You are currently viewing ਕੇ.ਐਮ.ਵੀ. ਕਾਲਜੀਏਟ ਸਕੂਲ ਦੀਆਂ ਖਿਡਾਰਨਾਂ ਜੂਨੀਅਰ ਸਟੇਟ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਛਾਈਆਂ
KMV Sports

ਕੇ.ਐਮ.ਵੀ. ਕਾਲਜੀਏਟ ਸਕੂਲ ਦੀਆਂ ਖਿਡਾਰਨਾਂ ਜੂਨੀਅਰ ਸਟੇਟ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਛਾਈਆਂ

ਗੋਲਡ ਮੈਡਲ ਹਾਸਿਲ ਕਰ ਵਿਦਿਆਲਾ ਦਾ ਮਾਣ ਵਧਾਇਆ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ , ਜਲੰਧਰ ਦੀਆਂ ਖਿਡਾਰਨਾਂ ਨੇ 26ਵੀਂ ਜੂਨੀਅਰ ਸਟੇਟ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਮਿਹਨਤ ਅਤੇ ਲਗਨ      ਦਾ ਸ਼ਾਨਦਾਰ ਪ੍ਰਮਾਣ ਪੇਸ਼ ਕੀਤਾ।ਗੁਰੂ ਨਾਨਕ ਦੇਵ ਸਟੇਡੀਅਮ ਲੁਧਿਆਣਾ ਵਿਖੇ ਆਯੋਜਿਤ ਹੋਈ ਇਸ ਚੈਂਪੀਅਨਸ਼ਿਪ ਦੇ ਵਿੱਚ ਸਕੂਲ ਦੀ ਸੌਫਟਬਾਲ ਟੀਮ ਨੇ ਗੋਲਡ ਮੈਡਲ ਹਾਸਿਲ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਖਿਡਾਰਨ ਖੁਸ਼ਦੀਪ ਕੌਰ, ਨਵਦੀਪ ਕੌਰ, ਰਾਜਬੀਰ ਅਤੇ ਪ੍ਰਿਯੰਕਾ ਨੇ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦੇ ਹੋਏ ਆਪਣੀ ਖੇਡ ਭਾਵਨਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਸਮੂਹ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਦਸਿਆ ਕਿ ਕੰਨਿਆ ਮਹਾਂਵਿਦਿਆਲਾ ਦੁਆਰਾ ਖਿਡਾਰਨਾਂ ਨੂੰ ਮੁਫਤ ਰਹਿਣ ਸਹਿਣ, ਖਾਣ-ਪੀਣਅਤੇ ਸਿੱਖਿਆ ਦੀਆਂ ਸਹੂਲਤਾਂ ਦੇ ਨਾਲ-ਨਾਲ ਸਟੇਟ-ਆਫ-ਦਿ-ਆਰਟ ਜਿਮਨੇਜੀਅਮ, ਖੁੱਲ੍ਹੀਆਂ ਪਲੇਅ ਗਰਾਊਂਡ ਅਤੇ ਉੱਤਮ ਕੋਚਿੰਗ ਮੁਹੱਈਆ ਕਰਾਉਣ ਦੇ ਲਈ ਸਦਾ ਗੰਭੀਰ ਯਤਨ ਕੀਤੇ ਜਾਂਦੇ ਰਹਿੰਦੇ ਹਨ ਅਤੇ ਇਸਦੇ ਹੀ ਸਦਕਾ ਖਿਡਾਰਨਾਂ ਦੁਆਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਦੇ ਖੇਤਰ ਵਿੱਚ ਆਪਣਾ ਨਾਮ ਕਮਾਇਆ ਜਾ ਰਿਹਾ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲਤਾ ਦੇ ਲਈ ਡਾ. ਦਵਿੰਦਰਸਿੰਘ, ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਨਾਲ-ਨਾਲ ਮੈਡਮ ਬਲਦੀਨਾ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।