You are currently viewing ਭਾਜਪਾ ਦੇ ਚੋਣ ਪ੍ਚਾਰ ‘ਚੋਂ ਅਮਿਤ ਸ਼ਾਹ ਗਾਇਬ!

ਭਾਜਪਾ ਦੇ ਚੋਣ ਪ੍ਚਾਰ ‘ਚੋਂ ਅਮਿਤ ਸ਼ਾਹ ਗਾਇਬ!

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ) – ਪੰਜਾਬ ਵਿਧਾਨ ਸਭਾ ਦੀਆਂ 2022 ਚੋਣਾਂ ਲਈ ਭਾਰਤੀ ਜਨਤਾ ਪਾਰਟੀ ਫੁੱਲ ਤਿਆਰੀਆਂ ਸ਼ੁਰੂ ਕਰ ਚੁੱਕੀ ਹੈ। ਜਿੱਥੇ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਮੌਕੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਕੁਝ ਵੱਡੇ ਐਲਾਨ ਕਰ ਸਕਦੇ ਹਨ। ਉੱਥੇ ਹੀ ਪੰਜਾਬ ਭਾਜਪਾ ਨੇ ਵੀ ਆਪਣੇ ਪੂਰੇ ਘੋੜੇ ਦੌੜਾਉਣੇ ਸ਼ੁਰੂ ਕਰ ਦਿੱਤੇ ਹਨ।

ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ “ਨਵਾਂ ਪੰਜਾਬ ਭਾਜਪਾ ਦੇ ਨਾਲ” ਦੇ ਸਲੋਗਨ ਹੇਠ ਘਰ ਘਰ ਵਿੱਚ ਦਸਤਕ ਦੇਣ ਲਈ ਤਿਆਰੀ ਕਰ ਚੁੱਕੀ ਹੈ। ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਪੰਜਾਬ ਭਾਜਪਾ ਦੇ ਪ੍ਧਾਨ ਅਸ਼ਵਨੀ ਸ਼ਰਮਾ ਵਲੋਂ ਟਵੀਟ ਕਰਕੇ ਬਾਕਾਇਦਾ ਟੋਲ ਫਰੀ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ।

ਪਰ ਇਸ ਟਵੀਟ ਤੋਂ ਬਾਅਦ ਪੰਜਾਬ ਵਿੱਚ ਚੋਣ ਰਣਨੀਤੀ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ। ਦਰਅਸਲ ਕੀਤੇ ਗਏ ਟਵੀਟ ਵਿੱਚੋਂ ਭਾਜਪਾ ਦੇ ਚਾਣਕਿਆ ਆਖੇ ਜਾਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਸਵੀਰ ਹੀ ਗਾਇਬ ਹੈ।

ਜੀ ਹਾਂ, ਤਸਵੀਰ ਵਿਚ ਸੂਬਾ ਪ੍ਰਧਾਨ ਤੋਂ ਇਲਾਵਾ ਪ੍ਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਧਾਨ ਜੇ. ਪੀ. ਨੱਡਾ ਦੀਆਂ ਹੀ ਤਸਵੀਰਾਂ ਹਨ। ਇਸ ਲਈ ਜਾਪਦਾ ਹੈ ਕਿ ਪੰਜਾਬ ਵਿੱਚ ਪ੍ਧਾਨ ਮੰਤਰੀ ਨਰਿੰਦਰ ਮੋਦੀ ਹੀ ਚੋਣ ਪ੍ਚਾਰ ਦਾ ਮੁੱਖ ਚਿਹਰਾ ਹੋਣਗੇ।

ਸਿਆਸੀ ਹਲਕਿਆਂ ਵਿੱਚ ਚਲ ਰਹੀ ਚਰਚਾ ਵਿੱਚ ਅਮਿਤ ਸ਼ਾਹ ਤੋਂ ਬਗੈਰ ਚੋਣ ਰਣਨੀਤੀ ਨੂੰ ਕਈ ਦਿ੍ਰਸ਼ਟੀਕੋਣ ਤੋਂ ਦੇਖਿਆ ਜਾ ਰਿਹਾ ਹੈ।