You are currently viewing ਬਾਰਡਰ ਸਕਿਉਰਿਟੀ ਫੋਰਸ ਵਲੋਂ 10 ਪੈਕੇਟ ਹੈਰੋਇਨ ਬਰਾਮਦ
haroen-writing

ਬਾਰਡਰ ਸਕਿਉਰਿਟੀ ਫੋਰਸ ਵਲੋਂ 10 ਪੈਕੇਟ ਹੈਰੋਇਨ ਬਰਾਮਦ

ਭਿੱਖੀਵਿੰਡ  (ਕੇਸਰੀ ਨਿਊਜ਼ ਨੈੱਟਵਰਕ)- ਬਾਰਡਰ ਸਕਿਉਰਿਟੀ ਫੋਰਸ (ਬੀਐੱਸਐਫ) ਦੀ 103 ਬਟਾਲੀਅਨ ਨਾਲ ਸਬੰਧਤ ਅਮਰਕੋਟ ਦੀ ਬੀਓਪੀ ਰਾਜੋਕੇ ਨਾਲ ਸਬੰਧਤ ਜਵਾਨਾਂ ਨੇ 10 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ।

ਸੂਤਰਾਂ ਅਨੁਸਾਰ ਇੱਕ ਪਾਕਿਸਤਾਨੀ ਸਮੱਗਲਰ ਵੱਲੋਂ ਕੰਡਿਆਲੀ ਤਾਰ ਵਿਚ ਦੀ ਪਲਾਸਟਿਕ ਦੀ ਪਾਈਪ ਪਾ ਕੇ ਹੈਰੋਇਨ ਦੀ ਖੇਪ ਭਾਰਤ ਵੱਲ ਭੇਜੀ ਜਾ ਰਹੀ ਸੀ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਉਕਤ ਹਰਕਤ ਨੂੰ ਮਹਿਸੂਸ ਕਰਦਿਆਂ ਫਾਇਰਿੰਗ ਕਰ ਦਿੱਤੀ।  ਜਿਸ ਦੌਰਾਨ ਪਾਕਿਸਤਾਨੀ ਸਮੱਗਲਰ ਜਾਨ ਬਚਾ ਕੇ ਭੱਜਣ ਵਿਚ ਸਫਲ ਹੋ ਗਿਆ। ਮੌਕੇ ਤੋਂ ਜਵਾਨਾਂ ਨੇ 10 ਕਿੱਲੋ ਹੈਰੋਇਨ ਬਰਾਮਦ ਕੀਤੀ ਅਤੇ ਤਾਰ ਤੋਂ ਪਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।