You are currently viewing ਵਿਦਿਆਰਥੀ ਸ਼ਰਾਬ ਪੀਂਦੇ ਅਤੇ ਸਰੀਰਕ ਸਬੰਧ ਬਣਾਉਂਦੇ ਹੋਏ ਰੰਗੇ ਹੱਥੀਂ ਫੜੇ
Pic of Arrested Person

ਵਿਦਿਆਰਥੀ ਸ਼ਰਾਬ ਪੀਂਦੇ ਅਤੇ ਸਰੀਰਕ ਸਬੰਧ ਬਣਾਉਂਦੇ ਹੋਏ ਰੰਗੇ ਹੱਥੀਂ ਫੜੇ

 ਕੇਸਰੀ ਨਿਊਜ਼ ਨੈੱਟਵਰਕ- ਸੰਭੋਗ ਸੰਸਾਰ ਦੇ ਹਰ ਵਿਅਕਤੀ ਨੂੰ ਆਕ੍ਰਸ਼ਿਤ ਕਰਦਾ ਹੈ। ਮਨੁੱਖ ਹੋਵੇ ਜਾਂ ਕੋਈ ਹੋਰ ਪ੍ਰਾਣੀ ਕਾਮ ਹਰ ਕਿਸੇ ਦਾ ਮਨ ਭਾਉਂਦਾ ਵਿਸ਼ਾ ਹੈ। ਅਜਿਹਾ ਹੀ ਇੱਕ ਮਾਮਲਾ ਕੀਨੀਆ ਵਿੱਚ ਸਾਹਮਣੇ ਆਇਆ ਹੈ। 

ਕੀਨੀਆ ਦੇ ਮੁਰੰਗਾ ਵਿੱਚ ਇੱਕ ਸੈਕੰਡਰੀ ਸਕੂਲ ਦੇ ਵਿਦਿਆਰਥੀ ਸ਼ਰਾਬ ਪੀਂਦੇ ਅਤੇ ਸਰੀਰਕ ਸਬੰਧ ਬਣਾਉਂਦੇ ਹੋਏ ਰੰਗੇ ਹੱਥੀਂ ਫੜੇ ਗਏ। ਇਸ ਘਟਨਾ ਵਿੱਚ ਸ਼ਾਮਲ 16 ਵਿਦਿਆਰਥੀਆਂ (ਮਰਦ ਅਤੇ ਔਰਤ) ਨੂੰ ਪੁਲੀਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਜਦਕਿ ਬਾਕੀ ਸ਼ੱਕੀ ਵਿਦਿਆਰਥੀਆਂ ਦੀ ਭਾਲ ਜਾਰੀ ਹੈ।

 ਇਹ ਸਕੂਲ ਦੇਸ਼ ਦੇ ਗਿਟੀਟੂ ਸੂਬੇ ਵਿੱਚ ਸਥਿਤ ਹੈ। ਵਿਦਿਆਰਥੀਆਂ ਨੂੰ ਸਕੂਲ ਤੋਂ ਤਿਉਹਾਰਾਂ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਤਾਂ ਜੋ ਉਹ ਆਪਣੇ ਘਰਾਂ ਨੂੰ ਜਾ ਸਕਣ। ਵਿਦਿਆਰਥੀ ਬੱਸ ਵਿੱਚ ਸਵਾਰ ਹੋ ਕੇ ਸਕੂਲ ਛੱਡ ਗਏ ਸਨ। ਪਰ ਘਰ ਜਾਣ ਦੀ ਬਜਾਏ ਦਰਜਨਾਂ ਵਿਦਿਆਰਥੀ ਸ਼ਰਾਬ ਪੀਂਦੇ ਅਤੇ ਸੈਕਸ ਕਰਦੇ ਫੜੇ ਗਏ। ਸਥਾਨਕ ਨਿਊਜ਼ ਪੋਰਟਲ ਟੀਵੀ 47 ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਵਿਦਿਆਰਥੀਆਂ ਨੂੰ ਮੰਗਲਵਾਰ ਨੂੰ ਮਾਕਯੂ ਦੇ ਬਾਰਾਂ ਅਤੇ ਜੰਗਲੀ ਖੇਤਰਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

 ਕੁਝ ਵਿਦਿਆਰਥੀ ਕਮਰੇ ਤੋਂ ਬਿਨਾਂ ਕੱਪੜਿਆਂ ਦੇ ਫੜੇ ਗਏ। ਮੌਕੇ ‘ਤੇ ਪੁਲਿਸ ਮੁਲਾਜ਼ਮਾਂ ਵੱਲੋਂ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ। ਹਾਲਾਂਕਿ ਇਹ ਨਹੀਂ ਪਤਾ ਹੈ ਕਿ ਵਿਦਿਆਰਥੀਆਂ ‘ਤੇ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਸੂਤਰਾਂ ਅਨੁਸਾਰ 10 ਵਿਦਿਆਰਥੀ ਇੱਕ ਬੰਦ ਬਾਰ ਦੇ ਅੰਦਰ ਸ਼ਰਾਬ ਪੀਂਦੇ ਅਤੇ ਸੈਕਸ ਕਰਦੇ ਫੜੇ ਗਏ, ਜਦਕਿ ਬਾਕੀ ਵਿਦਿਆਰਥੀ ਨੇੜਲੇ ਜੰਗਲ ਵਿੱਚ ਸੈਕਸ ਕਰਦੇ ਪਾਏ ਗਏ।

 ਫਿਲਹਾਲ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਮਕਯੂ ਪੁਲਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਹਿਰਾਸਤ ‘ਚ ਰੱਖਿਆ ਗਿਆ। ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਸਕੂਲ ਸਟਾਫ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਇਸੇ ਸਕੂਲ ਦੀ ਬੱਸ ਇੱਕ ਥਾਂ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ‘ਚ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦਰਜਨਾਂ ਵਿਦਿਆਰਥੀ ਜ਼ਖਮੀ ਹੋ ਗਏ।