You are currently viewing ਪਿਸਤੌਲ ਦਿਖਾ ਕੇ ਕਾਰ ਤੇ ਨਗਦੀ ਖੋਹੀ
ਲੁੱਟ ਦੀ ਵਾਰਦਾਤ

ਪਿਸਤੌਲ ਦਿਖਾ ਕੇ ਕਾਰ ਤੇ ਨਗਦੀ ਖੋਹੀ

ਫਗਵਾੜਾ: ਪਿੰਡ ਖੰਗੂੜਾ ਲਾਗੇ ਤਿੰਨ ਅਣਪਛਾਤੇ ਪਿਸਤੌਲ ਦਿਖਾ ਕੇ ਇੱਕ ਜਣੇ ਤੋਂ ਉਸ ਦੀ ਕਾਰ ਤੇ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਸਦਰ ਪੁਲੀਸ ਨੇ ਤਿੰਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਸਐਚਓ ਸਦਰ ਗਗਨਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਮਲ ਕਾਂਤ ਨੇ ਦੱਸਿਆ ਕਿ ਉਹ ਚੰਡੀਗੜ੍ਹ ਪਾਸੇ ਤੋਂ ਆ ਰਿਹਾ ਸੀ। ਇਸ ਦੌਰਾਨ ਤਿੰਨ ਅਣਪਛਾਤਿਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਪਿੰਡ ਖੰਗੂੜਾ ਦੇ ਬੱਸ ਅੱਡੇ ਤੋਂ ਉਸ ਦੀ ਕਾਰ, ਮੋਬਾਈਲ ਫੋਨ, ਲੈਪਟਾਪ, 4500 ਰੁਪਏ ਦੀ ਨਗਦੀ ਤੇ ਹੋਰ ਕਾਗਜਾਤ ਲੈ ਕੇ ਫ਼ਰਾਰ ਹੋ ਗਏ।