ਕੇਸਰੀ ਨਿਊਜ਼ ਨੈੱਟਵਰਕ: ਬੰਗਾ ਤਹਿਸੀਲ ਦੇ ਪਿੰਡ ਖਾਨਪੁਰ ਵਿਖੇ ਸਥਾਪਿਤ ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਨੂੰ ਫਰਨੀਚਰ ਭੇਂਟ ਕੀਤਾ ਗਿਆ। ਇਸ ਦੇ ਨਾਲ ਵਿਕਲਾਂਗ ਲਲਿਨ ਠਾਕੁਰ ਨੂੰ ਟ੍ਰਾਈਸਕੂਟਰ ਵੀ ਪ੍ਰਦਾਨ ਕੀਤਾ ਗਿਆ ਅਤੇ ਸਕੂਲ ਦੀ ਨਰਸਰੀ ਕਲਾਸ ਦੇ ਵਿਦਿਆਰਥੀ ਸੁਖਮਨ ਬੰਗਾ ਦੇ ਜਨਮ ਦਿਨ ਮੌਕੇ ਉਸ ਨੂੰ ਤੋਹਫ਼ੇ ਵਜੋਂ ਸਟੱਡੀ ਟੇਬਲ ਦਿੱਤਾ ਗਿਆ। ਇਹ ਕਾਰਜ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਪ੍ਰਵਾਸੀ ਭਾਰਤੀ ਜੀਤ ਬਾਬਾ ਬੈਲਜੀਅਮ, ਸੋਮ ਥਿੰਦ ਯੂ.ਕੇ. ਗੁਰਦਿਆਲ ਬਾਬਾ ਬੈਲਜੀਅਮ, ਪਿੰਕਾ ਸੇਖੋਂ ਹੌਲੈਂਡ, ਗ਼ਰਦਾਵਰ ਸਿੰਘ ਬੈਲਜੀਅਮ, ਮਨਜੀਤ ਗਿੱਲ ਫਿਲਾਦਿਲਫੀਆਂ ਵਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸਵਾਮੀਂ ਵਿਨੈ ਮੁਨੀ ਮਹਾਰਾਜ ਜੀ ਜੰਮੂ ਵਾਲਿਆਂ ਨੇ ਆਪਣੇ ਪ੍ਰਬਚਨ ਕਰਦਿਆਂ ਕਿਹਾ ਕਿ ਲੋਡ਼ਵੰਦਾਂ ਦੀ ਸਹਾਇਤਾ ਹਿੱਤ ਅਤੇ ਵਿੱਦਿਆ/ਸਿੱਖਿਆ ਅਦਾਰਿਆਂ ਲਈ ਦਸਵੰਧ ਵਜੋਂ ਯੋਗਦਾਨ ਪਾਉਣਾ ਸਤਿਕਾਰਤ ਉੱਦਮ ਹੈ ਜਿਸ ਰਾਹੀਂ ਕੁਦਰਤ ਦੀ ਰਜਾ ’ਚ ਸੁਭਾਗੀ ਹਾਜ਼ਰੀ ਲੱਗਦੀ ਹੈ।
ਸਕੂਲ ਦੇ ਪ੍ਰਿੰਸੀਪਲ ਏ ਕੇ ਸੋਮਵਾਲ ਨੇ ਸਵਾਗਤੀ ਸ਼ਬਦ ਕਹੇ ਅਤੇ ਸਕੂਲ ਦੀਆਂ ਵੱਖ ਵੱਖ ਖੇਤਰ ’ਚ ਕੀਤੀਆਂ ਉਪਲੱਭਦੀਆਂ ਸਾਂਝੀਆਂ ਕੀਤੀਆਂ। ਪ੍ਰਧਾਨਗੀ ਮੰਡਲ ’ਚ ਸੁਸ਼ੋਭਿਤ ਪੰਜਾਬੀ ਗਾਇਕ ਬੂਟਾ ਮੁਹੰਮਦ, ਦੂਰਦਰਸ਼ਨ ਅਧਿਕਾਰੀ ਇੰਜ. ਨਰਿੰਦਰ ਬੰਗਾ, ਅਵਤਾਰ ਸਿੰਘ ਰੋਪਡ਼ ਤੇ ਸੁਰਜੀਤ ਮਜਾਰੀ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਵਤਨ ਨਾਲ ਮੋਹ ਦਾ ਰਿਸ਼ਤਾ ਨਿਭਾਉਂਦਿਆਂ ਹਮੇਸਾਂ ਵੱਡੇੇ ਪੱਧਰ ’ਤੇ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਬਹੁਪੱਖੀ ਵਿਕਾਸ, ਸਿੱਖਿਆ ਅਤੇ ਸਿਹਤ ਸਹੂਲਤਾਂ ਹਿੱਤ ਐਨ ਆਰ ਆਈਜ਼ ਦੇ ਯੋਗਦਾਨ ਦਾ ਕੋਈ ਤੋਡ਼ ਨਹੀਂ ਹੈ।ਪਿੰਡ ਖਾਨਪੁਰ ਦੇ ਸਰਪੰਚ ਤੀਰਥ ਰੱਤੂ ਨੇੇ ਸਾਰਿਆਂ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਜੀਤ ਬਾਬਾ ਜੀ ਸਕੂਲ ਲਈ ਪਹਿਲਾਂ ਵੀ ਇੱਕ ਲੱਖ ਇਕਤਾਲੀ ਹਜ਼ਾਰ ਦੀ ਨਗਦੀ ਪ੍ਰਦਾਨ ਕਰ ਚੁੱਕੇ ਹਨ। ਇਸ ਮੌਕੇ ਪ੍ਰਿੰਸੀਪਲ ਰੰਜਨ ਕੋਠਾਰੀ ਤੇ ਰਘੂਨਾਥ ਪ੍ਰਸ਼ਾਦ ਬਲੋਂਦੀ,ਹੰਸ ਰਾਜ ਬੰਗਾ, ਜਗਨ ਨਾਥ ਬੰਗਾ, ਸੁਰਜੀਤ ਰੱਤੂ, ਦਵਿੰਦਰ ਬੰਗਾ, ਰਾਜਾ ਸਾਵਰੀ, ਰਾਜੇਸ਼ ਤਿਵਾਡ਼ੀ, ਠਾਕੁਰ ਸੁਮਨ, ਹਰਨਾਮ ਦਾਸ, ਸ਼ਿੰਦ ਪ੍ਰਤਾਪ, ਸ਼੍ਰੀ ਚੰਦ ਬੰਗਾ, ਰਾਮਪਾਲ ਸੈਣੀ,ਕਰਨੈਲ ਸਿੰਘ, ਸੰਨੀ ਹੀਰ ਤੇ ਲਲਿਤ ਠਾਕੁਰ ਆਦਿ ਹਾਜ਼ਰ ਸਨ।
ਫ਼ੋਟੋ ਕੈਪਸ਼ਨ- ਦਾਨ ਰਸਮ ’ਚ ਸ਼ਾਮਲ ਸਵਾਮੀ ਵਿਨੈ ਮੁਨੀ ਮਹਾਰਾਜ ਜੀ ਜੰਮੂ, ਪੰਜਾਬੀ ਗਾਇਕ ਬੂਟਾ ਮੁੰਹਮਦ, ਅਵਤਾਰ ਸਿੰਘ ਰੋਪਡ਼, ਰਾਮ ਪਾਲ ਸੈਣੀ, ਨਰਿੰਦਰ ਬੰਗਾ, ਪ੍ਰਿੰਸੀਪਲ ਏਕੇ ਸੇਮਵਾਲ ਤੇ ਰੰਜਨ ਕੋਠਾਰੀ,ਹੰਸ ਰਾਜ ਬੰਗਾ, ਸਰਪੰਚ ਤੀਰਥ ਰੱਤੂ ਕਰਨੈਲ ਸਿੰਘ ਤੇ ਹੋਰ।