You are currently viewing ਬਠਿੰਡਾ ਦੀ ਸੁੱਖਨੂਰਪ੍ਰੀਤ ਕੌਰ ਨੈਸ਼ਨਲ ਖੇਡਾਂ ਵਿਚ ਬਣੀ ਬੈਸਟ ਜਿਮਨਾਸਟ

ਬਠਿੰਡਾ ਦੀ ਸੁੱਖਨੂਰਪ੍ਰੀਤ ਕੌਰ ਨੈਸ਼ਨਲ ਖੇਡਾਂ ਵਿਚ ਬਣੀ ਬੈਸਟ ਜਿਮਨਾਸਟ

*ਬਠਿੰਡਾ ਦੀ ਸੁੱਖਨੂਰਪ੍ਰੀਤ ਕੌਰ ਨੇਸ਼ਨਲ ਖੇਡਾਂ ਵਿਚੋਂ ਬੇਸਟ ਜਿਮਨਾਸਟ ਘੋਸ਼ਿਤ*
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੇ ਮਾਲਵਾ ਖੇਤਰ ਦੀ ਰਾਜਧਾਨੀ ਅਖਵਾਉਣ ਵਾਲੇ ਸ਼ਹਿਰ ਬਠਿੰਡਾ ਦੀ ਜੰਮਪਲ ਸੁੱਖਨੂਰ ਧਾਲੀਵਾਲ 56ਵੀਂ ਜੂਨੀਅਰ ਆਰਟੀਸਟਿਕ ਜਿਮਨਾਸਟਿਕ ਨੇਸ਼ਨਲ ਚੈਂਪੀਅਨਸ਼ਿਪ ਜੋ ਕਿ ਮਿਤੀ 22-26 ਨਵੰਬਰ ਨੂੰ ਜੰਮੂ ਵਿਖੇ ਸੰਪੰਨ ਹੋਈ ਵਿੱਚ ਵੱਡੀਆਂ ਮੱਲਾਂ ਮਾਰੀਆਂ।ਇਸ ਹੋਣਹਾਰ ਜਿਮਨਾਸਟ ਨੇ ਜ਼ਿਲ੍ਹੇ ਵਿਚੋਂ 5 ਗੋਲਡ,ਸਟੇਟ ਵਿਚੋਂ 6 ਗੋਲਡ ਤੇ ਨੇਸ਼ਨਲ ਵਿਚੋਂ 3 ਮੈਡਲ(2 ਸਿਲਵਰ ਤੇ 1 ਕਾਂਸੀ ਦਾ ਤਗਮਾ) ਪ੍ਰਾਪਤ ਕੀਤਾ।

ਐਡਵੋਕੇਟ ਹਰਦੀਪ ਸਿੰਘ ਗਿੱਲ ਸੇਵਾਦਾਰ ਸਰਬਸੁਖ ਸੇਵਾ ਸੁਸਾਇਟੀ ਬਠਿੰਡਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ 17 ਸਾਲਾ ਉਮਰ ਗਰੁੱਪ ਵਿੱਚ ਸੁੱਖਨੂਰ ਨੂੰ ਆਲ ਇੰਡੀਆ ਵਿੱਚੋਂ ਬੇਸਟ ਜਿਮਨਾਸਟ ਘੋਸ਼ਿਤ ਕੀਤਾ ਤੇ ਖੇਲੋ ਇੰਡੀਆ ਕੈਂਪ ਵਿੱਚ ਪਹਿਲੇ ਨੰਬਰ ਤੇ ਚੋਣ ਹੋਈ।ਜੋ ਕਿ 22 ਫਰਵਰੀ,2022 ਨੂੰ ਲੱਗ ਰਿਹਾ ਹੈ।ਇਸ ਤੋਂ ਇਲਾਵਾ ਸੁੱਖਨੂਰ ਨੇ 2021 ਸਾਲ ਵਿੱਚ ਕੁੱਲ 14 ਮੈਡਲ ਆਪਣੀ ਝੋਲੀ ਵਿੱਚ ਪਾਏ।ਆਪਣੇ ਕੋਚਾਂ ਦੀ ਵਧੀਆ ਕੋਚਿੰਗ ਤੋਂ ਇਲਾਵਾ ਆਪਣੇ ਦਾਦਾ ਬਲਦੇਵ ਸਿੰਘ ਧਾਲੀਵਾਲ,ਪਿਤਾ ਸਪਿੰਦਰ ਸਿੰਘ ਧਾਲੀਵਾਲ ਤੇ ਮਾਤਾ ਜੀ ਦੇ ਯਤਨਾਂ ਤੇ ਮਿਹਨਤ ਸਦਕਾ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ।ਪ੍ਰਮਾਤਮਾ ਇਸ ਬੱਚੀ ਨੂੰ ਤਰੱਕੀ,ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ।ਉਹ ਦਿਨ ਦੂਰ ਨਹੀਂ ਜਦੋਂ ਬਠਿੰਡਾ ਦਾ ਮਾਣ ਇਹ ਬੱਚੀ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਨਾਂਅ ਰੌਸ਼ਨ ਕਰੇਗੀ। ਸਾਡੀਆਂ ਦੁਆਵਾਂ ਸੁੱਖਨੂਰ ਦੇ ਸਦਾ ਅੰਗ-ਸੰਗ ਰਹਿਣਗੀਆਂ। ਬਠਿੰਡਾ ਸ਼ਹਿਰ ਦੇ ਸਮੂਹ ਖਿਡਾਰੀਆਂ ਵੱਲੋਂ ਸੁੱਖਨੂਰ, ਉਨ੍ਹਾਂ ਦੇ ਪਰਿਵਾਰ ਤੇ ਕੋਚ ਸਾਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਬਠਿੰਡਾ ਸ਼ਹਿਰ ਵਿਖੇ ਪਹੁੰਚਣ ਤੇ ਸੁੱਖਨੂਰ ਦਾ ਮੂੰਹ ਮਿੱਠਾ ਕਰਵਾ ਕੇ ਭਰਵਾਂ ਸਵਾਗਤ ਕੀਤਾ ਗਿਆ ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ।