You are currently viewing ਚੋਰਾਂ ਨੇ ਉਡਾਏ 25 ਹਜ਼ਾਰ ਦੇ ਹਾਰ

ਚੋਰਾਂ ਨੇ ਉਡਾਏ 25 ਹਜ਼ਾਰ ਦੇ ਹਾਰ

ਟਾਂਡਾ ਉੜਮੁੜ,(KNN)-ਟਾਂਡਾ ਸ਼ਹਿਰ ਦੇ ਉੜਮੁੜ ਬਾਜ਼ਾਰ ‘ਚ ਇਕ ਜਨਰਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਕਰੀਬ 25 ਹਜ਼ਾਰ ਰੁਪਏ ਦੇ ਬਣੇ ਨੋਟਾਂ ਦੇ ਹਾਰ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਹਰਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਜਾਜਾ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਉਹ ਆਪਣੀ ਦੁਕਾਨ ਨੂੰ ਬੰਦ ਕਰ ਕੇ ਆਪਣੇ ਪਿੰਡ ਚਲਾ ਗਿਆ। ਮੰਗਲਵਾਰ ਦੀ ਦੇਰ ਰਾਤ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਕਰੀਬ 25 ਹਜ਼ਾਰ ਰੁਪਏ ਦੇ ਨੋਟਾਂ ਦੇ ਹਾਰ ਚੋਰੀ ਕਰਕੇ ਲੈ ਗਏ। ਦੁਕਾਨਦਾਰ ਨੇ ਦੱਸਿਆ ਕਿ ਉਹ ਮੰਗਲਵਾਰ ਹੀ ਵਿਆਹਾਂ ਦਾ ਸੀਜਨ ਹੋਣ ਕਰ ਕੇ 25 ਹਜ਼ਾਰ ਰੁਪਏ ਦੇ ਨੋਟਾਂ ਦੇ ਹਾਰ ਬਣਵਾ ਕੇ ਲਿਆਇਆ ਸੀ। ਇਸ ਚੋਰੀ ਸਬੰਧੀ ਉਸ ਨੂੰ ਬੁੱਧਵਾਰ ਸਵੇਰੇ ਦੁਕਾਨ ‘ਤੇ ਪਹੁੰਚਣ ‘ਤੇ ਪਤਾ ਲੱਗਾ। ਦੁਕਾਨਦਾਰ ਨੇ ਇਸ ਸਬੰਧੀ ਥਾਣਾ ਟਾਂਡਾ ਨੂੰ ਇਤਲਾਹ ਦੇ ਦਿੱਤੀ, ਜਿਸ ਤੋਂ ਬਾਅਦ ਟਾਂਡਾ ਪੁਲਿਸ ਨੇ ਮੌਕਾ ਦੇਖਣ ਤੋਂ ਬਾਅਦ ਆਪਣੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

.