You are currently viewing ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡਿੱਗੇ ਗੁੰਬਦ ਨਿੱਕਲਿਆ 1 ਅਰਬ 65 ਕਰੋੜ ਦਾ ਘਪਲਾ
kartarpur-sahib

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡਿੱਗੇ ਗੁੰਬਦ ਨਿੱਕਲਿਆ 1 ਅਰਬ 65 ਕਰੋੜ ਦਾ ਘਪਲਾ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਸਿੱਖ ਸ਼ਰਧਾ ਨਾਲ ਜੁੜੇ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਸਬੰਧਤ ਪ੍ਰਾਜੈਕਟ ਵਿਚ ਵੀ ਅਰਬਾਂ ਰੁਪਏ ਦੀ ਘਪਲੇਬਾਜ਼ੀ ਹੋਣ ਨਾਲ ਪਹਿਲਾਂ ਹੀ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਇਲਜਾਮਾਂ ਵਿਚ ਘਿਰੇ ਪਾਕਿਸਤਾਨ ਨੂੰ ਨਮੋਸ਼ੀ ਦਾ ਸਾਹਮਣਾ ਕਰਾਨ ਪੈ ਰਿਹਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਡਿਪਟੀ ਕਮਿਸ਼ਨਰ ਬੀਬੀ ਨਬੀਲਾ ਇਰਫਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਪ੍ਰੋਜੈਕਟ ‘ਚ ਇਕ ਅਰਬ 65 ਕਰੋੜ ਰੁਪਏ ਖ਼ੁਰਦ-ਬੁਰਦ ਕੀਤੇ ਜਾਣ ਨੂੰ ਲੈ ਕੇ ਫ਼ਰੰਟੀਅਰ ਵਰਕਸ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਕਮਲ ਅਜ਼ਫ਼ਰ ਨੂੰ ਪੱਤਰ ਲਿਖਿਆ |

  ਅਜੀਤ ਸਮਾਚਾਰ ਦੀ ਰਿਪੋਰਟ ਅਨੁਸਾਰ ਦਫ਼ਤਰ ਡਿਪਟੀ ਕਮਿਸ਼ਨਰ ਨਾਰੋਵਾਲ ਵਲੋਂ ਸ਼ਾਹਮੁਖੀ (ਉਰਦੂ) ਲਿੱਪੀ ਵਿਚ ਲਿਖੇ ਇਕ ਪੱਤਰ ‘ਚ ਨਬੀਲਾ ਇਰਫਾਨ ਨੇ ਇਹ ਵੀ ਲਿਖਿਆ ਹੈ ਕਿ ਕਰਤਾਰਪੁਰ ਪ੍ਰੋਜੈਕਟ ਦਾ ਪੂਰਾ ਵੇਰਵਾ ਪਾਕਿਸਤਾਨ ਦੇ ਆਡੀਟਰ ਜਨਰਲ ਨੂੰ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਐਫ. ਡਬਲਿਊ. ਓ. ਦੇ ਅਧਿਕਾਰੀਆਂ ਕੋਲੋਂ 1.65 ਅਰਬ ਰੁਪਏ ਦੀ ਸਰਕਾਰੀ ਰਾਸ਼ੀ ਦਾ ਹਿਸਾਬ ਕਿਤਾਬ ਮੰਗਿਆ ਜਾਣਾ ਚਾਹੀਦਾ ਹੈ |

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਫ਼ੌਜੀ ਅਧਿਕਾਰੀ ਇਸ ਭਿ੍ਸ਼ਟਾਚਾਰ ਨੂੰ ਲੁਕਾਉਣ ਲਈ ਆਡਿਟ ਰਿਪੋਰਟ ਨੂੰ ਰਣਨੀਤਕ ਦੱਸ ਰਹੇ ਹਨ, ਜੋ ਬਹੁਤ ਸ਼ਰਮਨਾਕ ਹੈ | ਉਨ੍ਹਾਂ ਲਿਖਿਆ ਕਿ ਕਰਤਾਰਪੁਰ ਪ੍ਰੋਜੈਕਟ ‘ਚ ਹੋਏ ਇਸ ਘਪਲੇ ਦਾ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਉਣ ‘ਤੇ ਉਨ੍ਹਾਂ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਮਾਲ) ਡਾ: ਸ਼ੋਇਬ ਸਲੀਮ ਨੂੰ ਸ੍ਰੀ ਕਰਤਾਰਪੁਰ ਸਾਹਿਬ ਭੇਜਿਆ ਅਤੇ ਉਸ ਵਲੋਂ ਸੌਂਪੀ ਰਿਪੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੈਰਾਨ ਹੀ ਨਹੀਂ ਸਗੋਂ ਸ਼ਰਮਸਾਰ ਵੀ ਕਰ ਦਿੱਤਾ | ਡਿਪਟੀ ਕਮਿਸ਼ਨਰ ਨਬੀਲਾ ਨੇ ਉਕਤ ਪੱਤਰ ‘ਚ ਉਸਾਰੀ ਦੇ ਕੰਮ ‘ਚ ਭਾਰੀ ਮਿਲਾਵਟ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਹਲਕੀ ਜਿਹੀ ਹਨੇਰੀ ਆਉਣ ‘ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਗੁੰਬਦ ਡਿੱਗ ਗਏ ਸਨ, ਨੀਂਹਾਂ ਦੀ ਡੂੰਘਾਈ 18 ਫੁੱਟ ਦੀ ਥਾਂ 11.5 ਫੁੱਟ ਹੈ, 7 ਲੱਖ ਸੀਮੈਂਟ ਦੀਆਂ ਬੋਰੀਆਂ ਦੇ ਪੈਸੇ ਲੈ ਕੇ ਸੀਮੈਂਟ ਦੀਆਂ 4 ਲੱਖ 29 ਹਜ਼ਾਰ ਬੋਰੀਆਂ ਦੀ ਵਰਤੋਂ ਕੀਤੀ ਗਈ ਅਤੇ ਵਧੀਆ ਕੁਆਲਿਟੀ ਦੀਆਂ ਇੱਟਾਂ ਦਾ ਬਿੱਲ ਦੇ ਕੇ ਵੱਧ ਪੈਸੇ ਵਸੂਲਣ ਲਈ ਸ਼ਕਰਗੜ੍ਹ ਦੇ ਚੌਧਰੀ ਮੁਖਤਾਰ ਦੇ ਭੱਠੇ ਦੀਆਂ ਹਲਕੇ ਪੱਧਰ ਦੀਆਂ ਇੱਟਾਂ ਵਰਤੀਆਂ ਗਈਆਂ |

ਇਸੇ ਤਰ੍ਹਾਂ ਐਫ. ਡਬਲਿਊ. ਓ. ਨੇ ਬਿਨਾਂ ਕਿਸੇ ਟੈਂਡਰ ਦੇ ਬਿ੍ਗੇਡੀਅਰ ਆਰ. ਯੂਸਫ਼ ਮਿਰਜ਼ਾ ਦੀ ਸਿਰਫ਼ ਤਿੰਨ ਦਿਨਾਂ ਪਹਿਲਾਂ ਬਣਾਈ ਗਲੋਬਲ ਨੋਬਲ ਕੰਪਨੀ ਨੂੰ ਰਾਵੀ ਦਰਿਆ ‘ਤੇ ਬਣ ਰਹੇ ਨਵੇਂ ਪੁਲ ਦਾ ਠੇਕਾ ਦਿੱਤਾ ਗਿਆ | ਡਿਪਟੀ ਕਮਿਸ਼ਨਰ ਨੇ ਉਕਤ ਪੱਤਰ ਦੀਆਂ ਕਾਪੀਆਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਬੰਧਤ ਮੰਤਰੀਆਂ, ਮੁੱਖ ਸਕੱਤਰ, ਚੇਅਰਮੈਨ, ਐੱਨ. ਏ. ਬੀ., ਡੀ. ਜੀ. ਐੱਫ. ਆਈ. ਏ. ਅਤੇ ਪਾਕਿ ਮੀਡੀਆ ਨੂੰ ਵੀ ਜਾਰੀ ਕੀਤੀ