You are currently viewing ਦੰਗਾਈਆਂ ਨੂੰ ਸਰਪ੍ਰਸਤੀ ਪ੍ਦਾਨ ਕਰਨ ਵਾਲੇ ਕੇਜਰੀਵਾਲ ਸ਼ਾਂਤੀ ਮਾਰਚ ਦੀ ਨਾਟਕ ਬਾਜ਼ੀ ਬੰਦ ਕਰਨ-ਸੁਭਾਸ਼ ਸ਼ਰਮਾ
Subhash-Sharma-(Gen.-Sec.-BJP-Punjab)

ਦੰਗਾਈਆਂ ਨੂੰ ਸਰਪ੍ਰਸਤੀ ਪ੍ਦਾਨ ਕਰਨ ਵਾਲੇ ਕੇਜਰੀਵਾਲ ਸ਼ਾਂਤੀ ਮਾਰਚ ਦੀ ਨਾਟਕ ਬਾਜ਼ੀ ਬੰਦ ਕਰਨ-ਸੁਭਾਸ਼ ਸ਼ਰਮਾ

ਚੰਡੀਗੜ੍ਹ 31 ਦਸੰਬਰ (kesari news Network ) – ਦਿੱਲੀ ਦੇ ਮੁੱਖ ਮੰਤਰੀ Arvind Kejriwal ਵਲੋਂ ਪੰਜਾਬ ਵਿੱਚ ਕੱਢੇ ਜਾ ਰਹੇ ਸ਼ਾਂਤੀ ਮਾਰਚਾਂ ਨੂੰ ਨਾਟਕ ਬਾਜ਼ੀ ਕਰਾਰ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਲੰਬੇ ਹੱਥੀਂ ਲਿਆ ਹੈ।

BJP ਦੇ ਸੂਬਾ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਪ੍ਤੀਕਰਮ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਜੀ ਤੁਹਾਡਾ ਰਿਕਾਰਡ ਦੱਸਦਾ ਹੈ ਕਿ ਦਿੱਲੀ ਅੰਦਰ 30 ਸਾਲਾਂ ਤੋਂ ਬਾਅਦ ਭਾਈਚਾਰਕ ਦੰਗੇ ਫ਼ਸਾਦ ਤੁਹਾਡੇ ਹੀ ਰਾਜ ਦੌਰਾਨ ਹੋਏ ਹਨ। ਇਨ੍ਹਾਂ ਦੰਗਿਆਂ ਵਿੱਚ 54 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣੇ ਪਏ। ਉੱਪਰੋਂ ਸਿੱਤਮ ਜ਼ਰੀਫੀ ਇਹ ਰਹੀ ਕਿ ਉਨ੍ਹਾਂ ਦੰਗਿਆਂ ਦਾ ਮੁੱਖ ਮੁਲਜ਼ਮ ਅਤੇ ਸਾਜਿਸ਼ ਕਰਤਾ ਤੁਹਾਡਾ ਚਹੇਤਾ ਵਿਧਾਇਕ ਹੀ ਰਿਹਾ, ਪਰ ਤੁਸੀਂ ਦਿੱਲੀ ਵਿੱਚ ਮੌਜੂਦ ਹੋਣ ਦੇ ਬਾਵਜੂਦ ਦਿੱਲੀ ਵਿੱਚ ਸ਼ਾਂਤੀ ਬਹਾਲੀ ਲਈ ਕੋਈ ਕਦਮ ਨਹੀਂ ਚੁੱਕੇ। ਉਲਟਾ ਲੋਕਾਂ ਦੇ ਜਾਨ ਮਾਲ ਦਾ ਖੌਅ ਬਣਨ ਵਾਲਿਆਂ ਨੂੰ ਤੁਸੀਂ ਸਰਪ੍ਰਸਤੀ ਦੇ ਕੇ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੇ ਰਹੇ। ਤੁਹਾਡੇ ਇਸ ਵਤੀਰੇ ਕਾਰਨ ਮਾਣਯੋਗ ਅਦਾਲਤ ਨੂੰ ਵੀ ਕਈ ਵਾਰ ਸਖਤ ਟਿੱਪਣੀਆਂ ਕਰਨੀਆਂ ਪਈਆਂ। ਹੁਣ ਤੁਸੀਂ ਕਿਹੜਾ ਮੂੰਹ ਲੈਕੇ ਪਹਿਲਾਂ ਤੋਂ ਹੀ ਸ਼ਾਂਤ ਸੂਬੇ ਪੰਜਾਬ ਵਿੱਚ ਸ਼ਾਂਤੀ ਮਾਰਚ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ ਹੈ?

Dr. Subhash Sharma ਨੇ ਅੱਗੇ ਕਿਹਾ ਕਿ ਕੇਜਰੀਵਾਲ ਜੀ ਜੇਕਰ ਪੰਜਾਬ ਵਿੱਚ ਕੋਈ ਮਹੌਲ ਖਰਾਬ ਵੀ ਕਰ ਰਿਹਾ ਹੈ ਉਸ ਵਿੱਚ ਤੁਹਾਡੀ ਪਾਰਟੀ ਨਾਲ ਜੁੜੇ ਲੋਕ ਹੀ ਮੁੱਖ ਤੌਰ ਤੇ ਸ਼ਾਮਿਲ ਨਜ਼ਰ ਆਉਂਦੇ ਹਨ। ਭਾਜਪਾ ਜਨਰਲ ਸਕੱਤਰ ਨੇ ਕੇਜਰੀਵਾਲ ਦੇ ਅਜਿਹੇ ਵਤੀਰੇ ਲਈ “ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ” ਦੀ ਅਖਾਣ ਵਰਤਦੇ ਹੋਏ ਕਿਹਾ ਕਿ ਸ਼ਾਂਤੀ ਦੀ ਗੱਲ ਉਨ੍ਹਾਂ ਲੋਕਾਂ ਦੇ ਮੂੰਹੋਂ ਹੀ ਜੱਚਦੀ ਹੈ ਜਿਨ੍ਹਾਂ ਦਾ ਆਪਣਾ ਕਿਰਦਾਰ ਸਾਫ਼ ਸੁਥਰਾ ਹੋਵੇ। ਇਸ ਲਈ ਕੇਜਰੀਵਾਲ ਨੂੰ ਮਿਹਰਬਾਨੀ ਕਰਕੇ ਉਨ੍ਹਾਂ ਨੂੰ ਆਪਣਾ ਪੂਰਾ ਸਮਾਂ Delhi ਦੀ ਬਿਹਤਰੀ ਲਈ ਲਗਾਉਣਾ ਚਾਹੀਦਾ ਹੈ। Punjab ਨੂੰ ਉਨ੍ਹਾਂ ਦੇ ਸ਼ਾਂਤੀ ਉਪਦੇਸ਼ਾਂ ਦੀ ਕੋਈ ਜਰੂਰਤ ਨਹੀਂ।