You are currently viewing ਲਾਲੀ ਮਜੀਠੀਆ ਦਾ ਪਨਗ੍ਰੇਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ
lally-majithia

ਲਾਲੀ ਮਜੀਠੀਆ ਦਾ ਪਨਗ੍ਰੇਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਚਰਚਿਤ ਕਾਂਗਰਸੀ ਆਗੂ ਤੇ ਪਨਗ੍ਰੇਨ ਦੇ ਚੇਅਰਮੈਨ ਸੁਖਜਿੰਦਰਜੀਤ ਸਿੰਘ ਲਾਲੀ ਮਜੀਠੀਆ ਨੇ ਪਨਗ੍ਰੇਨ ਦੇ ਚੇਅਰਮੈਨ ਵਜੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਲਾਲੀ ਮਜੀਠੀਆ ਵਿਧਾਨਸਭਾ ਹਲਕਾ ਮਜੀਠਾ ਤੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਵਿਧਾਨ ਸਭਾ ਚੋਣ ਲੜ ਚੁੱਕੇ ਹਨ।

ਹਾਲਾਂਕਿ ਆਪਣੇ ਅਸਤੀਫੇ ਵਿਚ ਲਾਲੀ ਮਜੀਠੀਆ ਨੇ ਆਪਣਾ ਅਹੁਦਾ ਤਿਆਗਣ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਪਰ ਦਲਬਦਲੀਆਂ ਦੇ ਦੌਰ ਵਿਚ ਮਾਝੇ ਤੋਂ ਕਾਂਗਰਸ ਪਾਰਟੀ ਦੇ ਦੋ ਅਹਿਮ ਵਿਧਾਇਕਾਂ ਫਤਹਿ ਜੰਗ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਵਲੋਂ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲੈਣ ਤੋਂ ਬਾਅਦ ਬੀਤੇ ਦਿਨ ਹੀ ਮਾਲਵਾ ਖੇਤਰ ਤੋਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਮਾਤੀ ਰਹੇ ਜਗਦੀਪ ਸਿੰਘ ਨਕਈ, ਯੂਥ ਅਕਾਲੀ ਦਲ ਦੇ ਖ਼ਜ਼ਾਨਚੀ ਰਵੀ ਪ੍ਰੀਤ ਸਿੰਘ ਸਿੱਧੂ ਆਦਿ ਵਲੋਂ ਵਫਾਦਾਰੀਆਂ ਬਦਲਣ ਦੇ ਦੌਰ ਵਿਚ ਲਾਲੀ ਮਜੀਠੀਆ ਦੇ ਅਸਤੀਫੇ ਤੋਂ ਬਾਅਦ ਉਹਨਾ ਦੀਆਂ ਸਰਗਰਮੀਆਂ ਨੂੰ ਵੀ ਗਹੁ ਨਾਲ ਦੇਖਿਆ ਜਾ ਰਿਹਾ ਹੈ। ਪਰ ਫਿਲਹਾਲ ਆਪਣੇ ਪੱਤੇ ਨਾ ਖੋਲਦੇ ਹੋਏ ਲਾਲੀ ਮਜੀਠੀਆ ਨੇ ਕਿਸੇ ਵੀ ਹੋਰ ਪਾਰਟੀ ਦੇ ਸੰਪਰਕ ਤੋਂ ਸਾਫ ਇਨਕਾਰ ਕੀਤਾ ਹੈ। 

ਦੇਖਦੇ ਹਾਂ ਲਾਲੀ ਮਜੀਠੀਆ ਦੀ ਸਿਆਸਤ ਦਾ ਊਠ ਆਉਣ ਵਾਲੇ ਦਿਨਾਂ ਵਿਚ ਕਿਸ ਕਰਵਟ ਬੈਠਦਾ ਹੈ।

ਪੜੋ ਲਾਲੀ ਮਜੀਠੀਆ ਵਲੋਂ ਦਿੱਤਾ ਗਿਆ ਅਸਤੀਫਾ

lali-majithia-re
lali-majithia-re