You are currently viewing ਸ਼ਿਵ ਸੈਨਾ ਕੇਸਰੀ ਦਾ ਰਾਸ਼ਟਰੀ ਪ੍ਧਾਨ ਪੂਰੀ ਟੀਮ ਸਮੇਤ ਭਾਜਪਾ ਵਿੱਚ ਸ਼ਾਮਿਲ

ਸ਼ਿਵ ਸੈਨਾ ਕੇਸਰੀ ਦਾ ਰਾਸ਼ਟਰੀ ਪ੍ਧਾਨ ਪੂਰੀ ਟੀਮ ਸਮੇਤ ਭਾਜਪਾ ਵਿੱਚ ਸ਼ਾਮਿਲ

ਚੰਡੀਗੜ੍ਹ (ਕੇਸਰੀ ਨਿਊਜ਼ ਨੈੱਟਵਰਕ)- ਪਿਛਲੇ ਦਿਨੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਸਮੂਹ ਦੇਸ਼ ਵਾਸੀਆਂ ਖਾਸ ਤੌਰ ਤੇ ਸਿੱਖ ਭਾਈਚਾਰੇ ਦੀ ਬਿਹਤਰੀਨ ਸੇਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਦ ਸ਼ੁਰੂ ਹੋਈ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਲਹਿਰ ਲਗਾਤਾਰ ਜਾਰੀ ਹੈ। ਪਿਛਲੇ ਦਿਨੀ ਸਾਬਕਾ ਡੀਜੀਪੀ ਐਸਐਸ ਵਿਰਕ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਮੱਕੜ ਸਮੇਤ 24 ਲੀਡਰਾਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਮੈਂਬਰ ਬਣਨ ਉਪਰੰਤ ਹੁਣ ਸ਼ਿਵ ਸੈਨਾ ਕੇਸਰੀ ਨਾਲ ਸਬੰਧਤ ਦਰਜਨਾਂ ਨੇਤਾਵਾਂ ਨੇ ਭਾਜਪਾ ਦੇ ਸਥਾਨਕ ਸੈਕਟਰ 37 ਸਥਿੱਤ ਦਫਤਰ ਵਿਖੇ ਪਾਰਟੀ ਦੀ ਮੈਂਬਰਸ਼ਿਪ ਹਾਸਿਲ ਕਰ ਲਈ।

ਇਸ ਮੌਕੇ ਹਲਕਾ ਪੱਛਮੀ ਤੋਂ ਅਮਿ੍ਤਸਰ ਦੇ ਸੀਨੀਅਰ ਲੀਡਰ ਭਾਜਪਾ ਰਾਕੇਸ਼ ਕੁਮਾਰ ਰਿੰਕੂ ਅਤੇ ਅਵਿਨਾਸ਼ ਸੈਲਾ ਜਿਲਾ ਵਾਇਸ ਪ੍ਧਾਨ ਭਾਜਪਾ ਦੀ ਪੇਰਨਾ ਨਾਲ ਸ਼ਾਮਿਲ ਹੋਣ ਵਾਲਿਆਂ ਵਿੱਚ ਸ਼ਿਵ ਸੈਨਾ ਕੇਸਰੀ ਦੇ ਕੌਮੀ ਪ੍ਰਧਾਨ ਵਿਪਨ ਨਈਅਰ ਦਾ ਨਾਮ ਜੁੜ ਗਿਆ ਹੈ।

ਸ਼ਿਵ ਸੈਨਾ ਕੇਸਰੀ ਦੇ ਆਗੂਆਂ ਨੂੰ ਪਾਰਟੀ ਵਿੱਚ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ, ਸੰਤੋਖ ਸਿੰਘ ਗੁਮਟਾਲਾ ਅਨੁਸੂਚਿਤ ਜਾਤੀ ਲੀਡਰ ਭਾਜਪਾ ਨੇ ਸ਼ਾਮਿਲ ਕੀਤਾ।

ਸਿਵ ਸੈਨਾ ਕੇਸਰੀ ਦੇ ਨੈਸ਼ਨਲ ਪ੍ਧਾਨ ਵਿਪਨ ਨਇਅਰ ਦੇ ਨਾਲ ਇਸ ਮੌਕੇ ਰਮਨ ਪੰਡਿਤ, ਰਿਕੀ ਪੰਡਿਤ, ਰਘੂ ਸ਼ਰਮਾਂ, ਆਸੂ ਪੰਡਿਤ, ਅਨਿਲ ਕੁਮਾਰ ਸੈਕੀ ਅੋਰਡਾ, ਮਨੀ ਸ਼ਰਮਾ, ਸਿਵਮ, ਗੁਰਲਾਲ ਸਿੰਘ,  ਬਹਾਦਰ ਜੀ ਅਤੇ ਹੋਰ ਸਾਥੀ ਸ਼ਾਮਿਲ ਹਨ।

ਇਸ ਮੌਕੇ ਤੇ ਜੋਗਿੰਦਰ ਸਿੰਘ ਅਟਵਾਲ , ਅਮਿਤ ਕੁਮਾਰ ਮੋਨੂੰ, ਮੰਨਾ ਜੀ, ਸੋਰਵ ਸਰਮਾ, ਦੀਪਕ ਕੁਮਾਰ ਤੇ ਹੋਰ ਭਾਜਪਾ ਵਰਕਰ ਵੀ ਮੌਜੂਦ ਸਨ।