You are currently viewing ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ  ISIS ਅਤੇ ਬੋਕੋ ਹਰਮ ਨਾਲ ਕੀਤੀ ਹਿੰਦੂਤਵ ਦੀ ਤੁਲਨਾ
salman khurshid

ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ ISIS ਅਤੇ ਬੋਕੋ ਹਰਮ ਨਾਲ ਕੀਤੀ ਹਿੰਦੂਤਵ ਦੀ ਤੁਲਨਾ

 ਕੇਸਰੀ ਨਿਊਜ਼ ਨੈੱਟਵਰਕ -ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਦੀ ਕਿਤਾਬ ‘ਸਨਰਾਈਜ਼ ਓਵਰ ਅਯੋਧਿਆ: ਨੇਸ਼ਨਹੁੱਡ ਇਨ ਅਵਰ ਟਾਈਮਜ਼’ ਦੇ ਰਿਲੀਜ਼ ਹੋਣ ਨਾਲ ਵੀ ਇਕ ਵਿਵਾਦ ਸ਼ੁਰੂ ਹੋ ਗਿਆ ਹੈ। ਕਿਤਾਬ ਦੇ ਚੈਪਟਰ ‘ਦ ਸੈਫਰਨ ਸਕਾਈ’ ‘ਤੇ ਨਰਾਜ਼ਗੀ ਪਰਗਟ ਕੀਤੀ ਜਾ ਰਹੀ ਹੈ, ਜਿਸ ਵਿਚ ਖੁਰਸ਼ੀਦ ਨੇ ਹਿੰਦੂਤਵ ਦੀ ਤੁਲਨਾ ਅੱਤਵਾਦੀ ਸੰਗਠਨਾਂ ISIS ਅਤੇ ਬੋਕੋ ਹਰਮ ਨਾਲ ਕੀਤੀ ਹੈ। ਇਸ ਪੇਜ ਨੂੰ ਭਾਜਪਾ ਦੇ ਆਈਟੀ ਹੈੱਡ ਅਮਿਤ ਮਾਲਵੀਆ ਨੇ ਵੀ ਟਵੀਟ ਕੀਤਾ ਹੈ।

ਇਸ ਵਿਚ ਖੁਰਸ਼ੀਦ ਨੇ ਲਿਖਿਆ ਹੈ ਕਿ ਅਜੋਕੇ ਦੌਰ ਵਿਚ ਹਿੰਦੂਤਵ ਦਾ ਸਿਆਸੀ ਰੂਪ ਸੰਤਾਂ ਦੇ ਸਨਾਤਨ ਅਤੇ ਪੁਰਾਤਨ ਹਿੰਦੂਵਾਦ ਨੂੰ ਇਕ ਪਾਸੇ ਰੱਖ ਰਿਹਾ ਹੈ, ਉਹ ISIS ਅਤੇ ਬੋਕੋ ਹਰਮ ਵਰਗੀਆਂ ਜੇਹਾਦੀ ਇਸਲਾਮੀ ਜਥੇਬੰਦੀਆਂ ਹਨ। ਇਕ ਸਵਾਲ ਦੇ ਜਵਾਬ ‘ਚ ਸਲਮਾਨ ਖੁਰਸ਼ੀਦ ਕਹਿੰਦੇ ਹਨ ਕਿ ਸਵਾਲ ਉਠਾਉਣ ਵਾਲੇ ਕੁਝ ਲਾਈਨਾਂ ਨਹੀਂ ਸਗੋਂ ਪੂਰੀ ਕਿਤਾਬ ਪੜ੍ਹਦੇ ਹਨ। ਸਲਮਾਨ ਖੁਰਸ਼ੀਦ ਨੇ ਕਿਤਾਬ ਰਾਹੀਂ ਅਯੁੱਧਿਆ ‘ਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਲੈ ਕੇ ਜ਼ਮੀਨੀ ਵਿਵਾਦ ਦੇ ਫੈਸਲੇ ਤਕ ਦੀ ਘਟਨਾ ‘ਤੇ ਆਪਣਾ ਦ੍ਰਿਸ਼ਟੀਕੋਣ ਦਿੱਤਾ ਹੈ।