You are currently viewing ਸਾਵਧਾਨ ! ਕੋਰੋਨਾ ਇਨਫੈਕਸ਼ਨ ਦੇ 10,488 ਨਵੇਂ ਮਾਮਲੇ ਆਏ ਸਾਹਮਣੇ
ਕੋਵਿਡ-19 ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਤਿਆਰੀਆਂ

ਸਾਵਧਾਨ ! ਕੋਰੋਨਾ ਇਨਫੈਕਸ਼ਨ ਦੇ 10,488 ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ  (ਕੇਸਰੀ ਨਿਊਜ਼ ਨੈੱਟਵਰਕ)- ਦੇਸ਼ ’ਚ ਜਾਰੀ ਟੀਕਾਕਰਨ ਮੁਹਿੰਮ ਤਹਿਤ ਅਹਿਮ ਕਾਮਯਾਬੀ ਹਾਸਲ ਹੋਈ ਹੈ। ਐਤਵਾਰ ਨੂੰ ਦੇਸ਼ ’ਚ ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਵਾਲਿਆਂ ਦਾ ਅੰਕੜਾ 40 ਕਰੋੜ ਤੋਂ ਵੱਧ ਹੋ ਗਿਆ ਹੈ। ਉਂਥੇ ਹੀ ਸਿੰਗਲ ਡੋਜ਼ ਦੀ ਗਿਣਤੀ 76 ਕਰੋੜ ਤੋਂ ਵੱਧ ਹੋ ਗਈ ਹੈ।

ਓਧਰ ਦੇਸ਼ ’ਚ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 10,488 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤਕ ਇਸ ਬਿਮਾਰੀ ਦੀ ਚਪੇਟ ’ਚ ਆਉਣ ਵਾਲਿਆਂ ਦੀ ਗਿਣਤੀ ਵਧ ਕੇ 3,45,10,413 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 313 ਹੋਰ ਲੋਕਾਂ ਦੀ ਜਾਨ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,65,662 ਹੋ ਗਈ ਹੈ। ਇਸ ਦੌਰਾਨ ਸਰਗਰਮ ਮਾਮਲੇ ਘਟ ਕੇ 1,22,714 ਰਹਿ ਗਏ ਜਿਹੜੇ 532 ਦਿਨਾਂ ’ਚ ਸਭ ਤੋਂ ਘੱਟ ਹਨ। ਮੌਤਾਂ ਦੇ ਤਾਜ਼ਾ ਮਾਮਲਿਆਂ ’ਚ 248 ਮਾਮਲੇ ਇਕੱਲੇ ਕੇਰਲ ਤੋਂ ਅਤੇ 15 ਮਾਮਲੇ ਮਹਾਰਾਸ਼ਟਰ ਦੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਨਵੇਂ ਕੋਰੋਨਾ ਇਨਫੈਕਸ਼ਨਾਂ ’ਚ ਰੋਜ਼ਾਨਾ ਲਗਾਤਾਰ 44 ਦਿਨਾਂ ਤੋਂ 20,000 ਤੋਂ ਹੇਠਾਂ ਰਹੀ।

ਇਮਰਾਨ ਸਰਕਾਰ ਨੇ ਪਾਕਿ ਦੀ ਇਸਲਾਮਿਕ ਪਛਾਣ ਨੂੰ ਨੁਕਸਾਨ ਪਹੁੰਚਾਇਆ : ਪੀਡੀਐੱਮ

ਮੰਤਰਾਲੇ ਨੇ ਦੱਸਿਆ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਨੂੰ ਕੇਂਦਰ ਸਰਕਾਰ ਹੁਣ ਤਕ 130.92 ਕਰੋੜ ਵੈਕਸੀਨ ਮੁਹੱਈਆ ਕਰਵਾਈ ਜਾ ਚੁੱਕੀ ਹੈ। ਸੂਬਿਆਂ ਕੋਲ ਅਜੇ 22 ਕਰੋੜ ਤੋਂ ਵੱਧ ਕੋਰੋਨਾ ਵੈਕਸੀਨ ਦੀਆਂ ਖ਼ੁਰਾਕਾਂ ਉਪਲਬਧ ਹਨ।

ਕੋਵਿਨ ਪੋਰਟਲ ਦੇ ਸ਼ਾਮ ਸਾਢੇ ਪੰਜ ਵਜੇ ਤੱਕ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤਕ 116.80 ਕਰੋੜ ਖ਼ੁਰਾਕਾਂ ਲਗੀਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ 76.72 ਕਰੋੜ ਪਹਿਲੀ ਖ਼ੁਰਾਕ ਤੇ 40.13 ਕਰੋੜ ਦੂਜੀ ਖ਼ੁਰਾਕ ਸ਼ਾਮਿਲ ਹਨ।