You are currently viewing ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਜਾਣ ਉੱਪਰ ਆਇਆ ਜਥੇਦਾਰ ਅਕਾਲ ਤਖ਼ਤ ਦਾ ਇਹ ਬਿਆਨ
Giani Harpreet singh

ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਜਾਣ ਉੱਪਰ ਆਇਆ ਜਥੇਦਾਰ ਅਕਾਲ ਤਖ਼ਤ ਦਾ ਇਹ ਬਿਆਨ

Giani Harpreet singh

ਅੰਮ੍ਰਿਤਸਰ  (ਕੇਸਰੀ ਨਿਊਜ਼ ਨੈੱਟਵਰਕ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਉੱਪਰ ਸਿਆਸੀ ਦਬਾਅ ਪਾ ਕੇ ਕੇਂਦਰ ਸਰਕਾਰ ਨੇ ਭਾਜਪਾ ਵਿਚ ਸ਼ਾਮਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਦੇਸ਼ੀ ਹੁਕਮਰਾਨ ਭਾਰਤ ਆਏ ਤਾਂ ਲੋਕਾਂ ਨੂੰ ਹਾਕਮਾਂ ਨੇ ਡਰਾ-ਧਮਕਾ ਕੇ ਕਿਹਾ ਕਿ ਜਾਂ ਤਾਂ ਧਰਮ ਚੁਣ ਲਵੋ ਜਾਂ ਕਰਮ ਚੁਣ ਲਵੋ।

ਬਹੁਤ ਸਾਰੇ ਲੋਕਾਂ ਨੇ ਧਰਮ ਨੂੰ ਚੁਣਿਆ। ਜਦੋਂ ਮੁਗਲ ਸ਼ਾਸਕ ਹਮਲਾਵਰ ਹੋ ਕੇ ਭਾਰਤ ਆਏ ਤਾਂ ਉਨ੍ਹਾਂ ਕਿਹਾ ਜਾਂ ਧਰਮ ਚੁਣ ਲਵੋ ਜਾਂ ਫਿਰ ਜ਼ਿੰਦਗੀ ਕਿਸੇ ਨੇ ਧਰਮ ਤਾਂ ਕਿਸੇ ਨੇ ਜ਼ਿੰਦਗੀ ਚੁਣ ਲਈ। ਜਿਨ੍ਹਾਂ ਧਰਮ ਚੁਣਿਆ, ਉਨ੍ਹਾਂ ਦੀ ਜ਼ਿੰਦਗੀ ਖ਼ਤਮ ਕਰ ਦਿੱਤੀ ਗਈ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਿਰਸਾ ਨਾਲ ਫੋਨ ’ਤੇ ਗੱਲ ਹੋਈ, ਸਿਰਸੇ ਦੀ ਗੱਲ ਤੋਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਸਾਹਮਣੇ ਇਹੀ ਸ਼ਰਤ ਰੱਖੀ ਗਈ ਸੀ ਕਿ ਜਾਂ ਭਾਜਪਾ ਚੁਣ ਲਵੋ ਜਾਂ ਫਿਰ ਜੇਲ੍ਹ ਤਾਂ ਸਿਰਸਾ ਨੇ ਭਾਜਪਾ ਨੂੰ ਚੁਣ ਲਿਆ। ਮੁਗਲ ਵੀ ਇਵੇਂ ਹੀ ਕਰਦੇ ਸਨ। ਵਿਦੇਸ਼ੀ ਹੁਕਮਰਾਨ ਵੀ ਇਵੇਂ ਹੀ ਕਰਦੇ ਸਨ। ਇਸ ਸਾਰੇ ਮਾਮਲੇ ਲਈ ਦਿੱਲੀ ਦੇ ਸਿੱਖ ਵੀ ਬਰਾਬਰ ਦੇ ਜ਼ਿੰਮੇਵਾਰ ਹਨ।