You are currently viewing ਟੁਕੜੇ ਟੁਕੜੇ ਗੈਂਗ ਨੂੰ ਉਤਸ਼ਹਿਤ ਕਰਨ ਵਾਲਿਆਂ ਨੂੰ ਸ਼ੋਭਾ ਨਹੀਂ ਦਿੰਦੀ ਤਿਰੰਗਾ ਯਾਤਰਾ-ਸ਼ਰਮਾ
Subhash-Sharma-(Gen.-Sec.-BJP-Punjab)

ਟੁਕੜੇ ਟੁਕੜੇ ਗੈਂਗ ਨੂੰ ਉਤਸ਼ਹਿਤ ਕਰਨ ਵਾਲਿਆਂ ਨੂੰ ਸ਼ੋਭਾ ਨਹੀਂ ਦਿੰਦੀ ਤਿਰੰਗਾ ਯਾਤਰਾ-ਸ਼ਰਮਾ

– ਭਾਜਪਾ ਦੇ ਸੂਬਾ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਨੂੰ ਦੱਸਿਆ ਅਰਬਨ ਨਕਸਲਵਾਦ ਦਾ ਪ੍ਰਤੀਕ
ਚੰਡੀਗੜ, 15 ਦਸੰਬਰ- (ਕੇਸਰੀ ਨਿਊਜ਼ ਨੈੱਟਵਰਕ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਉੱਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਉੱਪਰ ਗੰਭੀਰ ਇਲਜਾਮ ਲਗਾਏ ਹਨ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਜਲੰਧਰ ਵਿੱਚ ਕੱਢੀ ਗਈ ਤਿਰੰਗਾ ਯਾਤਰਾ ਨੂੰ ਸਿਰਫ ਢੌਂਂਗ ਕਰਾਰ ਦਿੱਤਾ ਹੈ ।
ਸ਼ਰਮਾ ਨੇ ਕਿਹਾ ਕਿ ਚੋਣ ਆਉਂਦੇ ਹੀ ਇਨ੍ਹਾਂ ਨੂੰ ਤਿਰੰਗੇ ਦੀ ਯਾਦ ਆਉਂਦੀ ਹੈ ਜਦਕਿ ਇਨ੍ਹਾਂ ਦਾ ਅਸਲੀ ਚਰਿੱਤਰ ਦੇਸ਼ ਨੂੰ ਤੋੜਨ ਦੀਆਂ ਸਾਜਿਸ਼ਾਂ ਰਚਣ ਵਾਲੇ ਟੁਕੜੇ- ਟੁਕੜੇ ਗੈਂਗ ਨੂੰ ਉਤਸ਼ਾਹਿਤ ਕਰਨ ਵਾਲਾ ਹੈ। ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਨੇ ਅਰਬਨ ਨਕਸਲਵਾਦ ਨੂੰ ਵੀ ਖੂਬ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਹੈ।
ਡਾਕਟਰ ਸ਼ਰਮਾ ਨੇ ਕਿਹਾ ਕਿ ਇਹੋ ਕੇਜਰੀਵਾਲ ਬਾਲਾਕੋਟ ਏਅਰ ਸਟ੍ਰਾਈਕ ਵੇਲੇ ਦੇਸ਼ ਦੀ ਫੌਜ ਕੋਲੋਂ ਸਬੂਤ ਮੰਗ ਰਿਹਾ ਸੀ। ਪਿਛਲੀਆਂ ਪੰਜਾਬ ਵਿਧਾਨਸਭਾ ਚੋਣਾਂ ਵੇਲੇ ਕੇਜਰੀਵਾਲ ਖਾਲਿਸਤਾਨੀਆਂ ਦੀ ਹਿਮਾਇਤ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਹ ਪਿਛਲੇ ਦਾਗ਼ ਮਿਟਾਉਣ ਲਈ ਹੀ ਹੁਣ ਤਿਰੰਗਾ ਯਾਤਰਾ ਦਾ ਢੌਂਗ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਕੇਜਰੀਵਾਲ ਦੇ ਝੂਠੇ ਵਾਅਦਿਆਂ ਦੇ ਢੌਂਗ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਸ ਲਈ ਪੰਜਾਬ ਦੀ ਜਨਤਾ ਇਸ ਵਾਰ ਗੁੰਮਰਾਹ ਹੋਣ ਵਾਲੀ ਨਹੀਂ।