You are currently viewing ਕਾਂਗਰਸੀ ਆਗੂ ਬਾਜਵਾ, ਲਾਡੀ ਸਾਬਕਾ ਐਮਪੀ ਸਮੇਤ ਕਈ ਵੱਡੇ ਥੰਮ ਭਾਜਪਾ ਵਿਚ ਸ਼ਾਮਿਲ
bajwa-joining-bjp

ਕਾਂਗਰਸੀ ਆਗੂ ਬਾਜਵਾ, ਲਾਡੀ ਸਾਬਕਾ ਐਮਪੀ ਸਮੇਤ ਕਈ ਵੱਡੇ ਥੰਮ ਭਾਜਪਾ ਵਿਚ ਸ਼ਾਮਿਲ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਖੇਤੀ ਕਾਨੂੰਨਾਂ ਦੀ ਵਾਪਸੀ ਉਪਰੰਤ ਪੰਜਾਬ ਵਿਚ ਸਿਆਸਤ ਨੇ ਆਪਣੇ ਅਸਲੀ ਰੰਗ ਦਿਖਾਉਣੇ ਲਗਾਤਾਰ ਜਾਰੀ ਰੱਖੇ ਹੋਏ ਹਨ ਜਿਸ ਤਹਿਤ ਕਈ ਵੱਡੇ ਵੱਡੇ ਸਿਆਸੀ ਆਗੂ ਰਿਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਕੇ ਦੇਸ਼ ਹਿੱਤ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਇਸੇ ਲੜੀ ਵਿਚ ਮਾਝੇ ਦੇ ਪ੍ਰਮੁੱਖ ਪਰਿਵਾਰ ਸ਼ਹੀਦ ਸਤਨਾਮ ਸਿੰਘ ਬਾਜਵਾ ਦੇ ਪਰਿਵਾਰ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ। ਕਾਂਗਰਸ ਦੇ ਸਾਬਕਾ ਮੰਤਰੀ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਅਤੇ ਕਾਦੀਆਂ ਤੋਂ ਮੌਜੂਦਾ ਵਿਧਾਿਕ ਫਤਹਿ ਜੰਗ ਸਿੰਘ ਬਾਜਵਾ , ਚਰਚਿਤ ਕਾਂਗਰਸੀ ਆਗੂ ਬਲਵਿੰਦਰ ਸਿੰਘ ਲਾਡੀ ਵਿਧਾਇਕ, ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਤੋਂ ਇਲਾਵਾ ਨੌਜਵਾਨ ਦਿਲਾਂ ਦੀ ਧੜਕਣ ਸਾਬਕਾ ਕ੍ਰਿਕਟ ਖਿਡਾਰੀ ਦਿਨੇਸ਼ ਮੋਂਗੀਆ ਸਮੇਤ ਕਈ ਧੜੱਲੇਦਾਰ ਆਗੂਆਂ ਦਾ ਨਾਂ ਵੀ ਜੁੜ ਗਿਆ ਹੈ।

ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਪੰਜਾਬ ਚੋਣ ਇੰਚਾਰਜ ਅਤੇ ਕੇਂਦਰੀ ਜਲਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਹੋਰ ਸੀਨੀਅਰ ਆਗੂਆਂ ਨੇ ਸੁਆਗਤ ਕੀਤਾ। ਇਸ ਮੌਕੇ ਸ਼੍ਰੀ ਸ਼ੇਖਾਵਤ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਦੀ ਸੀਨੀਅਰ ਲੀਡਰਸ਼ਿਪ ਦੀਆਂ ਨਿੱਜੀ ਹਿੱਤਾਂ ਤੋਂ ਪ੍ਰੇਰਿਤ  ਨੀਤੀਆਂ ਕਾਰਨ ਵਿਰੋਧੀ ਪਾਰਟੀਆਂ ਦੇ ਵਰਕਰਾਂ ਵਿਚ ਭੱਜਦੌੜ ਪਾਈ ਜਾ ਰਹੀ ਹੈ ਅਤੇ ਪੰਜਾਬ ਦੇ ਹਰ ਖੇਤਰ ਹਰ ਜਿਲੇ ਵਿਚੋਂ ਸੈਂਕੜੇ ਆਗੂ ਅਤੇ ਵਰਕਰ ਭਾਜਪਾ ਦਾ ਪੱਲਾ ਫੜਕੇ ਸੱਚੀ ਲੋਕਸੇਵਾ ਲਈ ਇਕੱਠੇ ਹੋ ਰਹੇ ਹਨ।

ਇਸ ਮੌਕੇ ਅੱਤਵਾਦ ਖਿਲਾਫ਼ ਜੰਗ ਵਿਚ ਸ਼ਹੀਦ ਹੋਣ ਵਾਲੇ ਸਰਦਾਰ ਸਤਨਾਮ ਸਿੰਘ ਬਾਜਵਾ ਦਾ ਜ਼ਿਕਰ ਕਰਦਿਆਂ ਸ਼੍ਰੀ ਸ਼ੇਖਾਵਤ ਨੇ  ਦੱਸਿਆ ਕਿ ਆਉਣ ਵਾਲੇ ਦਿਨਾਂ ਅੰਦਰ ਹੋਰ ਵੀ ਕਈ ਉਸਾਰੂ ਸੋਚ ਦੇ ਧਾਰਨੀ ਅਤੇ ਰਾਸ਼ਟਰ ਹਿੱਤ ਲਈ ਖੜਨ ਵਾਲੇ ਪਰਿਵਾਰ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣ ਕੇ ਦੇਸ਼ ਅਤੇ ਸੂਬਾ ਪੰਜਾਬ ਦੇ ਸਮੂਹਿਕ ਹਿੱਤਾਂ ਲਈ ਇੱਕ ਮੰਚ ਉੱਪਰ ਦਿਖਾਈ ਦੇਣਗੇ।