You are currently viewing ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਸ ਤਰ੍ਹਾਂ ਮਨਾਇਆ ਗਿਆ ਸੰਵਿਧਾਨ ਦਿਵਸ

ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਸ ਤਰ੍ਹਾਂ ਮਨਾਇਆ ਗਿਆ ਸੰਵਿਧਾਨ ਦਿਵਸ

ਜਲੰਧਰ ( ਕੇਸਰੀ ਨਿਊਜ਼ ਨੈੱਟਵਰਕ)-” ਸੰਵਿਧਾਨ ਦਿਵਸ ” , ਸਰਕਾਰੀ ਪ੍ਰਾਇਮਰੀ ਸਕੂਲ (ਗਾਜੀਪੁਰ,ਬਲਾਕ ਆਦਮਪੁਰ ) ਪ੍ਰਿਥਵੀ ਵੈਲਫੇਅਰ ਸੁਸਾਇਟੀ ਵੱਲੋਂ ਇਕ ਖਾਸ ਤਰੀਕੇ ਨਾਲ ਮਨਾਇਆ ਗਿਆ।

ਸੁਸਾਇਟੀ ਦੇ ਮੈਂਬਰਾਂ ਅਤੇੱ ਸਕੂਲ ਦੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੂਲ ਵਿੱਚ ” ਪ੍ਰਸ਼ਨ – ਉੱਤਰ ” ਮੁਕਾਬਲਾ ਕਰਵਾਇਆ ਗਿਆ । ਸੋਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਪਹਿਲਾਂ ਤਾਂ ” ਸੰਵਿਧਾਨ ਦਿਵਸ ” ਦੀ ਮੁਬਾਰਕਬਾਦ ਦਿੱਤੀ। ਸੰਵਿਧਾਨ ਤੋਂ ਮਿਲਦੇ ਹੱਕਾ ਬਾਰੇ ਜਾਣੂ ਕਰਵਾਇਆ ਗਿਆ । ਉਪਰੰਤ ਬਾਬਾ ਸਾਹਿਬ ਅੰਬੇਡਕਰ ਜੀ ਬਾਰੇ ਸਵਾਲ ਪੁੱਛੇ ਗਏ। ਫੇਰ ਵਾਤਾਵਰਣ ਤੇ ਅਨੇਕਾਂ ਸਵਾਲ ਪੁੱਛੇ ਗਏ। ਰੁੱਖਾਂ, ਪੰਛੀਆਂ , ਜੀਵਾਂ, ਆਦ ਦੀ ਮਹੱਤਤਾ ਬਾਰੇ ਸਵਾਲ ਪੁੱਛੇ ਗਏ। ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਕਿਵੇਂ ਹੁੰਦਾ ਅਤੇ ਕਿਵੇਂ ਘਟਾਇਆ ਜਾਏ , ਇਸ ਵਿਸ਼ੇ ਤੇ ਵੀ ਸਵਾਲ ਪੁੱਛੇ ਗਏ। ਬੱਚੇਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਵਧ ਤੋਂ ਵੱਧ ਰੁੱਖ ਲਗਾਉਣ ਲਈ ਜਾਗਰੂਕ ਕੀਤਾ ਗਿਆ। ਜਿਨ੍ਹਾਂ ਵਿਦਿਆਰਥੀਆਂ ਨੇ ਸਹੀ ਜਵਾਬ ਦਿੱਤੇ, ਉਨ੍ਹਾਂ ਨੂੰ ਇਨਾਮ ਦਿੱਤੇ । ਇਨਾਮ ਵਿੱਚ ਕਾਪੀਆਂ, ਟਿਫਨ , ਪੈਨ, ਸਟੇਸ਼ਨਰੀ ਆਦ ਦਿੱਤੇ ਗਏ । ਹਰਿੰਦਰ ਸਿੰਘ ਨੇ ਸਕੂਲ ਦੇ ਮੁੱਖ ਮਾਸਟਰ, ਸ੍ਰੀ ਤੇਜਿੰਦਰ ਪਾਲ ਸਿੰਘ ” ਜੱਸੀ ” ਜੀ ਦਾ ਧੰਨਵਾਦ ਕੀਤਾ । ” ਸੰਵਿਧਾਨ ਦਿਵਸ “ਦੀ ਕਾਰਵਾਈ ਵਿੱਚ, ਹਨਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਸਾਬੀ ਨੇ ਵਿਸ਼ੇਸ਼ ਯੋਗਦਾਨ ਦਿੱਤਾ । ਇਸ ਵਿੱਚ ਰਾਮ ਲੁਭਾਇਆ ਅਤੇ ਰਮਨ ਕੁਮਾਰ ਵੀ ਸ਼ਾਮਲ ਹੋਏ। ਹਰਿੰਦਰ ਸਿੰਘ ਨੇ ਸਾਰੇ ਸਾਥੀਆਂ ਦਾ ਸਹਧੋਗ ਦੇਣ ਲਈ ਧੰਨਵਾਦ ਕੀਤਾ ।