You are currently viewing ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਸਮਾਗਮ ਕਰਵਾਇਆ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਸਮਾਗਮ ਕਰਵਾਇਆ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਸਮਾਗਮ ਕਰਵਾਇਆ

ਜਲੰਧਰ,(ਕੇਸਰੀ ਨਿਊਜ਼ ਨੈੱਟਵਰਕ)-ਸਥਾਨਕ ਹੁਸ਼ਿਆਰਪੁਰ ਰੋਡ ਤੇ ਰਾਮਾ ਮੰਡੀ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਭੋਜੋਵਾਲ ਵਿਖੇ ਪਿੰਡ ਦੀ ਸਮੂਹ ਸਾਧ ਸੰਗਤ ਦੇ ਆਸ਼ੀਰਵਾਦ ਸਦਕਾ, ਸਰਦਾਰ ਬਲਵੀਰ ਸਿੰਘ ਨੌਰਵੇ ਤੇ ਹਰਪ੍ਰੀਤ ਸਿੰਘ ਉਭੀ ਯੂ ਕੇ ਪਤਾਰੇ ਵਾਲਿਆ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਭਾਈ ਸਤਨਾਮ ਸਿੰਘ ਭੋਜੋਵਾਲ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਭਾਈ ਭੁਪਿੰਦਰ ਜਲੰਧਰ ਵਾਲਿਆਂ ਦੇ ਜਥੇ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ ਅਤੇ ਸਮਾਗਮ ਦੇ ਦੂਸਰੇ ਦਿਨ ਭਾਈ ਸ਼ਮਸ਼ੇਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਗੁਰੂ ਅਮਰਦਾਸ ਜੀ ਡਿਫੈਂਸ ਕਲੋਨੀ ਜਲੰਧਰ ਵਾਲਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਸ਼ਹੀਦਾਂ ਦੇ ਸ਼ਹਾਦਤਾਂ ਭਰੇ ਜੀਵਨ ਬਾਰੇ ਦੱਸਿਆ ਗਿਆ। ਭਾਈ ਸਤਨਾਮ ਸਿੰਘ ਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਗਮ ਦੇ ਤੀਸਰੇ ਦਿਨ ਦੀ ਸ਼ੁਰੂਆਤ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ । ਉਪਰੰਤ ਪਿੰਡ ਦੇ ਬੱਚਿਆਂ ਵੱਲੋਂ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਕਵਿਤਾਵਾਂ ਦਾ ਉਚਾਰਣ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਮੌਕੇ ਭਾਈ ਸਾਹਿਬ ਭਾਈ ਅਨੂਪ ਸਿੰਘ ਜੀ ਪਤਾਰੇ ਵਾਲੇ ਵਾਲਿਆਂ ਵੱਲੋਂ ਤੰਤੀ ਸਾਜਾਂ ਨਾਲ ਅਤੇ ਭਾਈ ਯਸ਼ਪਾਲ ਸਿੰਘ ਜੀ ਦੀਵਾਲੀ ਵਾਲੇ ਹਜ਼ੂਰੀ ਰਾਗੀ ਮਾਡਲ ਟਾਊਨ ਵਾਲਿਆਂ ਵੱਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕਰਦੇ ਹੋਏ ਗੁਰੂ ਇਤਿਹਾਸ ਨਾਲ ਜੋੜਿਆ । ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਤਿੰਨੇ ਹੀ ਦਿਨ ਪੰਥ ਦੇ ਪ੍ਰਸਿੱਧ ਕਥਾ ਵਾਚਕ ਗਿਆਨੀ ਜਸਬੀਰ ਸਿੰਘ ਖੁਸ਼ਦਿਲ ਜਲੰਧਰ ਵਾਲਿਆ ਨੇ ਗੁਰੂ ਤੇਗ ਬਹਾਦਰ ਸਾਹਬ ਜੀ , ਮਾਤਾ ਗੁਜਰ ਕੌਰ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦਾਂ ਦੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਜੀ ਦੇ ਦਰਸਾਏ ਮਾਰਗ ਤੇ ਚਲ ਕੇ ਆਪਣੇ ਮਾਪਿਆ ਦੀ ਸੇਵਾ ਕਰਨ ਲਈ ਕਿਹਾ। ਮੁੱਖ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਜੀ ਵਲੋਂ ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ । ਉਨ੍ਹਾਂ ਦੱਸਿਆ ਕਿ ਇਸ ਮੌਕੇ ਸਮਾਗਮ ਦੇ ਤਿੰਨੋਂ ਹੀ ਦਿਨ ਬਲਦੇਵ ਸਿੰਘ , ਸਰਦੂਲ ਸਿੰਘ , ਵਿਨੈ ਕੁਮਾਰ , ਨਰਿੰਦਰ ਸਿੰਘ ਨੇ ਸਾਥੀਆਂ ਸਮੇਤ ਲੰਗਰ ਦੀ ਸੇਵਾ, ਦਲਜੀਤ ਸਿੰਘ ,ਹਰ ਜੀ ਸਿੰਘ ਸ਼ਰਨਜੀਤ ਸਿੰਘ, ਮਨਿੰਦਰ ਸਿੰਘ, ਮੋਹਿਤ ਸ਼ਰਮਾ, , ਜਸਪਾਲ ਸਿੰਘ , ਕਿਰਨਦੀਪ ਸਿੰਘ ਵਲੋਂ ਚਾਹ ਦੇ ਲੰਗਰ ਦੀ ਸੇਵਾ , ਕਰਨਵੀਰ ਸਿੰਘ , ਜੱਸਾ ਸਿੰਘ , ਹਰਜੀਤ ਸਿੰਘ , ਰਮਨਦੀਪ ਨੇ ਸਾਥੀਆਂ ਸਮੇਤ ਜੋੜਿਆ ਦੀ ਸੇਵਾ ਅਤੇ ਅੰਮ੍ਰਿਤ ਸਿੰਘ , ਹਤਿੰਦਰ ਸਿੰਘ , ਜਗਬੀਰ ਸਿੰਘ , ਕਮਲਪ੍ਰੀਤ , ਗੁਰਪ੍ਰੀਤ , , ਅਮਨਦੀਪ , ਗੁਰਬਾਜ , ਚਰਨਜੀਤ ਚੰਨੀ , ਇੰਦਰਜੀਤ , ਮਨਜੋਤ , ਪਵਿੱਤਰ ਸਿੰਘ , ਗੁਰਸ਼ਾਨ ਸਿੰਘ , ਅਰਦਮਨ ਸਿੰਘ , ਗੁਰਕੀਰਤ , ਜਸ਼ਨਦੀਪ ਸਮੇਤ ਪਿੰਡ ਦੀਆਂ ਬੀਬੀਆਂ ਅਤੇ ਨੌਜਵਾਨਾਂ ਵੱਲੋਂ ਆਪੋ ਆਪਣੀਆਂ ਸੇਵਾ ਨਿਭਾ ਕੇ ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਪੂਰਾ ਸਹਿਯੋਗ ਦਿੱਤਾ । ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਦਾਰ ਪਾਖਰ ਸਿੰਘ ਉੱਭੀ , ਅਵਤਾਰ ਸਿੰਘ , ਸਰਪੰਚ ਗਰੀਬਦਾਸ , ਗੁਰਮੁਖ ਸਿੰਘ ਹਰਜਿੰਦਰ ਸਿੰਘ ਉੱਭੀ , ਵਲੋਂ ਸੇਵਾਦਾਰਾਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਭਾਈ ਸਤਨਾਮ ਸਿੰਘ ਭੋਜੋਵਾਲ ਨੇ ਇਸ ਸਮਾਗਮ ਨੂੰ ਸਫਲ ਕਰਨ ਲਈ ਪੰਡਾਲ ਵਿਚ ਪਹੁੰਚੀ ਸਾਧ ਸੰਗਤ , ਸੇਵਾਦਾਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸਮਾਗਮ ਕਰਕੇ ਨੌਜਵਾਨ ਪੀੜ੍ਹੀ ਨੂੰ ਗੁਰੂ ਘਰ ਨਾਲ ਜੋੜਨ ਲਈ ਉਪਰਾਲੇ ਕਰਵਾਏ ਜਾਣਗੇ ।