You are currently viewing ਆਮ ਆਦਮੀ ਪਾਰਟੀ ਦੀ ਜਲੰਧਰ ਕੈਂਟ ਵਿਚ ਹੋਈ ਸਭਾ ਨੇ ਧਾਰਿਆ ਰੈਲੀ ਦਾ ਰੂਪ

ਆਮ ਆਦਮੀ ਪਾਰਟੀ ਦੀ ਜਲੰਧਰ ਕੈਂਟ ਵਿਚ ਹੋਈ ਸਭਾ ਨੇ ਧਾਰਿਆ ਰੈਲੀ ਦਾ ਰੂਪ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਜਲੰਧਰ ਹਲਕਾ ਇੰਚਾਰਜ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵਲੋਂ ਖੁਰਲਾ ਕਿੰਗਰਾ ਵਿੱਚ ਰੱਖ ਗਈ ਸਭਾ ਨੇ ਰੈਲੀ ਦਾ ਰੂਪ ਧਾਰ ਲਿਆ। ਇਸ ਸਭਾ ਵਿਚ ਮੁੱਖ ਤੌਰ ਤੇ ਆਪੋਸੀਸ਼ਨ ਧਿਰ ਦੇ ਨੇਤਾ ਸਰਦਾਰ ਹਰਪਾਲ ਸਿੰਘ ਚੀਮਾ ਪੁੱਜੇ। ਸੁਰਿੰਦਰ ਸਿੰਘ ਸੋਢੀ ਨੇ ਲੋਕਾਂ ਨਾਲ ਰੂ-ਬ-ਰੂ  ਹੁੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਦਿੱਲੀ ਦੀ ਤਰਜ਼ ਤੇ ਵਧੀਆ ਸਿਹਤ ਸੁਵਿਧਾ, ਸਸਤੀ ਬਿਜਲੀ, ਬੇਹਤਰ ਸਿੱਖਿਆ ਅਤੇ ਉਸਦੇ ਨਾਲ ਹਰ ਪਰਿਵਾਰ ਦੀਆ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਿੱਤੇ ਜਾਣਗੇ। ਜਿਸ ਨਾਲ ਮਹਿਲਾਵਾਂ ਨੂੰ , ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਲਾਭ ਮਿਲੇਗਾ, ਨਾਲ ਹੀ ਵਿਰੋਧੀ ਧਿਰ ਦੇ ਨੇਤਾ ਸਰਦਾਰ ਹਰਪਾਲ ਚੀਮਾ ਨੇ ਵੀ ਆਮ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ।

ਚੀਮਾ ਜੀ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਭ੍ਰਿਸ਼ਟਾਚਾਰ , ਗੁੰਡਾਰਾਜ, ਅਫ਼ਸਰ ਰਾਜ ਅਤੇ ਧੱਕੇਸ਼ਾਹੀ ਤੋਂ ਛੁਟਕਾਰਾ ਮਿਲੇਗਾ। ਇਸ ਮੌਕੇ ਤੇ ਰਮਣੀਕ ਸਿੰਘ ਰੰਧਾਵਾ, ਆਤਮ ਪਰਕਾਸ਼ ਬਬਲੂ, ਡਾਕਟਰ ਸ਼ਿਵ ਦਿਆਲ ਮਾਲੀ ਡਾਕਟਰ ਸੰਜੀਵ ਸ਼ਰਮਾ, ਦਰਸ਼ਨ ਲਾਲ ਭਗਤ, ਅਬਦੁਲ ਬਾਹਰੀ ਇਕਬਾਲ ਸਿੰਘ ਢੀਂਡਸਾ, ਜੋਗਿੰਦਰ ਪਾਲ ਸ਼ਰਮਾ, ਆਈ ਐਸ ਬੱਗਾ ਬਲਵੰਤ ਭਾਟੀਆ, ਗੁਰਨਾਮ, ਸੰਜੀਵ ਭਗਤ, ਅਜਯ ਠਾਕੁਰ,ਸਤਨਾਮ, ਰਮਨ ਕੁਮਾਰ ਬੰਟੀ, ਡਾਕਟਰ ਇੰਦਰਬੀਰ ਸਿੰਘ, ਬਲਬੀਰ ਸਿੰਘ,ਸੁਭਾਸ਼ ਸ਼ਰਮਾ, ਨਰੇਸ਼ ਸ਼ਰਮਾ,ਮਨੋਜ ਪੁੰਜ,ਇੰਦਰਵਾਂਸ਼ ਸਿੰਘ ਚੱਢਾ,ਮੁਖਤਿਆਰ ਸਿੰਘ, ਮੌਜੂਦ ਸਨ।