You are currently viewing 45ਵੇਂ ਮੈਗਾ ਮੁਫ਼ਤ ਮੈਡੀਕਲ ਕੈਂਪ ਚ ਰਿਕਾਰਡ ਮਰੀਜ਼ਾਂ ਦਾ ਇਲਾਜ

45ਵੇਂ ਮੈਗਾ ਮੁਫ਼ਤ ਮੈਡੀਕਲ ਕੈਂਪ ਚ ਰਿਕਾਰਡ ਮਰੀਜ਼ਾਂ ਦਾ ਇਲਾਜ

ਬਠਿੰਡਾ (ਕੇਸਰੀ ਨਿਊਜ਼ ਨੈੱਟਵਰਕ) – ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਮਾ: ਹਰਮੰਦਰ ਸਿੰਘ ਸਿੱਧੂ ਡਿਪਟੀ ਮੇਅਰ ਨਗਰ ਨਿਗਮ ਬਠਿੰਡਾ ਦੀ ਯੋਗ ਅਗਵਾਈ ਹੇਠ 45ਵਾਂ ਮੈਗਾ ਮੁਫ਼ਤ ਮੈਡੀਕਲ ਕੈਂਪ ਮਿਤੀ 12 ਦਸੰਬਰ ਨੂੰ ਏਸ਼ੀਅਨ ਪਲਾਜ਼ਾ,ਨੇੜੇ ਮੱਛੀ ਚੋਂਕ,ਫੇਜ਼-3 ਮਾਡਲ ਟਾਊਨ, ਬਠਿੰਡਾ ਵਿਖੇ ਸਵੇਰੇ 10-00 ਵਜੇ ਤੋਂ 2-00 ਵਜੇ ਤੱਕ ਲਗਾਇਆ ਗਿਆ।ਇਹ ਜਾਣਕਾਰੀ ਦਿੰਦੇ ਹੋਏ  ਸਰਬਸੁੱਖ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਐਡਵੋਕੇਟ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾ:ਰਮਨਦੀਪ ਗੋਇਲ(MD Medicine)ਕੋਸਮੋ ਹਸਪਤਾਲ ਮਹੇਸ਼ਵਰੀ ਚੋਂਕ,ਬਠਿੰਡਾ ਨੇ ਦਿਲ,ਛਾਤੀ,ਪੇਟ,ਸ਼ੂਗਰ ਜੋੜਾਂ ਦੇ ਰੋਗ ਤੇ ਹਰ ਆਮ ਬਿਮਾਰੀ ਦਾ,ਡਾ: ਪਾਰੂਲ ਗੁਪਤਾ MS(Eye) ਗੁਪਤਾ ਹਸਪਤਾਲ ਪਾਵਰ ਹਾਊਸ ਰੋਡ, ਬਠਿੰਡਾ ਨ ਅੱਖਾਂ ਦੀਆਂ ਬਿਮਾਰੀਆਂ, ਡਾ:ਨੇਹਾ ਕਾਂਸਲ (MDS) ਕਾਂਸਲ ਹਾਈ ਟੇਕ ਡੈਟਲ ਕਲੀਨਿਕ,ਪਾਵਰ ਹਾਊਸ ਰੋਡ ਬਠਿੰਡਾ ਨੇ ਦੰਦਾਂ ਦੇ ਰੋਗਾਂ ਦਾ ਤੇ ਡਾ:ਜੂਹੀ ਕੁਮਾਰੀ (BPT) ਗੁਰੂ ਕਿਰਪਾ ਹੇਲਥ ਕੇਅਰ ਗਲੀ ਨੰਬਰ 11,ਅਜੀਤ ਰੋਡ ਬਠਿੰਡਾ ਨੇ ਫਿਜ਼ੀਓਥਰੈਪੀ ਵਿਧੀ ਰਾਹੀਂ ਕੁੱਲ 236 ਮਰੀਜ਼ਾਂ ਦਾ ਇਲਾਜ ਕੀਤਾ।

ਇਸ ਕੈਂਪ ਵਿੱਚ ਮਰੀਜ਼ਾਂ ਦੇ ਸਾਰੇ ਟੈਸਟ,ਐਨਕਾਂ ਤੇ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਗਈਆਂ।ਇਸ ਕੈਂਪ ਲੲੀ ਸ੍ਰੀ ਪ੍ਰਵੀਨ ਜਿੰਦਲ, ਸੁਖਜਿੰਦਰ ਪਾਲ ਸਿੰਘ ਟਿਵਾਣਾ, ਕਰਮਜੀਤ ਸਿੰਘ ਕਾਮਾ,ਤਾਰਾ ਸਿੰਘ ਨਰੂਲਾ, ਰਨਦੀਪ ਸਿੰਘ ਭਾਈਕਾ, ਸੁਰਜੀਤ ਸਿੰਘ ਰਿਟ ਕੈਸ਼ੀਅਰ, ਨਾਇਬ ਸਿੰਘ ਬਰਾੜ, ਬਲਵਿੰਦਰ ਸਿੰਘ ਕਮਲ, ਸੁਰਿੰਦਰ ਸਿੰਘ ਸ਼ਰਮਾ, ਮਹਿੰਦਰ ਪ੍ਰਤਾਪ ਟੀਪੂ ਤੇ ਗੁਰਸੇਵਕ ਸਿੰਘ ਚਹਿਲ ਆਦਿ ਨੇ ਸਹਿਯੋਗ ਦਿੱਤਾ। ਸੁਸਾਇਟੀ ਵੱਲੋਂ ਸਾਰਿਆ ਨੂੰ ਸਨਮਾਨਿਤ ਕੀਤਾ ਗਿਆ।