You are currently viewing ਬਠਿੰਡਾ ਵਿਖੇ 45ਵਾਂ ਮੈਗਾ ਮੁਫ਼ਤ ਮੈਡੀਕਲ ਕੈਂਪ 12 ਦਸੰਬਰ ਨੂੰ
ਕੇਸਰੀ ਨਿਊਜ਼ ਨੈੱਟਵਰਕ

ਬਠਿੰਡਾ ਵਿਖੇ 45ਵਾਂ ਮੈਗਾ ਮੁਫ਼ਤ ਮੈਡੀਕਲ ਕੈਂਪ 12 ਦਸੰਬਰ ਨੂੰ

ਬਠਿੰਡਾ ਵਿਖੇ 45ਵਾਂ ਮੈਗਾ ਮੁਫ਼ਤ ਮੈਡੀਕਲ ਕੈਂਪ 12 ਦਸੰਬਰ ਨੂੰ

ਬਠਿੰਡਾ (ਕੇਸਰੀ ਨਿਊਜ਼ ਨੈੱਟਵਰਕ)- ਸਰਦਾਰ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਸਟਰ ਹਰਮੰਦਰ ਸਿੰਘ ਸਿੱਧੂ ਡਿਪਟੀ ਮੇਅਰ ਨਗਰ ਨਿਗਮ ਬਠਿੰਡਾ ਦੀ ਯੋਗ ਅਗਵਾਈ ਹੇਠ 45ਵਾਂ ਮੈਗਾ ਮੁਫ਼ਤ ਮੈਡੀਕਲ ਕੈਂਪ ਮਿਤੀ 12-12-2021 ਨੂੰ ਏਸ਼ੀਅਨ ਪਲਾਜ਼ਾ,ਨੇੜੇ ਮੱਛੀ ਚੋਂਕ, ਫੇਜ਼-3 ਮਾਡਲ ਟਾਊਨ,ਬਠਿੰਡਾ ਵਿਖੇ ਸਵੇਰੇ 10-00 ਵਜੇ ਤੋਂ 2-00 ਵਜੇ ਤੱਕ ਲਗਾਇਆ ਜਾ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਸਰਬਸੁੱਖ ਸੇਵਾ ਸੁਸਾਇਟੀ ਦੇ ਸੇਵਾਦਾਰ ਐਡਵੋਕੇਟ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰ ਰਮਨਦੀਪ ਗੋਇਲ(MD Medicine)ਕੋਸਮੋ ਹਸਪਤਾਲ ਮਹੇਸ਼ਵਰੀ ਚੋਂਕ,ਬਠਿੰਡਾ ਦਿਲ,ਛਾਤੀ,ਪੇਟ,ਸ਼ੂਗਰ ਜੋੜਾਂ ਦੇ ਰੋਗ ਤੇ ਹਰ ਆਮ ਬਿਮਾਰੀ ਦਾ, ਡਾਕਟਰ ਪਾਰੂਲ ਗੁਪਤਾ MS(Eye) ਗੁਪਤਾ ਹਸਪਤਾਲ ਪਾਵਰ ਹਾਊਸ ਰੋਡ, ਬਠਿੰਡਾ ਅੱਖਾਂ ਦੀਆਂ ਬਿਮਾਰੀਆਂ, ਡਾਕਟਰ ਰਜਨੀਸ਼ ਕਾਂਸਲ,ਡਾਕਟਰ ਨੇਹਾ ਕਾਂਸਲ (MDS) ਕਾਂਸਲ ਹਾਈ ਟੇਕ ਡੈਟਲ ਕਲੀਨਿਕ,ਪਾਵਰ ਹਾਊਸ ਰੋਡ ਬਠਿੰਡਾ ਦੰਦਾਂ ਦੇ ਰੋਗਾਂ ਦਾ ਤੇ ਡਾਕਟਰ ਜੂਹੀ ਕੁਮਾਰੀ (BPT) ਗੁਰੂ ਕਿਰਪਾ ਹੇਲਥ ਕੇਅਰ ਗਲੀ ਨੰਬਰ 11,ਅਜੀਤ ਰੋਡ ਬਠਿੰਡਾ ਫਿਜ਼ੀਓਥਰੈਪੀ ਵਿਧੀ ਰਾਹੀਂ ਮਰੀਜ਼ਾਂ ਦਾ ਇਲਾਜ ਕਰਨਗੇ।

ਇਸ ਕੈਂਪ ਵਿੱਚ ਮਰੀਜ਼ਾਂ ਦੇ ਸਾਰੇ ਟੈਸਟ,ਐਨਕਾਂ ਤੇ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ। ਐਡਵੋਕੇਟ ਗਿੱਲ ਨੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਕਿਰਪਾਲਤਾ ਕਰਨੀ ਜੀ।