਲੋਕਾਂ ਨੂੰ ਇਸ ਪਾਰਟੀ ਨੂੰ ਪੂਰੀ ਤਰ੍ਹਾਂ ਨਾਲ ਪੰਜਾਬ ਤੋਂ ਸਾਫ ਕਰ ਦੇਣਾ ਚਾਹੀਦਾ ਹੈ।ਇਸ ਮੌਕੇ ਤੇ ਬਲਵੰਤ ਸਿੰਘ,ਸੁਰਿੰਦਰ ਸਿੰਘ,ਤਰਲੋਚਨ ਸਿੰਘ,ਭਜਨ ਸਿੰਘ,ਰੋਸ਼ਨ ਲਾਲ,ਸਤਿਆ ਦੇਵੀ,ਕਮਲਜੀਤ ਕੌਰ,ਮਨਜੀਤ ਕੌਰ,ਨੀਲਮ,ਊਸ਼ਾ,ਕੁਲਵਾਂ ਕੌਰ ਆਦਿ ਹਾਜਰ ਸਨ।

Leave a Reply

Your email address will not be published.