Mansa (kesari News Network)- AAP ਸੁਪਰੀਮੋ ਅਰਵਿੰਦ ਕੇਜਰੀਵਾਲ ਖ਼ਿਲਾਫ਼ ਦਿੱਲੀ ਸਟੇਟ ਆਂਗਨਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ ਵੱਲੋਂ ਇੱਥੋਂ ਦੇ ਬਾਜ਼ਾਰਾਂ ’ਚ ‘ਕੇਜਰੀਵਾਲ’ ਦੀਆਂ ਵਾਅਦਾ ਖ਼ਿਲਾਫ਼ੀ ਵਿਰੁੱਧ ਰੋਸ ਜ਼ਾਹਿਰ ਕਰਦੀਆਂ ਫਲੈਕਸਾਂ ਫੜ ਕੇ ਰੋਸ ਪਰਗਟ ਕੀਤਾ ਗਿਆ। ਇਨ੍ਹਾਂ ਆਂਗਨਵਾੜੀ ਵਰਕਰਾਂ ਨੇ ਗੁਰਦੁਆਰਾ ਚੌਕ, ਠੀਕਰੀ ਵਾਲਾ ਚੌਕ, ਬਸ ਅੱਡਾ ਕਚਹਿਰੀ ਰੋਡ, ਤਿੰਨ ਕੋਨੀ ਤੋਂ ਇਲਾਵਾ ਰੇਲਵੇ ਫਾਟਕ ਸਬਜ਼ੀ ਮੰਡੀ ’ਚ ਕੇਜਰੀਵਾਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ‘ਸਮੇਕਿਤ ਬਾਲ ਵਿਕਾਸ ਪਰਿਯੋਜਨਾ’ ਨੂੰ ਤਬਾਹ ਕਰਨ ਵਿਚ ਲੱਗੀਆਂ ਹੋਈਆਂ ਹਨ। ਇਸ ਜਨ-ਕਲਿਆਣਕਾਰੀ ਸਕੀਮ ਵਿਚ ਐੱਨਜੀਓ ਦੀ ਘੁਸਪੈਠ ਕਰਵਾਈ ਜਾ ਰਹੀ ਹੈ। ਆਂਗਨਵਾੜੀਆਂ ਨੂੰ ਵੀ ਲੋਕ-ਵਿਰੋਧੀ ‘ਨਵੀਂ ਸਿੱਖਿਆ ਨੀਤੀ’ ਦੇ ਦਾਇਰੇ ਵਿਚ ਲਿਆਂਦਾ ਜਾ ਰਿਹਾ ਹੈ। ਕੇਂਦਰ-ਰਾਜ ਦੀਆਂ ਲੋਕ-ਵਿਰੋਧੀ ਅਤੇ ਕਰਮਚਾਰੀ ਵਿਰੋਧੀ ਨੀਤੀਆਂ ਕਾਰਨ ਸਾਨੂੰ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ।