You are currently viewing “ਨਵਾਂ ਪੰਜਾਬ ਭਾਜਪਾ ਦੇ ਨਾਲ” ਮੁਹਿੰਮ ਨੂੰ ਜਨ- ਜਨ ਤਕ ਪਹੁੰਚਾਉਣ ਲਈ ਟੋਲੇ ਫਰੀ ਨੰਬਰ ਜਾਰੀ

“ਨਵਾਂ ਪੰਜਾਬ ਭਾਜਪਾ ਦੇ ਨਾਲ” ਮੁਹਿੰਮ ਨੂੰ ਜਨ- ਜਨ ਤਕ ਪਹੁੰਚਾਉਣ ਲਈ ਟੋਲੇ ਫਰੀ ਨੰਬਰ ਜਾਰੀ

“ਨਵਾਂ ਪੰਜਾਬ ਭਾਜਪਾ ਦੇ ਨਾਲ ਮੁਹਿੰਮ ਨੂੰ ਜਨ- ਜਨ ਤਕ ਪਹੁੰਚਾਉਣ ਲਈ ਟੋਲੇ ਫਰੀ ਨੰਬਰ ਜਾਰੀ

ਚੰਡੀਗੜ੍ਹ (ਕੇਸਰੀ ਨਿਊਜ਼ ਨੈੱਟਵਰਕ) – ਪੰਜਾਬ ਵਿਧਾਨ ਸਭਾ ਲਈ 2022 ਵਿੱਚ ਆ ਰਹੀਆਂ ਚੋਣਾਂ ਵਿੱਚ ਸਾਬਤ ਕਦਮੀਂ ਅੱਗੇ ਵਧਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਆਪਣੇ “ਨਵਾਂ ਪੰਜਾਬ ਭਾਜਪਾ ਦੇ ਨਾਲ” ਦੇ ਨਾਅਰੇ ਨੂੰ ਘਰ ਘਰ ਅਤੇ ਹਰ ਪੰਜਾਬੀ ਨਾਗਰਿਕ ਤਕ ਪਹੁੰਚਾਉਣ ਲਈ ਆਪਣਾ ਸੰਪਰਕ ਨੰਬਰ ਜਾਰੀ ਕਰ ਦਿੱਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅੱਜ ਇੱਕ ਟਵੀਟ ਕਰਕੇ ਇਹ ਇਸ ਨੰਬਰ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। 

ਇਸ ਮਾਮਲੇ ਤੇ ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਸਮੁੱਚੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਅੱਗੇ ਵਧ ਰਹੀ ਹੈ। ਭਾਜਪਾ ਦੀ ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਲੀਡਰਸ਼ਿਪ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਦੀਆਂ ਸਰਬੋਤਮ ਨੀਤੀਆਂ ਨੂੰ ਦੇਖਦੇ ਹੋਏ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਜਿੱਥੇ ਸਿਆਸੀ ਆਗੂਆਂ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਹੀ ਸੂਬੇ ਦਾ ਹਰੇਕ ਵਰਗ ਦਾ ਨਾਗਰਿਕ ਵੀ ਭਾਜਪਾ ਨਾਲ ਜੁੜ ਕੇ ਨਵੇਂ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ। ਇਸੇ ਨੂੰ ਦੇਖਦੇ ਹੋਏ ਪਾਰਟੀ ਵਲੋਂ ਕੇਂਦਰੀਕ੍ਰਿਤ ਮੋਬਾਈਲ ਨੰਬਰ 922-777-2222 ਜਾਰੀ ਕੀਤਾ ਗਿਆ ਹੈ। ਆਪਣੇ ਨੰਬਰ ਤੋਂ ਇਸ ਨੰਬਰ ਉੱਪਰ ਡਾਇਲ ਕਰਨ ਨਾਲ ਕੋਈ ਵੀ ਨਾਗਰਿਕ “ਨਵਾਂ ਪੰਜਾਬ” ਮੁਹਿੰਮ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਸਕਦਾ ਹੈ। ਇਸ ਵਾਸਤੇ ਕਿਸੇ ਤਰ੍ਹਾਂ ਦਾ ਕਾਲ ਖਰਚਾ ਵੀ ਅਦਾ ਨਹੀਂ ਕਰਨਾ ਪੈਂਦਾ। 

ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਜੀਵਨ ਗੁਪਤਾ ਅਤੇ