You are currently viewing ਦੂਜੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ
ਸਕੂਲ ਜਾਗਰੂਕਤਾ ਮੁਹਿੰਮ ਕੋਵਿਡ 19

ਦੂਜੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ) : ਦੂਜੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਭਾਰਤ ਸਰਕਾਰ ਨੇ  ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਰੋਨਾ ਜਾਂਚ ਤੋਂ ਛੋਟ ਦੇ ਦਿੱਤੀ ਹੈ। ਹਾਲਾਂਕਿ ਜੇ ਬੱਚਿਆਂ ’ਚ ਭਾਰਤ ਆਉਣ ਜਾਂ ਕੁਆਰੰਟਾਈਨ ਦੌਰਾਨ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਪ੍ਰੋਟੋਕਾਲ ਮੁਤਾਬਕ ਉਨ੍ਹਾਂ ਦੀ ਜਾਂਚ ਤੇ ਇਲਾਜ ਕੀਤੇ ਜਾਣਗੇ।

ਕੇਂਦਰੀ ਸਿਹਤ ਤੇ ਪਰਿਵਾਲ ਭਲਾਈ ਮੰਤਰਾਲੇ ਵੱਲੋਂ 11 ਨਵੰਬਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਯਾਤਰਾ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਕੋਰੋਨਾ ਜਾਂਚ ਤੋਂ ਛੋਟ ਦਿੱਤੀ ਗਈ ਹੈ। ਪਰ ਜੇ ਉਨ੍ਹਾਂ ’ਚ ਭਾਰਤ ਆਉਣ ਦਾਂ ਕੁਆਰੰਟਾਈਨ (14 ਦਿਨ) ਦੌਰਾਨ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਪ੍ਰੋਟੋਕਾਲ ਮੁਤਾਬਕ ਉਨ੍ਹਾਂ ਦੀ ਜਾਂਚ ਹੋਵੇਗੀ ਤੇ ਇਲਾਜ ਕੀਤਾ ਜਾਵੇਗਾ। ਇਹ ਦਿਸ਼ਾ-ਨਿਰਦੇਸ਼ 12 ਨਵੰਬਰ ਤੋਂ ਜਾਰੀ ਹੋ ਗਏ ਹਨ ਜੋ ਅਗਲੇ ਆਦੇਸ਼ ਤਕ ਜਾਰੀ ਰਹਿਣਗੇ।