You are currently viewing ਬੇਟੇ-ਭਤੀਜਾਵਾਦ ਤੱਕ ਸਿਮਟ ਕੇ ਰਹਿ ਗਈ ਚੰਨੀ ਸਰਕਾਰ : ਡਾਕਟਰ ਸੁਭਾਸ਼ ਸ਼ਰਮਾ
Subhash-Sharma-(Gen.-Sec.-BJP-Punjab)

ਬੇਟੇ-ਭਤੀਜਾਵਾਦ ਤੱਕ ਸਿਮਟ ਕੇ ਰਹਿ ਗਈ ਚੰਨੀ ਸਰਕਾਰ : ਡਾਕਟਰ ਸੁਭਾਸ਼ ਸ਼ਰਮਾ

ਬੇਟੇ-ਭਤੀਜਾਵਾਦ ਤੱਕ ਸਿਮਟ ਕੇ ਰਹਿ ਗਈ ਚੰਨੀ ਸਰਕਾਰ : ਡਾਕਟਰ ਸੁਭਾਸ਼ ਸ਼ਰਮਾ

 

ਭਾਜਪਾ ਨੇ ਕਿਹਾ ਆਪਸੀ ਕਲੇਸ਼ ਦੇ ਮੰਝਧਾਰ ਵਿੱਚ ਫਸੀ ਪੰਜਾਬ ਕਾਂਗਰਸ ਕੋਲੋਂ ਆਮ ਲੋਕਾਂ ਨੂੰ ਕੋਈ ਉਮੀਦ ਨਹੀਂ

 

ਚੰਡੀਗੜ , 16 ਦਸੰਬਰ (ਕੇਸਰੀ ਨਿਊਜ਼ ਨੈੱਟਵਰਕ) -ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਖਿਲਾਫ਼ ਤਿੱਖਾ ਹਮਲਾ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਕਾਂਗਰਸ ਪਾਰਟੀ ਵਿੱਚ ਮੰਤਰੀਆਂ ਦੇ ਰਿਸ਼ਤੇਦਾਰਂ ਨੂੰ ਅਹਿਮ ਅਹੁਦਿਆਂ ਉੱਤੇ ਲਗਾਉਣ ਦੀ ਪਰੰਪਰਾ ਪੁਰਾਣੀ ਕਾਂਗਰਸ ਪਰੰਪਰਾ ਹੈ । ਮੁੱਖਮੰਤਰੀ ਚੰਨੀ ਵਲੋਂ ਪੰਜਾਬ ਦੀ ਸੁਰੱਖਿਆ ਸਬੰਧਤ ਅਹਿਮ ਬੈਠਕ, ਜਿਸ ਵਿੱਚ ਮੁੱਖਮੰਤਰੀ, ਡੀਜੀਪੀ, ਏਜੀ ਸ਼ਾਮਿਲ ਹੁੰਦੇ ਹਨ, ਉਸ ਵਿੱਚ ਆਪਣੇ ਬੇਟੇ ਨੂੰ ਬਿਠਾਉਣਾ, ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜੁਆਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ਉੱਤੇ ਨਿਯੁਕਤ ਕਰਨਾ, ਵਿਧਾਇਕ ਮਦਨ ਲਾਲ ਜਲਾਲਪੁਰ ਦੇ ਬੇਟੇ ਨੂੰ ਪਾਵਰਕਾਮ ਦਾ ਡਾਇਰੇਕਟਰ ਲਗਾਉਣਾ, ਰਜੀਆ ਸੁਲਤਾਨਾ ਦੀ ਨੂੰਹ ਨੂੰ ਵਕਫ ਬੋਰਡ ਦਾ ਚੇਅਰਮੈਨ ਲਗਾਉਣਾ, ਸਾਬਿਤ ਕਰਦਾ ਹੈ ਕਿ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਨਿੱਕਲ ਗਈ ਹੈ।

ਭਾਜਪਾ ਨੇ ਕਾਂਗਰਸ ਉੱਤੇ ਤੰਜ ਕਸਦੇ ਹੋਏ ਦੱਸਿਆ ਕਿ ਪ੍ਰਚਾਰ ਕਮੇਟੀ ਦੀ ਬੈਠਕ ਵਿੱਚ ਸਿੱਧੂ ਵਲੋਂ ਮੁੱਖਮੰਤਰੀ ਚੰਨੀ ਅਤੇ ਉਪ ਮੁੱਖਮੰਤਰੀ ਰੰਧਾਵਾ ਉੱਤੇ ਨਿਸ਼ਾਨਾ ਸਾਧਣ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਕਦੇ ਪੰਜਾਬ ਦੀ ਜਨਤਾ ਦੀ ਹਿਤੈਸ਼ੀ ਨਹੀਂ ਹੋ ਸਕਦੀ।

ਡਾਕਟਰ ਸ਼ਰਮਾ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਜਿੱਥੇ ਚੰਨੀ ਸਰਕਾਰ ਪੁੱਤਰ – ਭਤੀਜੇ ਦੀ ਸਰਕਾਰ ਬਣਕੇ ਰਹਿ ਗਈ, ਉਥੇ ਹੀ ਸਿੱਧੂ ਚੰਨੀ ਨੂੰ ਨੀਵਾਂ ਵਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੇ।