KESARI VIRASAT

ਕੇਸਰੀ ਵਿਰਾਸਤ

Latest news
ਹਾਕੀ 'ਚ ਪਾਕਿਸਤਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਏਸ਼ੀਆਡ ਗਰੁੱਪ ਪੜਾਅ ਵਿੱਚ 10-2 ਨਾਲ ਹਰਾਇਆ ਅਭਿਨੇਤਾ ਵਿਸ਼ਾਲ ਦਾ ਸੈਂਸਰ ਬੋਰਡ ਉੱਪਰ ਗੰਭੀਰ ਇਲਜ਼ਾਮ: ਫਿਲਮ ਨੂੰ ਪਾਸ ਕਰਨ ਲਈ 6.5 ਲੱਖ ਰੁਪਏ ਲਏ ਵਿਜੀਲੈਂਸ ਨੇ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਿਦ ਨੂੰ ਕੀਤਾ ਗ੍ਰਿਫਤਾਰ: ਪਤਨੀ ਤੇ ਪੁੱਤਰ ਨੂੰ ਵੀ ਨਾਲ ਲੈ ਗਏ ਬੋਲਣ ਦੀ ਆਜ਼ਾਦੀ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰਨਾ ਬਰਦਾਸ਼ਤ ਨਹੀਂ-ਐਸ. ਜੈਸ਼ੰਕਰ ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ ਪਾਕਿਸਤਾਨ ਵਿਚਲੇ ਆਤਮਘਾਤੀ ਹਮਲਾਵਰਾਂ ਅਤੇ ਵਰਤੇ ਜਾਣ ਵਾਲੇ ਵਿਸਫੋਟਕਾਂ ਬਾਰੇ ਅੰਦਰੂਨੀ ਜਾਣਕਾਰੀ ਆਈ ਸਾਹਮਣੇ ਪਾਕਿਸਤਾਨ ਆਤਮਘਾਤੀ ਧਮਾਕਾ : ਈਦ-ਏ-ਮਿਲਾਦ ਦੇ ਜਲੂਸ ਲਈ ਇਕੱਠੇ ਹੋਏ 58 ਲੋਕਾਂ ਦੀ ਮੌਤ ਕੇ.ਐਮ.ਵੀ. ਕਾਲਜੀਏਟ ਸਕੂਲ ਦੀ ਸਾਫਟਬਾਲ ਟੀਮ ਬਣੀ ਚੈਂਪੀਅਨ ਪੀ.ਪੀ.ਐਸ.ਸੀ.ਐਲ. ਦਾ ਸੀਨੀਅਰ ਐਕਸੀਅਨ 45000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ Ayushman Card : ਹੁਣ ਘਰ ਬੈਠੇ Ayushman Card online Apply ਕਰੋ ਇਸਦੀ ਪੂਰੀ ਜਾਣਕਾਰੀ ਪੜਾਅ ਦਰ ਪੜਾਅ

ਪੰਜਾਬ ਵਿਧਾਨ ਸਭਾ ਚੋਣਾਂ 2022: ‘ਸੋਸ਼ਲ ਮੀਡੀਆ ਮੋਨੀਟਰਿੰਗ’ ਵਿਸ਼ੇ ‘ਤੇ ਵਰਕਸ਼ਾਪ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਪੰਜਾਬ ਵਿਧਾਨ ਸਭਾ ਚੋਣਾਂ 2022: ‘ਸੋਸ਼ਲ ਮੀਡੀਆ ਮੋਨੀਟਰਿੰਗ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ

ਸੀ.ਈ.ਓ. ਪੰਜਾਬ ਵੱਲੋਂ ਡੀ.ਪੀ.ਆਰ.ਓਜ਼ ਨੂੰ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਨਿਰਦੇਸ਼

ਸਹਾਇਕ ਪ੍ਰੋਫ਼ੈਸਰ ਡਾ. ਰੁਬਲ ਕਨੌਜੀਆ ਨੇ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ, ਜਾਅਲੀ ਖ਼ਬਰਾਂ ਨੂੰ ਰੋਕਣ ਲਈ ਨੁਕਤੇ ਕੀਤੇ ਸਾਂਝੇ 

ਚੰਡੀਗੜ੍ਹ, 7 ਜਨਵਰੀ(ਕੇਸਰੀ ਨਿਊਜ਼ ਨੈੱਟਵਰਕ)-ਸੋਸ਼ਲ ਮੀਡੀਆ ਦੇ ਨਵੀਂ ਚੁਣੌਤੀ ਵਜੋਂ ਉਭਰਨ ਦੇ ਨਾਲ, ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਸਾਰੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀਆਂ (ਡੀਪੀਆਰਓਜ਼) ਲਈ ‘ਸੋਸ਼ਲ ਮੀਡੀਆ ਮੋਨੀਟਰਿੰਗ’ ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਤਾਂ ਜੋ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਜਾਅਲੀ ਖ਼ਬਰਾਂ ਨੂੰ ਰੋਕਣ ਅਤੇ ਪੇਡ ਨਿਊਜ਼ ਦੀ ਪਛਾਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

 

ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਸਹਾਇਕ ਪ੍ਰੋਫੈਸਰ ਡਾ. ਰੂਬਲ ਕਨੌਜੀਆ, ਜੋ ਕਿ ਗਲਤ ਸੂਚਨਾਵਾਂ ਅਤੇ ਝੂਠੀਆਂ ਖ਼ਬਰਾਂ ਦੇ ਖੋਜਕਰਤਾ ਹੋਣ ਦੇ ਨਾਲ ਨਾਲ ਸੋਸ਼ਲ ਮੀਡੀਆ ਵਿਸ਼ਲੇਸ਼ਕ ਵੀ ਹਨ, ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਸਨ।

 

ਸੀ.ਈ.ਓ ਡਾ. ਰਾਜੂ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਡੀ.ਪੀ.ਆਰ.ਓਜ਼ ਨਾਲ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਵਿੱਚ ਚੱਲ ਰਹੀਆਂ ਸਵੀਪ ਗਤੀਵਿਧੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਡੀ.ਪੀ.ਆਰ.ਓਜ਼ ਨੂੰ ਇਹ ਵੀ ਕਿਹਾ ਕਿ ਉਹ ਨਾ ਸਿਰਫ਼ ਰਵਾਇਤੀ ਮੀਡੀਆ ਜਿਵੇਂ ਕਿ ਇਨਡੋਰ ਅਤੇ ਆਊਟਡੋਰ ਇਸ਼ਤਿਹਾਰਾਂ ਅਤੇ ਪ੍ਰੈਸ ਨੋਟਾਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ, ਸਗੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਕਿਹਾ।

 

ਡਾ. ਰੂਬਲ ਕਨੌਜੀਆ ਨੇ ਬਾਅਦ ਵਿੱਚ ਡੀ.ਪੀ.ਆਰ.ਓਜ਼ ਨੂੰ ਵੱਖ-ਵੱਖ ਸੋਸ਼ਲ ਮੀਡੀਆ ਟਿਪਸ ਅਤੇ ਟੂਲਜ਼ ਬਾਰੇ ਜਾਣਕਾਰੀ ਦਿੱਤੀ, ਜੋ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋਣ ਵਾਲੀਆਂ ਜਾਅਲੀ ਖ਼ਬਰਾਂ, ਵਾਇਰਲ ਖ਼ਬਰਾਂ ਅਤੇ ਪੇਡ ਨਿਊਜ਼ ‘ਤੇ ਨਜ਼ਰ ਰੱਖਣ ਵਿੱਚ ਡੀਪੀਆਰਓਜ਼ ਦੀ ਮਦਦ ਕਰਨਗੇ।

 

ਜ਼ਿਕਰਯੋਗ ਹੈ ਕਿ ਚੋਣਾਂ ਦੌਰਾਨ ਅਖਬਾਰਾਂ, ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਦੀਆਂ ਖਬਰਾਂ ‘ਤੇ ਨਜ਼ਰ ਰੱਖਣ ਲਈ ਗਠਿਤ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀਜ਼ (ਐਮਸੀਐਮਸੀ) ਵਿੱਚ ਡੀਪੀਆਰਓਜ਼ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

Leave a Reply