You are currently viewing ਬਿਨਾਂ ਹੋਲੋਗ੍ਰਾਮ ਵਾਲੀ ਬਰਾਂਡਿਡ ਸ਼ਰਾਬ ਦੇ 2150 ਡੱਬੇ ਬਰਾਮਦ ਹੋਣ ਨਾਲ ਮੱਚੀ ਤਰਥੱਲੀ
ਅਪਰੈਲ ਮਹੀਨੇ ਦੌਰਾਨ ਟੈਕਸ ਚੋਰਾਂ ਨੂੰ ਭਾਰੀ ਜ਼ੁਰਮਾਨੇ

ਬਿਨਾਂ ਹੋਲੋਗ੍ਰਾਮ ਵਾਲੀ ਬਰਾਂਡਿਡ ਸ਼ਰਾਬ ਦੇ 2150 ਡੱਬੇ ਬਰਾਮਦ ਹੋਣ ਨਾਲ ਮੱਚੀ ਤਰਥੱਲੀ

ਚੰਡੀਗੜ, 16 ਦਸੰਬਰ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੇ ਆਬਕਾਰੀ ਵਿਭਾਗ ਵਲੋਂ ਬੀਤੇ ਦਿਨ ਅੰਮਿ੍ਰਤਸਰ ਜ਼ਿਲੇ ਵਿੱਚ ਬਿਨਾਂ ਹੋਲੋਗ੍ਰਾਮ ਤੋਂ ਤਸਕਰੀ ਵਾਲੀ ਇੰਪੋਰਟੇਡ ਸਕਾਚ ਵੇਚਣ ਵਾਲੇ ਇੱਕ ਸੰਗਠਿਤ ਮਾਡਿਊਲ ਦਾ ਪਰਦਾਫਾਸ ਕਰਦਿਆਂ 2150 ਡੱਬੇ ਨਾਜਾਇਜ ਸ਼ਰਾਬ ਬਰਾਮਦ ਕਰਨ ਦਾ ਮਾਮਲਾ ਲੋਕ ਚਰਚਾ ਵਿਚ ਤਰਥੱਲੀ ਮਚਾਅ ਰਿਹਾ ਹੈ।

ਆਬਕਾਰੀ ਕਮਿਸ਼ਨਰ, ਪੰਜਾਬ  ਰਜਤ ਅਗਰਵਾਲ ਅਨੁਸਾਰ ਆਬਕਾਰੀ ਵਿਭਾਗ ਨੇ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਬਿਨਾ ਡਿਊਟੀ ਭੁਗਤਾਨ ਵਾਲੀ ਸਰਾਬ ਦੀ ਤਸਕਰੀ ਕਰਨ ਅਤੇ ਵੇਚਣ ਵਾਲੇ ਵਿਅਕਤੀਆਂ ‘ਤੇ ਸਕਿੰਜਾ ਕੱਸਿਆ ਹੈ। ਮੁਲਜਮਾਂ ਨੇ ਅੰਮ੍ਰਿਤਸਰ ਵਿੱਚ ਦੋ ਗੈਰ-ਕਾਨੂੰਨੀ ਗੋਦਾਮ ਬਣਾਏ ਹੋਏ ਹਨ, ਜਿੱਥੇ ਵੱਡੀ ਮਾਤਰਾ ਵਿੱਚ ਮਹਿੰਗੀ ਇੰਪੋਰਟੇਡ ਸਰਾਬ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਜਾਂਦੀ ਹੈ ਅਤੇ ਮੁਲਜਮ ਅੰਮਿ੍ਰਤਸਰ ਵਿੱਚ ਕੁਝ ਗਰੁੱਪਾਂ ਵਿੱਚ ਸ਼ਰਾਬ ਦਾ ਕਾਰੋਬਾਰ ਕਰਦੇ ਹਨ।

9/10 ਦਸੰਬਰ, 2021 ਦੀ ਵਿਚਕਾਰਲੀ ਰਾਤ ਨੂੰ ਟੀਮਾਂ ਨੇ ਦੋ ਗੈਰ-ਕਾਨੂੰਨੀ ਗੋਦਾਮਾਂ ਦੇ ਟਿਕਾਣੇ ਦੀ ਪਛਾਣ ਕੀਤੀ ਜਿਨਾਂ ‘ਤੇ ਛਾਪੇਮਾਰੀ ਕੀਤੀ ਗਈ।

  1. ਦਾਣਾ ਮੰਡੀ ਰੋਡ, ਭਗਤਾਂਵਾਲਾ ਵਿਖੇ ਸਥਿਤ ਗੋਦਾਮ ‘ਤੇ ਛਾਪਾ ਮਾਰਿਆ ਗਿਆ ਅਤੇ ਲਗਭਗ 1397 ਡੱਬੇ ਆਈਐਮਐਫਐਲ, ਸਕਾਚਸ ਅਤੇ ਇੰਪੋਰਟੇਡ ਬੀਅਰ ਬਰਾਮਦ ਕੀਤੀ ਗਈ।
  2. ਬੀ.ਬੀ. ਐਨਕਲੇਵ ਨੇੜੇ ਖੈਰਾਬਾਦ ਰੋਡ ‘ਤੇ ਸਥਿਤ ਗੋਦਾਮ ‘ਤੇ ਛਾਪਾ ਮਾਰਿਆ ਗਿਆ ਅਤੇ 760 ਡੱਬੇ ਆਈਐਮਐਫਐਲ, ਸਕਾਚਸ ਅਤੇ ਇੰਪੋਰਟਡ ਬੀਅਰ ਬਰਾਮਦ ਕੀਤੀ ਗਈ।

ਛਾਪੇਮਾਰੀ ਦੌਰਾਨ ਬਿਨਾਂ ਹੋਲੋਗ੍ਰਾਮ ਤੋਂ ਵੱਡੀ ਮਾਤਰਾ ਵਿਚ ਸਰਾਬ ਬਰਾਮਦ ਹੋਈ। ਇਹਨਾਂ ਗੋਦਾਮਾਂ ਤੋਂ ਚੰਡੀਗੜ ਦੇ ਹੋਲੋਗ੍ਰਾਮ ਵਾਲੀ ਚੰਡੀਗੜ ਤੋਂ ਤਸਕਰ ਕੀਤੀ ਸਰਾਬ ਵੀ ਬਰਾਮਦ ਹੋਈ ਹੈ। ਕੁਝ ਮਾਮਲਿਆਂ ਵਿੱਚ ਚੰਡੀਗੜ ਦੇ ਹੋਲੋਗ੍ਰਾਮ ਉੱਤੇ ਪੰਜਾਬ ਰਾਜ ਦੇ ਹੋਲੋਗ੍ਰਾਮ ਚਿਪਕਾਏ ਹੋਏ ਪਾਏ ਗਏ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁਲਜਮ ਚੰਡੀਗੜ ਤੋਂ ਸਰਾਬ ਦੀ ਤਸਕਰੀ ਵੀ ਕਰਦੇ ਸਨ ਅਤੇ ਪੰਜਾਬ ਰਾਜ ਦੀ ਡਿਊਟੀ ਅਦਾ ਕੀਤੀ ਸਰਾਬ ਵਰਗਾ ਦਿਖਣ ਲਈ ਇਸ ਉੱਤੇ ਪੰਜਾਬ ਦਾ ਹੋਲੋਗ੍ਰਾਮ ਚਿਪਕਾਉਣ ਦੀ ਕੋਸਸਿ ਕਰਦੇ ਸਨ। ਇਹ ਸਰਾਬ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਨੈੱਟਵਰਕ ਰਾਹੀਂ ਜਾਂ ਮੈਰਿਜ ਪੈਲੇਸਾਂ ਅਤੇ ਬਾਰਾਂ ਨੂੰ ਵੇਚੀ ਜਾ ਰਹੀ ਸੀ, ਜਿਸ ਨਾਲ ਸਰਕਾਰੀ ਖਜਾਨੇ ਨੂੰ ਨੁਕਸਾਨ ਹੁੰਦਾ ਸੀ। ਗੋਦਾਮਾਂ ਦਾ ਜਾਇਜਾ ਲੈਣ ਲਈ ਹੋਰਨਾਂ ਜਿਿਲਆਂ ਤੋਂ ਕਈ ਟੀਮਾਂ ਬੁਲਾਈਆਂ ਗਈਆਂ ਅਤੇ ਟੀਮਾਂ ਵੱਲੋਂ ਬਰਾਮਦ ਸਟਾਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਦੋਵਾਂ ਗੋਦਾਮਾਂ ‘ਤੇ ਦਿਨ ਭਰ ਦੀ ਚੈਕਿੰਗ ਅਤੇ ਸਟਾਕ ਦੀ ਪੜਤਾਲ ਤੋਂ ਬਾਅਦ ਐਫ.ਆਈ.ਆਰ. 284 ਮਿਤੀ 11/12/21 ਨੂੰ ਥਾਣਾ ਗੇਟ ਹਕੀਮਾ, ਪੁਲਿਸ ਕਮਿਸਨਰੇਟ, ਅੰਮਿ੍ਰਤਸਰ ਵਿਖੇ ਦਰਜ ਕੀਤੀ ਗਈ ਅਤੇ ਇੱਕ ਹੋਰ ਐਫ.ਆਈ.ਆਰ ਨੰਬਰ 267 ਮਿਤੀ 11/12/21 ਨੂੰ ਥਾਣਾ ਕੰਬੋਜ, ਅੰਮਿ੍ਰਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ।

10 ਦਸੰਬਰ, 2021 ਨੂੰ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਗੈਰ-ਕਾਨੂੰਨੀ ਗੋਦਾਮਾਂ ਦੇ ਨੇੜਲੇ ਖੇਤਰਾਂ ਵਿੱਚ ਬਾਰਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਤਿੰਨ ਬਾਰਾਂ ਦੇ ਨਾਂ ਕਲੱਬ ਹਾਊਸ ਐਲ4, ਐਲ5 ਏਅਰਪੋਰਟ ਰੋਡ ਅੰਮਿ੍ਰਤਸਰ, ਐਲਗਿਨ ਕੈਫੇ ਐਲ4, ਐਲ5 ਏਅਰਪੋਰਟ ਰੋਡ ਅੰਮਿ੍ਰਤਸਰ ਅਤੇ ਬੋਨ ਅੱਡਾ ਐਲ4, ਐਲ5 ਏਅਰਪੋਰਟ ਰੋਡ ਅੰਮਿ੍ਰਤਸਰ ਹਨ।

ਇਹਨਾਂ ਬਾਰਾਂ ਵਿੱਚੋਂ ਇੰਪੋਰਟਡ ਸਰਾਬ ਦਾ ਸਟਾਕ ਬਰਾਮਦ ਕੀਤਾ ਗਿਆ। ਬਾਰਾਂ ਵਿਚ ਕੁਝ ਸਟਾਕ ਹੋਲੋਗ੍ਰਾਮ ਤੋਂ ਬਿਨਾਂ ਸੀ ਅਤੇ ਇਕ ਬਾਰ ਵਿਚ ਚੰਡੀਗੜ ਤੋਂ ਤਸਕਰੀ ਕੀਤੀ ਸਰਾਬ ਦਾ ਕੁਝ ਸਟਾਕ ਵੀ ਮਿਲਿਆ।

ਇਹਨਾਂ ਤਿੰਨੋਂ ਬਾਰਾਂ ਖਲਿਾਫ ਥਾਣਾ ਏਅਰਪੋਰਟ, ਅੰਮਿ੍ਰਤਸਰ ਵਿਖੇ ਐਫ.ਆਈ.ਆਰ. ਨੰ: 43, 44, 45 ਮਿਤੀ 11/12/21 ਤਹਿਤ ਪੰਜਾਬ ਆਬਕਾਰੀ ਐਕਟ ਦੀ ਉਲੰਘਣਾ ਕਰਨ ਦੇ ਦੋਸ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਸ੍ਰੀ ਅਗਰਵਾਲ ਨੇ ਕਿਹਾ ਕਿ ਆਬਕਾਰੀ ਵਿਭਾਗ ਸਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੇ ਸਬੰਧ ਵਿੱਚ ਜੀਰੋ ਸਹਿਣਸ਼ੀਲਤਾ ਨੀਤੀ ਨੂੰ ਜਾਰੀ ਰੱਖੇਗਾ। ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸੀਆਂ ਨੂੰ ਬਖਸਅਿਾ ਨਹੀਂ ਜਾਵੇਗਾ। ਤਸਕਰੀ ਕੀਤੀ ਸਰਾਬ ਦੇ ਮੁੱਖ ਸਪਲਾਇਰਾਂ ਅਤੇ ਪ੍ਰਾਪਤਕਰਤਾ ਦਾ ਪਤਾ ਲਗਾਉਣ ਲਈ ਸੰਪਰਕਾਂ ਦੀ ਪੂਰੀ ਲੜੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਨਾਂ ਅੱਗੇ ਕਿਹਾ ਕਿ ਆਬਕਾਰੀ ਵਿਭਾਗ ਆਪਰੇਸਨ ਰੈੱਡ ਰੋਜ ਤਹਿਤ ਪੁਲਿਸ ਨਾਲ ਨੇੜਿਓਂ ਤਾਲਮੇਲ ਕਰਕੇ ਕੰਮ ਕਰ ਰਿਹਾ ਹੈ। ਆਪ੍ਰੇਸਨ ਰੈੱਡ ਰੋਜ ਤਹਿਤ 17.5.2020 ਤੋਂ 11.12.2021 ਤੱਕ 19784 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ 19689 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ 332693 ਲੀਟਰ ਨਜਾਇਜ ਸਰਾਬ, 868517 ਲੀਟਰ ਨਜਾਇਜ ਸਰਾਬ, 2170883 ਕਿੱਲੋ ਲਾਹਣ ਬਰਾਮਦ ਕੀਤਾ ਗਿਆ ਅਤੇ 900 ਚਾਲੂ ਭੱਠੀਆਂ ਦਾ ਪਤਾ ਲਗਾਇਆ ਗਿਆ। ਆਬਕਾਰੀ ਅਤੇ ਕਰ ਵਿਭਾਗ ਵੱਲੋਂ ਪਹਿਲਾਂ ਹੀ ਜਾਗਰੂਕ ਨਾਗਰਿਕਾਂ ਤੋਂ ਸਕਿਾਇਤਾਂ ਪ੍ਰਾਪਤ ਕਰਨ ਲਈ ਟੋਲ ਫਰੀ ਨੰ. +91 98759 61126 ਸ਼ੁਰੂ ਕੀਤਾ ਗਿਆ ਹੈ। ਵਿਭਾਗ ਸੂਬੇ ਵਿੱਚੋਂ ਗੈਰ-ਕਾਨੂੰਨੀ ਸਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਨਾਗਰਿਕਾਂ ਦੇ ਸਹਿਯੋਗ ਦੀ ਮੰਗ ਕਰਦਾ ਹੈ।