You are currently viewing ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੇਹਰਾਦੂਨ ਵਾਲਿਆਂ ਦਾ 102 ਵਾਂ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੇਹਰਾਦੂਨ ਵਾਲਿਆਂ ਦਾ 102 ਵਾਂ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਕੇਸਰੀ ਨਿਊਜ਼ ਨੈੱਟਵਰਕ ਜਲੰਧਰ: ਬੰਗਾ ਨੇੜੇ ਪੈਂਦੇ ਪਿੰਡ ਖਾਨ ਪੁਰ ਵਿਖੇ ਬ੍ਰਹਮਲੀਨ ਕਰਮਯੋਗੀ ਮਹਾਂਵਿਦਿਆ ਦਾਨੀ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੇਹਰਾਦੂਨ ਵਾਲਿਆਂ ਦਾ 102 ਵਾਂ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਡੇਰਾ ਬਾਬਾ ਮੰਗਲ ਦਾਸ ਮਹਿਲ ਗਹਿਲਾਂ ਦੇ ਸੰਤ ਸ਼ਾਮ ਦਾਸ ਜੀ ਹੋਰਾਂ ਸਮਾਗਮ ਚੋ ਪੁੱਜ ਸਮੂਹ ਸੰਗਤਾਂ ਨੂੰ ਦਰਬਾਰ ਗੁਰੂ ਰਾਮ ਰਾਇ ਦੇਹਰਾਦੂਨ, ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਤੇ ਸਤਿਗੁਰੂ ਦੇਵੇਂਦਰ ਦਾਸ ਮਹਾਰਾਜ ਜੀ ਹੋਰਾਂ ਵਾਰੇ ਵਿਸਥਾਰ ਪੂਰਵਕ ਚਾਨਣਾਂ ਪਾਇਆ ।

ਉਹਨਾਂ ਦੱਸਿਆ ਕਿ ਸਤਿਗੁਰੂ ਇੰਦਰੇਸ਼ ਚਰਨ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਚੋ 103 ਸਕੂਲ, ਇੰਟਰ ਕਾਲਜ ਤੇ ਸੰਸਕ੍ਰਿਤ ਵਿਦਿਆਲਿਆ ਬਣਵਾਏ । ਉਹਨਾਂ ਦੇ ਉਤਰਾਧਿਕਾਰੀ ਸਤਿਗੁਰੂ ਦੇਵੇਂਦਰ ਦਾਸ ਮਹਾਰਾਜ ਜੀ ਨੇ ਲੜੀ ਨੂੰ ਅੱਗੇ ਤੋਰਦਿਆਂ 126 ਤੱਕ ਵਿਦਿਆਲਿਆ ਬਣਵਾਏ । ਇੱਕ ਮੈਡੀਕਲ ਕਾਲਜ, ਸ਼੍ਰੀ ਮਹੰਤ ਇੰਦਰੇਸ਼ ਹਸਪਤਾਲ 1200 ਬਿਸਤਰਿਆਂ ਦਾ ਤੇ ਹੁਣ ਸ਼੍ਰੀ ਗੁਰੂ ਰਾਮ ਰਾਇ ਯੂਨੀਵਰਸਿਟੀ ਸਥਾਪਤ ਕੀਤੀ ।

ਸੰਗਤਾਂ ਤੋਂ ਇਲਾਵਾ ਉਚੇਚੇ ਤੌਰ ਤੇ ਜੀਤ ਬਾਬਾ ਬੈਲਜੀਅਮ ਨੇ ਸਮਾਗਮ ਚੋ ਪੁੱਜ ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਖਾਨਪੁਰ ਚੋ ਉਸਾਰੀ ਅਧੀਨ ਸਤਿਗੁਰੂ ਇੰਦਰੇਸ਼ ਚਰਨ ਦਾਸ ਯਾਦਗਾਰੀ ਐਡਮਿਨ ਬਲਾਕ ਲਈ 31,000 ਰੁਪਏ ਦਾਨ ਵਜੋਂ ਦਿੱਤੇ । ਜ਼ਿਕਰ ਯੋਗ ਹੈ ਕਿ ਪਿਛਲੇ ਸਾਲ ਵੀ ਜੀਤ ਬਾਬਾ ਨੇ ਸਕੂਲ ਲਈ ਇੱਕ ਲੱਖ ਰੁਪਏ ਦਾਨ ਵਜੋਂ ਦਿੱਤੇ ਸਨ । ਇੰਜ਼: ਨਰਿੰਦਰ ਬੰਗਾ ਨੇ ਜੀ ਆਇਆਂ ਆਖਦਿਆਂ ਸੰਗਤਾਂ ਦੇ ਭਰਪੂਰ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ । ਗਾਇਕ ਰਾਜਾ ਸਾਵਰੀ ਨੇ ਆਪਣੀ ਗਾਇਕੀ ਰਾਹੀਂ ਸੰਗਤਾਂ ਨੂੰ ਕੀਲੀ ਰੱਖਿਆ ।

ਸਮਾਗਮ ਚੋ ਹੋਰਨਾਂ ਤੋਂ ਇਲਾਵਾ ਸਰਪੰਚ ਤੀਰਥ ਰੱਤੂ,ਹੰਸ ਰਾਜ ਬੰਗਾ, ਜਗਨ ਨਾਥ ਬੰਗਾ, ਸੁਰਜੀਤ ਰੱਤੂ,ਦਵਿੰਦਰ ਬੰਗਾ, ਠਾਕੁਰ ਸੁਮਨ, ਹਰਮੇਸ਼ ਬੰਗਾ, ਗੋਬਿੰਦ ਰਾਏ, ਭਾਈ ਗੁਰਵਿੰਦਰ ਪਾਲ ਜੀ, ਗੁਰਚਰਨ ਰਾਮ, ਕੁਲਦੀਪ ਬੰਗਾ, ਪ੍ਰਕਾਸ਼ ਚੰਦ, ਚਮਨ ਲਾਲ,ਅਮਰਨਾਥ ਬੰਗਾ ਆਦਿ ਹਾਜਿਰ ਸਨ l