You are currently viewing ਚੰਨੀ ਖਿਸਕਾਅ ਨਾ ਇੰਝ ਕੰਨੀ! ਵਿਰੋਧ ਪ੍ਦਰਸ਼ਨਾਂ ਤੋਂ ਬਚਣ ਦਾ ਕੱਢਿਆ ਤਰੀਕਾ!
channi challanges opposition

ਚੰਨੀ ਖਿਸਕਾਅ ਨਾ ਇੰਝ ਕੰਨੀ! ਵਿਰੋਧ ਪ੍ਦਰਸ਼ਨਾਂ ਤੋਂ ਬਚਣ ਦਾ ਕੱਢਿਆ ਤਰੀਕਾ!

ਕੇਸਰੀ ਨਿਊਜ਼ ਨੈੱਟਵਰਕ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਬਿਆਨਾਂ ਅਤੇ ਕਾਰਵਾਈਆਂ ਕਾਰਨ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਚੰਗਾ ਅਕਸ ਪੇਸ਼ ਕਰਨ ਲਈ ਸਰਕਾਰੀ ਅਮਲਾ ਫੈਲਾ ਵੀ ਆਪਣੀ ਪੂਰੀ ਵਾਹ ਲਗਾ ਰਿਹਾ ਹੈ। 

ਪੰਜਾਬ ਵਿੱਚ ਕਾਂਗਰਸ ਲਈ ਸਭ ਅੱਛਾ ਵਾਲਾ ਅਕਸ ਪੇਸ਼ ਕਰਨ ਲਈ ਜਿੱਥੇ ਮੁੱਖ ਮੰਤਰੀ ਚੰਨੀ ਦੇ ਮੀਡੀਆ ਸ਼ੋਅ ਲਗਾਤਾਰ ਜਾਰੀ ਹਨ ਉੱਥੇ ਹੀ ਸਰਕਾਰ ਵਲੋਂ ਆਪਣੇ ਕੀਤੇ ਵਾਅਦਿਆ ਨੂੰ ਪੂਰਾ ਨਾ ਕੀਤੇ ਜਾਣ ਕਾਰਨ ਮੁੱਖ ਮੰਤਰੀ ਨੂੰ ਥਾਂ ਥਾਂ ਕੀਤੇ ਜਾਣ ਵਾਲੇ ਵਿਰੋਧ ਪ੍ਦਰਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਕਾਂਗਰਸ ਨੂੰ ਆਪਣੀ ਖੇਡ ਵਿਗੜਨ ਦਾ ਡਰ ਸਤਾ ਰਿਹਾ ਹੈ। 

ਇਸ ਕਿਰਕਿਰੀ ਤੋਂ ਬਚਣ ਲਈ ਸਰਕਾਰੀ ਤੰਤਰ ਪੱਬਾਂ ਭਾਰ ਹੋਇਆ ਕਾਹਲੀ ਵਿੱਚ ਕਈ ਦਿਲਚਸਪ ਗਲਤੀਆਂ ਵੀ ਕਰਦਾ ਜਾ ਰਿਹਾ ਹੈ। ਇਸਦੀ ਮਿਸਾਲ ਸੋਸ਼ਲ ਮੀਡੀਆ ਉੱਪਰ ਟਰੈਂਡ ਕਰ ਰਹੇ ਇੱਕ ਸਰਕਾਰੀ ਆਦੇਸ਼ ਦੀ ਕਾਪੀ ਤੋਂ ਵੀ ਮਿਲਦਾ ਹੈ। 

ਸਰਕਾਰ ਖਿਲਾਫ਼ ਵਿਰੋਧ ਪ੍ਦਰਸ਼ਨਾਂ ਵੱਲ ਮੁੱਖ ਮੰਤਰੀ ਦਾ ਧਿਆਨ ਹੀ ਨਾ ਪਵੇ, ਇਸਦਾ ਜੁਗਾੜ ਕਰਨ ਲਈ ਜਾਰੀ ਆਦੇਸ਼ ਦੀ ਸ਼ਬਦਾਵਲੀ ਕਾਫ਼ੀ ਦਿਲਚਸਪ ਹੈ। ਤਾਂ ਖੁਦ ਹੀ ਪੜ ਲਵੋ ਕਿ ਪਰਸਾਸ਼ਨ ਨੇ ਵਿਰੋਧ ਪ੍ਦਰਸ਼ਨਾਂ ਦੀ ਨਮੋਸ਼ੀ ਤੋਂ ਬਚਣ ਲਈ ਕਿਹੜਾ ਨਾਯਾਬ ਤਰੀਕਾ ਕੱਢਿਆ ਹੈ। 👇👇👇👇☝👇

ਹਾਲਾਂਕਿ ਕੇਸਰੀ ਵਿਰਾਸਤ ਵਿੱਚ ਖਬਰ ਛਪਣ ਤੋਂ ਬਾਅਦ ਪ੍ਸਾਸ਼ਨ ਵਲੋਂ ਇਸ ਪੱਤਰ ਨੂੰ ਵਾਪਿਸ ਲੈ ਲਿਆ ਗਿਆ। ਪਰ ਇਸ ਪੱਤਰ ਦੇ ਵਾਇਰਲ ਹੋਣ ਨਾਲ ਕਾਂਗਰਸ ਦੇ ਪੰਜਾਬ ਵਿੱਚ ਸਭ ਅੱਛਾ ਹੋਣ ਦੇ ਭਰਮ ਦਾ ਭੁਲੇਖਾ ਜਰੂਰ ਹਵਾ ਹੋ ਗਿਆ।