You are currently viewing ਹਿੰਦੂ ਕੰਨਿਆ ਕਾਲਜ ਦੇ ਐਨ.ਐਸ.ਐਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ World Aids Day ਮੌਕੇ ਸੈਮੀਨਾਰ
World Aids Day

ਹਿੰਦੂ ਕੰਨਿਆ ਕਾਲਜ ਦੇ ਐਨ.ਐਸ.ਐਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ World Aids Day ਮੌਕੇ ਸੈਮੀਨਾਰ

Kapurthala (Kesari News Network)-ਹਿੰਦੂ ਕੰਨਿਆ ਕਾਲਜ ਦੇ ਐਨ.ਐਸ.ਐਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ ਪ੍ਰਿੰਸੀਪਲ ਡਾ ਅਰਚਨਾ ਗਰਗ ਜੀ ਦੀ ਸਰਪ੍ਰਸਤੀ   ਹੇਠ “World Aids Day”  ਦੇ ਮੌਕੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਿਵਲ ਹਸਪਤਾਲ ਦੇ ਡਾ. ਅਰਸ਼ਬੀਰ ਕੌਰ ਐੱਮ.ਬੀ.ਬੀ.ਐੱਸ,  ਐੱਮ.ਡੀ(ਮੈਡੀਸਿਨ)ਜੀ ਨੇ ਵਿਦਿਆਰਥਣਾਂ ਨੂੰ ਐੱਚ.ਆਈ.ਵੀ ਏਡਜ਼ ਬਾਰੇ ਜਾਣੂ ਕਰਵਾਇਆ ।   ਉਹਨਾਂ ਨੇ ਦੱਸਿਆ ਕਿ ਐੱਚ.ਆਈ.ਵੀ ਏਡਜ਼ ਦੇ ਕੀ ਕਾਰਨ  ਅਤੇ ਲੱਛਣ ਹਨ  ਅਤੇ ਕਿਸ ਤਰ੍ਹਾਂ ਐੱਚ.ਆਈ.ਵੀ ਏਡਜ਼ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਐੱਚ.ਆਈ.ਵੀ ਏਡਜ਼ ਕੋਈ ਛੂਤ ਦੀ ਬਿਮਾਰੀ ਨਹੀਂ ਹੈ  ਇਸ ਲਈ ਜੇ ਤੁਹਾਨੂੰ ਕੋਈ ਵੀ ਐੱਚ ਆਈ ਵੀ ਪੌਜ਼ੀਟਿਵ ਵਿਅਕਤੀ ਮਿਲਦਾ ਹੈ  ਤਾਂ ਉਸ ਤੋਂ ਨਫਰਤ ਨਹੀਂ ਕਰਨੀ ਚਾਹੀਦੀ ਬਲਕਿ  ਕਿਸੇ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ ।  ਉਨ੍ਹਾਂ ਨੇ ਐਚਆਈਵੀ ਏਡਜ਼ ਤੋਂ ਬਚਣ ਦੇ ਅਲੱਗ ਅਲੱਗ ਤਰੀਕੇ ਦੱਸੇ  ਉਨ੍ਹਾਂ ਨੇ ਇਹ ਵੀ ਦੱਸਿਆ  ਕਿ ਐਚ
ਆਈ.ਵੀ ਏਡਜ਼ ਦਾ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ ।ਇਸ ਮੌਕੇ ਤੇ ਰੈੱਡ ਰਿਬਨ ਕਲੱਬ ਦੇ ਕਨਵੀਨਰ ਮੈਡਮ ਜਸਵੰਤ ਕੌਰ, ਮੈਡਮ ਸਾਰਿਕਾ ਕਾਂਡਾ, ਐੱਨ.ਐੱਸ.ਐੱਸ ਦੇ ਪ੍ਰੋਗਰਾਮ ਅਫਸਰ ਡਾ. ਅਮਨ ਜਯੋਤੀ , ਮੈਡਮ ਸੁਵਿਤ ਦਾਸ, ਮੈਡਮ ਰਮਨਦੀਪ ਕੌਰ, ਮੈਡਮ ਹਰਦੀਪ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ  ਸਨ । ਰੈੱਡ ਰਿਬਨ ਕਲੱਬ ਵੱਲੋਂ ਪੋਸਟਰ ਮੇਕਿੰਗ ਕੰਪੀਟੀਸ਼ਨ ਵੀ ਕਰਵਾਇਆ ਗਿਆ, ਜਿਸ ਵਿਚ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ ।