You are currently viewing ਲਵ ਮੈਰਿਜ ਦਾ ਦੁਖਦਾਈ ਅੰਤ, ਛੇ ਮਹੀਨੇ ਬਾਅਦ ਹੀ ਪਤਨੀ ਦਾ ਕਤਲ
breaking news punjab logo

ਲਵ ਮੈਰਿਜ ਦਾ ਦੁਖਦਾਈ ਅੰਤ, ਛੇ ਮਹੀਨੇ ਬਾਅਦ ਹੀ ਪਤਨੀ ਦਾ ਕਤਲ

 
Love Marriage ਦਾ ਦੁਖਦਾਈ ਅੰਤ, ਵਿਆਹ ਤੋਂ ਛੇ ਮਹੀਨੇ ਬਾਅਦ ਹੀ ਸਿਰ ’ਚ ਬੇਸਬੈਟ ਮਾਰ ਕੇ ਪਤਨੀ ਦਾ ਕਤਲ

 ਬਰਨਾਲਾ, 10 ਨਵੰਬਰ (ਕੇਸਰੀ ਨਿਊਜ਼ ਨੈਟਵਰਕ) : ਬੀਤੇ ਦਿਨ ਦੇਰ ਸ਼ਾਮ ਬਰਨਾਲਾ ਦੇ ਸੇਖਾ ਰੋਡ ਦੀ ਗਲੀ ਨੰਬਰ 5 ਦੀ ਵਸਨੀਕ ਨੀਸ਼ਾ ਰਾਣੀ ਪੁੱਤਰੀ ਤਰਸੇਮ ਲਾਲ  ਦਾ ਉਸ ਦੇ ਪਤੀ ਹਰਵੀਰ ਸਿੰਘ ਉਰਫ਼ ਹਨੀ ਬੁੱਗ ਪੁੱਤਰ ਕਮਲਜੀਤ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਬੇਸਬੈਟ ਸਿਰ ’ਚ ਮਾਰ ਕੇ ਕਤਲ ਕਰ ਦਿੱਤਾ । ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 2 ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਮਿ੍ਤਕਾ ਦੇ ਪਿਤਾ ਰਾਜੇਸ਼ ਕੁਮਾਰ ਵਾਸੀ ਬਰਨਾਲਾ ਨੇ ਜਾਣਕਾਰੀ ਦਿੰਦਿਆਂ  ਦਸਿਆ ਕਿ 6 ਮਹੀਨੇ ਪਹਿਲਾਂ ਉਸ ਦੀ ਲੜਕੀ ਨਿਸ਼ਾ ਨੇ ਹਨੀ ਬੁੱਗ ਵਾਸੀ ਨਾਲ ਲਵ ਮੈਰਿਜ ਕਰਵਾਈ ਸੀ।

ਵਿਆਹ ਤੋਂ ਬਾਅਦ ਉਸ ਦੇ ਪਤੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਦੇਰ ਸ਼ਾਮ ਨਿਸ਼ਾ ਦੀ ਮੌਤ ਬਾਰੇ ਉਸ ਨੂੰ ਪਤਾ ਲੱਗਿਆ, ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਨਿਸ਼ਾ ਦੇ ਸਰੀਰ ’ਤੇ ਕੁੱਟਮਾਰ ਦੇ ਨਿਸ਼ਾਨ ਸਨ। ਉਨਾਂ ਕਿਹਾ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਰਾਜੇਸ਼ ਕੁਮਾਰ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਸ ਦੀ ਧੀ ਹੱਤਿਆ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਤੇ ਥਾਣਾ ਸਿਟੀ 2 ਦੇ ਐੱਸਐੱਚਓ ਜਗਦੇਵ ਸਿੰਘ ਨੇ ਨਿਸ਼ਾ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ’ਚ ਰੱਖਵਾ ਦਿੱਤਾ ਹੈ। ਮਿ੍ਤਕਾ ਦੇ ਮਾਪਿਆਂ ਦੇ ਬਿਆਨ ਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।