You are currently viewing ਵ੍ਈਸਾਈ ਤੇ ਹਿੰਦੂ ਔਰਤਾਂ ਦਾ ਹੁੰਦੈ ਪਾਕਿਸਤਾਨ ’ਚ ਜ਼ਬਰਦਸਤੀ ਧਰਮ ਪਰਿਵਰਤਨ

ਵ੍ਈਸਾਈ ਤੇ ਹਿੰਦੂ ਔਰਤਾਂ ਦਾ ਹੁੰਦੈ ਪਾਕਿਸਤਾਨ ’ਚ ਜ਼ਬਰਦਸਤੀ ਧਰਮ ਪਰਿਵਰਤਨ

ਇਸਲਾਮਾਬਾਦ, 19 ਨਵੰਬਰ (ਕੇਸਰੀ ਨਿਊਜ਼ ਨੈੱਟਵਰਕ) : ਪਾਕਿਸਤਾਨ ’ਚ ਘੱਟ ਗਿਣਤੀ ਫ਼ਿਰਕਿਆਂ ਦੀਆਂ ਔਰਤਾਂ ’ਤੇ ਤਸ਼ੱਦਦ ਕੀਤਾ ਜਾਣਾ ਆਮ ਗੱਲ ਹੈ। ਤਾਜ਼ਾ ਅੰਕੜਿਆਂ ਮੁਤਾਬਕ ਹਰ ਸਾਲ ਕਰੀਬ ਇਕ ਹਜ਼ਾਰ ਈਸਾਈ ਤੇ ਹਿੰਦੂ ਔਰਤਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾ ਦਿੱਤਾ ਜਾਂਦਾ ਹੈ। ਗ੍ਰੀਕ ਸਿਟੀ ਟਾਈਮਜ਼ ਦੇ ਮਨੁੱਖੀ ਅਧਿਕਾਰ ਵਰਕਰ ਆਸ਼ਿਕਨਾਜ਼ ਖੋਖਰ ਅਨੁਸਾਰ ਪਾਕਿਸਤਾਨ ’ਚ ਜਨਤਕ ਥਾਵਾਂ ਤੋਂ ਧਾਰਮਿਕ ਘੱਟ ਗਿਣਤੀਆਂ ਦੀਆਂ ਨਾਬਾਲਿਗ ਕੁੜੀਆਂ ਨੂੰ ਅਗ਼ਵਾ ਕਰ ਕੇ ਇਸਲਾਮ ਧਰਮ ਕਬੂਲ ਕਰਵਾਇਆ ਜਾਂਦਾ ਹੈ ਪਰ ਪਾਕਿਸਤਾਨ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਪਾਕਿਸਤਾਨੀ ਸੰਸਦ ਨੇ ਵੀ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ’ਤੇ ਕੋਈ ਵੀ ਬਿੱਲ ਪਾਸ ਕਰਨ ਤੋਂ ਨਾਂਹ ਕਰ ਦਿੱਤੀ ਹੈ। 

ਦੁਨੀਆ ਨਿਊਜ਼ ਪੋਰਟ ਮੁਤਾਬਕ ਪਾਕਿਸਤਾਨ ’ਚ ਔਰਤਾਂ ਦੀ ਸਥਿਤੀ ਦਿਨ ਬ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਕੱਲੇ ਪੰਜਾਬ ਸੂਬੇ ’ਚ ਸਾਲ 2021 ਦੇ ਪਹਿਲੇ ਛੇ ਮਹੀਨਿਆਂ ’ਚ ਕਰੀਬ 6754 ਔਰਤਾਂ ਅਗਵਾ ਹੋ ਚੁੱਕੀਆਂ ਹਨ, ਜਿਨ੍ਹਾਂ ’ਚੋਂ 1890 ਔਰਤਾਂ ਨਾਲਜਬਰ ਜਨਾਹ ਕੀਤਾ ਗਿਆ, ਜਦਕਿ 3721 ਔਰਤਾਂ ਨੂੰ ਤਸੀਹੇ ਦਿੱਤੇ ਗਏ। ਕਰੀਬ 752 ਬੱਚਿਆਂ ਨਾਲ ਵੀ ਜਬਰ ਜਨਾਹ ਕੀਤਾ ਗਿਆ।