KESARI VIRASAT

Latest news
ਪੰਜਾਬ ਦੇ ਕਿਸਾਨਾਂ ਜਾਂ ਪੰਜਾਬ ਦਾ ਧਰਨੇ,ਭੁਖ ਹੜਤਾਲ ਜਾਂ ਮਰਨ ਵਰਤ ਕਰਨ ਨਾਲ ਸੁਧਾਰ ਜਾਂ ਭਲਾ ਨਹੀਂ ਹੋ ਸਕਦਾ  ਮਹਾਕੁੰਭ ਵਿੱਚ ਸਿਹਤ ਤੋਂ ਇਲਾਵਾ ਮੁਫਤ ਭੋਜਨ ਅਤੇ ਵਾਈ-ਫਾਈ ਦੀ ਸੁਵਿਧਾ: ਸ਼ਰਧਾਲੂਆਂ ਲਈ ਕੁੰਭ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਸੈਫ ਅਲੀ ਖਾਨ ਉੱਪਰ ਹਮਲੇ ਦੇ ਦੋਸ਼ ਵਿੱਚ ਬੰਗਲਾਦੇਸ਼ੀ ਗ੍ਰਿਫਤਾਰ ; ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਨਿਰਜਾਨ ਅਤੇ ਚਿਰਾਗ ਕਲੋਈਆ ਵਲੋਂ ਰਿਕਾਰਡ ਲੇਬਲ 'Jazzbaat Melodies' ਅਤੇ ਯੂਟਿਊਬ ਚੈਨਲ ਉੱਪਰ ਪਹਿਲਾ ਗਾਣਾ 'Feeling... ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਮੈਂਬਰ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ:  ਪਿਤਾ ਨੇ ਕਿਹਾ- ਜਲਦੀ ਸ਼ੁਰੂ ਹੋਵੇਗੀ ਮੈਂਬਰ... ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ... ਛਲ ਫਰੇਬ ਅਤੇ ਲਾਲਚ ਰਾਹੀਂ ਧਰਮ ਤਬਦੀਲੀ ਦੀ ਕਹਾਣੀ ਸਾਬਕਾ ਪਾਸਟਰ ਅਸ਼ੋਕ ਕੁਮਾਰ ਦੀ ਜੁਬਾਨੀ ਫਿਲਮ ਅਭਿਨੇਤਾ ਸੈਫ ਅਲੀ ਖਾਨ 'ਤੇ ਘਰ ਵੜ ਕੇ ਹਮਲਾ ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ  ਫੋਰਟਿਸ ਮੋਹਾਲੀ ਵਿੱਚ ਰੋਬੋਟਿਕ ਏਡਿਡ ਸਰਜਰੀ ਰਾਹੀਂ 79 ਸਾਲਾ ਔਰਤ ਦਾ ਸਟੇਜ 3 ਟੌਨਸਿਲ ਕੈਂਸਰ ਦਾ ਸਫਲਤਾਪੂਰਵਕ ਇਲਾਜ 
You are currently viewing ਪੰਜਾਬ`ਚੋਂ 60.75 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ :244 ਲੋਕ ਗਿਰਫਤਾਰ 
siezed-during-election

ਪੰਜਾਬ`ਚੋਂ 60.75 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ :244 ਲੋਕ ਗਿਰਫਤਾਰ 

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ੍ਹ, 21 ਜਨਵਰੀ (ਕੇਸਰੀ ਨਿਊਜ਼ ਨੈੱਟਵਰਕ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ ਵਿੱਚੋਂ 20 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿੱਚ 60.75 ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ।

ਇਸ ਸਬੰਧੀ ਵੇਰਵੇ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਨਿਗਰਾਨ ਟੀਮਾਂ ਨੇ 3 ਕਰੋੜ ਰੁਪਏ ਦੀ 10.33 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਇਨਫੋਰਸਮੈਂਟ ਵਿੰਗਾਂ ਵੱਲੋਂ 44.57 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 12.32 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1112 ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2406 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 1322 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 244 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਗੈਰ ਜ਼ਮਾਨਤੀ ਵਾਰੰਟਾਂ ਦੇ 2294 ਕੇਸਾਂ ‘ਤੇ ਕਾਰਵਾਈ  ਕੀਤੀ ਜਾ ਚੁੱਕੀ ਹੈ ਜਦਕਿ 192 ਕੇਸਾਂ ‘ਤੇ ਕਾਰਵਾਈ ਅਮਲ ਅਧੀਨ ਹੈ। ਉਹਨਾਂ ਅੱਗੇ ਕਿਹਾ ਕਿ ਸੂਬੇ ਭਰ ਵਿੱਚ 7699 ਨਾਕੇ ਲਾਏ ਗਏ ਹਨ।

ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਕੁੱਲ 3,90,275 ਲਾਇਸੈਂਸੀ ਹਥਿਆਰਾਂ ਵਿੱਚੋਂ ਹੁਣ ਤੱਕ 3,63,907 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ, ਜੋ ਕਿ 93.72 ਫ਼ੀਸਦ ਬਣਦੇ ਹਨ। ਜਦਕਿ, ਸੂਬੇ ਵਿੱਚ 35 ਬਿਨਾਂ ਲਾਇਸੈਂਸ ਵਾਲੇ ਹਥਿਆਰ ਜ਼ਬਤ ਕੀਤੇ ਗਏ ਹਨ। 

ਇਸ ਤੋਂ ਇਲਾਵਾ ਐਮ.ਸੀ.ਸੀ. ਟੀਮਾਂ ਨੇ ਸਰਕਾਰੀ ਥਾਵਾਂ ਤੋਂ 15,658 ਅਤੇ ਨਿੱਜੀ ਥਾਵਾਂ ਤੋਂ 7404 ਬੈਨਰ, ਪੋਸਟਰ ਅਤੇ ਦਿਵਾਰੀ ਇਸ਼ਤਿਹਾਰ ਵੀ ਹਟਾਏ ਹਨ।

Leave a Reply