You are currently viewing ਟਵਿੱਟਰ ਸੀਈਓ ਪਰਾਗ ਅਗਰਵਾਲ ਨੂੰ ਮਿਲੇਗੀ ਸਾਲਾਨਾ 1 ਮਿਲੀਅਨ ਡਾਲਰ ਤਨਖਾਹ
parag-agrawal

ਟਵਿੱਟਰ ਸੀਈਓ ਪਰਾਗ ਅਗਰਵਾਲ ਨੂੰ ਮਿਲੇਗੀ ਸਾਲਾਨਾ 1 ਮਿਲੀਅਨ ਡਾਲਰ ਤਨਖਾਹ

KNN, New Delhi: Parag Aggarwalਪਰਾਗ ਅਗਰਵਾਲ ਹਾਲ ਹੀ ਵਿਚ (Twitter) ਟਵਿੱਟਰ ਦੇ ਨਵੇਂ CEO ਬਣੇ ਹਨ। ਟਵਿੱਟਰ ਦਾ ਸੀਈਓ ਬਣਨ ਤੋਂ ਬਾਅਦ ਪਰਾਗ ਅਗਰਵਾਲ ਦੀ ਤਨਖਾਹ ਵਧਾਈ ਗਈ ਹੈ। ਅਗਰਵਾਲ ਨੂੰ ਸਾਲਾਨਾ 1 ਮਿਲੀਅਨ ਡਾਲਰ (ਕਰੀਬ 7.49 ਕਰੋੜ ਰੁਪਏ) ਦੀ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਰਾਗ ਅਗਰਵਾਲ ਨੂੰ ਹਰ ਤਰ੍ਹਾਂ ਦੇ ਭੱਤੇ ਤੇ ਬੋਨਸ ਵੀ ਦਿੱਤੇ ਜਾਣਗੇ। ਭਾਰਤ ਵਿਚ ਜਨਮੇ ਪਰਾਗ ਅਗਰਵਾਲ ਟਵਿੱਟਰ ਦੇ ਸੀਈਓ ਤੇ ਸੰਸਥਾਪਕ ਜੈਕ ਡੋਰਸੀ ਦੀ ਥਾਂ ਲੈਣਗੇ। ਸੀਈਓ ਬਣਨ ਤੋਂ ਪਹਿਲਾਂ ਪਰਾਗ ਅਗਰਵਾਲ ਟਵਿੱਟਰ ‘ਤੇ ਚੀਫ ਟੈਕਨਾਲੋਜੀ ਅਫਸਰ (ਸੀਟੀਓ) ਹੁੰਦੇ ਸਨ, ਜੋ ਕੰਪਨੀ ਦੀ ਤਕਨੀਕੀ ਰਣਨੀਤੀ ਨੂੰ ਦੇਖਦੇ ਸਨ।

ਕੰਪਨੀ ਦੇ ਸ਼ੇਅਰ ਵੀ ਮਿਲਣਗੇ

ਟਵਿੱਟਰ ਦੇ ਕਾਰਜਕਾਰੀ ਪਰਾਗ ਅਗਰਵਾਲ ਨੂੰ ਵੀ ਬੋਨਲ ਯੋਜਨਾ ਮਿਲੇਗੀ। ਕੰਪਨੀ ਅਗਰਵਾਲ ਨੂੰ ਸਾਲਾਨਾ ਤਨਖਾਹ ਦਾ 150 ਫੀਸਦੀ ਟਾਰਗੇਟ ਬੋਨਸ ਵਜੋਂ ਮਿਲੇਗਾ। ਦਸੰਬਰ 2021 ਦੇ ਦਫ਼ਤਰੀ ਪੱਤਰ ਦੇ ਬੋਰਡ ਦੁਆਰਾ ਕੰਪਨੀ ਦੇ ਲਗਭਗ 94 ਕਰੋੜ ਸ਼ੇਅਰ ਅਗਰਵਾਲ ਨੂੰ ਅਲਾਟ ਕੀਤੇ ਜਾਣਗੇ। ਇਸ ਗੱਲ ਦਾ ਖੁਲਾਸਾ ਕੰਪਨੀ ਨੇ ਟਵਿੱਟਰ ਦੀ ਰੈਗੂਲੇਟਰੀ ਫਾਈਲਿੰਗ ਤੋਂ ਕੀਤਾ ਹੈ।