You are currently viewing ਭਾਜਪਾ ਦਾ ਪੱਲਾ ਫੜਦੇ ਸਾਰ ਰਾਣਾ ਗੁਰਮੀਤ ਸੋਢੀ ਦਾ ਵੱਡਾ ਹਮਲਾ ਕਾਂਗਰਸ ਦਾ ਧਰਮ ਨਿਰਪੱਖ ਅਕਸ ਹੁਣ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ
bjp-Rana-Gurmit-Sodhi

ਭਾਜਪਾ ਦਾ ਪੱਲਾ ਫੜਦੇ ਸਾਰ ਰਾਣਾ ਗੁਰਮੀਤ ਸੋਢੀ ਦਾ ਵੱਡਾ ਹਮਲਾ ਕਾਂਗਰਸ ਦਾ ਧਰਮ ਨਿਰਪੱਖ ਅਕਸ ਹੁਣ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਸ਼ਤਰੰਜ ਦੀ ਬਿਸਾਤ ਪੂਰੀ ਤਰਾਂ ਬਿਠਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਭਾਰਤੀ ਜਾਨਤਾ ਪਾਰਟੀ ਨੇ ਵੀ ਆਪਣੀਆਂ ਗੋਟੀਆਂ ਬਿਠਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ ਵਿਚ ਕੁਝ ਵੱਡੇ ਸਿਆਸੀ ਚਿਹਰਿਆਂ ਨੂੰ ਆਪਣੇ ਖੇਮੇ ਵਿਚ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਚਾਣਕਿਆ ਨੀਤੀ ਦੀ ਅਗਲੀ ਚਾਲ ਵਜੋਂ ਕਾਂਗਰਸ ਪਾਰਟੀ ਦੇ ਮਾਲਵਾ ਵਿਚ ਇਕ ਮਜਬੂਤ ਥੰਮ ਅਤੇ ਸਾਬਕਾ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸੋਢੀ ਨੂੰ ਭਾਜਪਾ ਵਿਚ ਸ਼ਾਮਲ  ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਦਿਵਾਈ। ਰਾਣਾ ਗੁਰਮੀਤ ਸੋਢੀ ਨੇ ਅੱਜ ਹੀ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਤੋਂ ਅਸਤੀਫ਼ਾ ਦਿੱਤਾ ਹੈ। ਗੁਰਮੀਤ ਸਿੰਘ ਰਾਣਾ ਸੋਢੀ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ।

ਆਖ਼ਿਰਕਾਰ ਕਈ ਦਿਨਾਂ ਤੋਂ ਉਨ੍ਹਾਂ ਦੇ ਕਾਂਗਰਸ ਛੱਡਣ ਦੇ ਲਗਾਏ ਜਾ ਰਹੇ ਕਿਆਫ਼ਿਆਂ ‘ਤੇ ਅੱਜ ਮੋਹਰ ਲੱਗ ਹੀ ਗਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਖਾਸਮਖਾਸ ਹੋਣ ਕਾਰਨ ਪਹਿਲਾਂ ਉਨ੍ਹਾਂ ਦੇ ਪੰਜਾਬ ਲੋਕ ਕਾਂਗਰਸ ਪਾਰਟੀ ‘ਚ ਜਾਣ ਦੇ ਚਰਚੇ ਸਨ,  ਆਖਰ ਉਹ ਅੱਜ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਅਸਲ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਮੁੱਖ ਮੰਤਰੀ ਦੇ ਤੌਰ ‘ਤੇ ਅਹੁਦਾ ਸੰਭਾਲਿਆ ਸੀ ਤਾਂ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਦੀ ਉਨ੍ਹਾਂ ਦੇ ਅਹੁਦੇ ਤੋਂ ਛੁੱਟੀ ਹੋ ਗਈ ਸੀ। ਸੋਢੀ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਹਨ। ਕਾਂਗਰਸ ‘ਚ ਜਿਵੇਂ ਨਾਰਾਜ਼ ਚੱਲ ਰਹੇ ਆਗੂਆਂ ਨੂੰ ਮਨਾਇਆ ਜਾ ਰਿਹਾ ਹੈ, ਸੋਢੀ ਨੇ ਸੋਚਿਆ ਹੋਵੇਗਾ ਕਿ ਸ਼ਾਇਦ ਉਨ੍ਹਾਂ ਨੂੰ ਵੀ ਮਨਾ ਲੈਣਗੇ ਪਰ ਅਜਿਹਾ ਹੋਇਆ ਨਹੀਂ।

ਇਸ ਮੌਕੇ ਭਾਜਪਾ ‘ਚ ਸ਼ਾਮਿਲ ਹੁੰਦੇ ਸਾਰ ਰਾਣਾ ਗੁਰਮੀਤ ਸੋਢੀ ਨੇ ਕਾਂਗਰਸ ਪਾਰਟੀ ਉੱਪਰ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਸੂਬੇ ਦੀ ਸੁਰੱਖਿਆ ਅਤੇ ਫ਼ਿਰਕੂ ਸਦਭਾਵਨਾ ਨੂੰ ਦਾਅ ‘ਤੇ ਲਗਾ ਦਿੱਤਾ ਹੈ। ਕਾਂਗਰਸ ਦਾ ਧਰਮ ਨਿਰਪੱਖ ਅਕਸ ਹੁਣ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ। ਕਾਂਗਰਸ ‘ਚ ਇਹ ਅੰਦਰੂਨੀ ਕਲੇਸ਼ ਪੰਜਾਬ ‘ਚ ਖ਼ਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ।