You are currently viewing ਕੇਜਰੀਵਾਲ ਦਾ ਵੱਡਾ ਝੂਠ ਬੇਨਕਾਬ! ਆਰਟੀਆਈ ਰਾਹੀਂ ਹੋਇਆ ਕਰੋੜਾਂ ਦੀ ਇਸ਼ਤਿਹਾਰਬਾਜ਼ੀ ਦੀ ਕੌੜੀ ਹਕੀਕਤ ਦਾ ਖੁਲਾਸਾ
Arvind kejriwal camera scandle

ਕੇਜਰੀਵਾਲ ਦਾ ਵੱਡਾ ਝੂਠ ਬੇਨਕਾਬ! ਆਰਟੀਆਈ ਰਾਹੀਂ ਹੋਇਆ ਕਰੋੜਾਂ ਦੀ ਇਸ਼ਤਿਹਾਰਬਾਜ਼ੀ ਦੀ ਕੌੜੀ ਹਕੀਕਤ ਦਾ ਖੁਲਾਸਾ

ਕੇਜਰੀਵਾਲ ਦਾ ਵੱਡਾ ਝੂਠ ਬੇਨਕਾਬ! ਆਰਟੀਆਈ ਰਾਹੀਂ ਹੋਇਆ ਕਰੋੜਾਂ ਦੀ ਇਸ਼ਤਿਹਾਰਬਾਜ਼ੀ ਦੀ ਕੌੜੀ ਹਕੀਕਤ ਦਾ ਖੁਲਾਸਾ

 ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਕਰੋੜਾਂ ਦੇ ਜਨਤਕ ਫੰਡਾਂ ਦੀ ਦੁਰਵਰਤੋਂ ਕਰਦੇ ਹੋਏ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਦਿੱਲੀ ਅਤੇ ਪੰਜਾਬ ਵਾਸੀਆਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਦਾ ਕੱਚਾ ਚਿੱਠਾ ਬੇਨਕਾਬ ਹੋਇਆ ਹੈ। ਇੱਕ ਸੂਚਨਾ ਅਧਿਕਾਰ ਕਾਨੂੰਨ ਅਧੀਨ ਹਾਸਿਲ ਜਾਣਕਾਰੀ ਨਾਲ  ਆਮ ਆਦਮੀ ਪਾਰਟੀ ਲਈ ਅਸਹਿਜ ਸਥਿਤੀ ਪੈਦਾ ਹੋ ਰਹੀ ਹੈ।

ਜਾਣਕਾਰੀ ਅਨੁਸਾਰ ਯਮੁਨਾ ਨਦੀ ਦੀ ਸਫਾਈ ਲਈ ਵੱਡੇ ਉਪਰਾਲਿਆਂ ਤੋਂ ਬਾਅਦ ਇਸ ਵਿੱਚ ਡੁਬਕੀ ਲਾਉਣ ਵਾਲੇ  ਕੇਜਰੀਵਾਲ ਦੀ ਆਰ.ਟੀ.ਆਈ ਨੇ ਕੇਜਰੀਵਾਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। 

 ਆਰਟੀਆਈ ‘ਚ ਖੁਲਾਸਾ ਹੋਇਆ ਹੈ ਕਿ ਕੇਜਰੀਵਾਲ ਨੇ ਆਪਣੇ ਕਾਰਜਕਾਲ ਦੇ ਪਿਛਲੇ 6 ਸਾਲਾਂ ‘ਚ ਯਮੁਨਾ ਦੀ ਸਫਾਈ ‘ਤੇ ਇਕ ਰੁਪਿਆ ਵੀ ਨਹੀਂ ਖਰਚਿਆ, ਸਗੋਂ ਸਫਾਈ ਦੀ ਡਰਾਮੇਬਾਜ਼ੀ ਅਤੇ ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਖਰਚ ਕੀਤੇ।

 ਕੇਜਰੀਵਾਲ ਨੇ  ਹਾਲ ਹੀ ਵਿੱਚ ਹੋਈ ਛਠ ਪੂਜਾ ਦੌਰਾਨ ਯਮੁਨਾ ਵਿੱਚ ਡੁਬਕੀ ਲਾਉਣ ਦੀ ਕਾਰਵਾਈ ਪੂਰੀ ਦੁਨੀਆ ਨੇ ਵੇਖੀ। ਇਸ ਦੌਰਾਨ ਵੱਡ ਆਕਾਰੀ ਬੋਰਡਾਂ ਅਤੇ ਇਸ਼ਤਿਹਾਰ ਰਾਹੀਂ ਯਮੁਨਾ ਦੀ ਸਫਾਈ ਦੇ ਵੱਡੇ ਦਾਅਵੇ ਕੀਤੇ ਗਏ। ਇਹ ਆਰਟੀਆਈ ਦਿੱਲੀ ਤੋਂ ਵਿਵੇਕ ਗਰਗ ਐਡਵੋਕੇਟ ਨੇ ਦਾਇਰ ਕੀਤੀ ਸੀ। 

ਪੜੋ ਆਰਟੀਆਈ ਦੀ ਹਾਸਿਲ ਜਾਣਕਾਰੀ