You are currently viewing ਪਟਿਆਲਾ ਵਿੱਚ 3 ਖਾਲਿਸਤਾਨੀ ਕਾਰਕੁੰਨ ਗ੍ਰਿਫ਼ਤਾਰ

ਪਟਿਆਲਾ ਵਿੱਚ 3 ਖਾਲਿਸਤਾਨੀ ਕਾਰਕੁੰਨ ਗ੍ਰਿਫ਼ਤਾਰ

ਪਟਿਆਲਾ (ਕੇਸਰੀ ਨਿਊਜ਼ ਨੈੱਟਵਰਕ) – ਲੁਧਿਆਣਾ ਕਚਹਿਰੀ ਵਿੱਚ ਪਿਛਲੇ ਦਿਨੀਂ ਹੋਏ ਬੰਬ ਧਮਾਕੇ ਦੇ ਸਬੰਧ ਵਿੱਚ ਜਾਂਚ ਦੌਰਾਨ ਪੰਜਾਬ ਵਿੱਚ ਖਾਲਿਸਤਾਨ ਐਂਗਲ ਸਾਹਮਣੇ ਆ ਰਿਹ ਹੈ। ਪਟਿਆਲਾ ਪੁਲਿਸ ਨੇ ਇਸ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦਾ ਸਬੰਧ ਐਸਜੇਐਫ ਨਾਲ ਦੱਸਿਆ ਜਾ ਰਿਹਾ ਹੈ।

ਪਟਿਆਲਾ ਵਿੱਚ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਜਗਮੀਤ ਸਿੰਘ, ਰਵਿੰਦਰ ਸਿੰਘ ਅਤੇ ਜਸਬੀਰ ਕੌਰ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਆਧਾਰ ਤੇ ਪਤਾ ਲੱਗਾ ਹੈ ਕਿ ਉਹ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਖੜਾ ਕਰਨ ਲਈ ਸਰਗਰਮ ਸਨ। ਉਹ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਚਲ ਰਹੇ ਸ਼ਹੀਦੀ ਹਫ਼ਤੇ ਦੌਰਾਨ ਸੰਗਤ ਵਿੱਚ ਖਾਲਿਸਤਾਨ ਦੀ ਪ੍ਚਾਰ ਸਮੱਗਰੀ ਤਕਸੀਮ ਕਰਨ ਦੀ ਯੋਜਨਾ ਉੱਪਰ ਵੀ ਕੰਮ ਕਰ ਰਹੇ ਸਨ।

ਪਟਿਆਲਾ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।