You are currently viewing ਬਿਗ ਬੌਸ 15 : ਅਫ਼ਸਾਨਾ ਖ਼ਾਨ ਨੇ ਕੀਤੀ ਖ਼ੁਦ ਨੂੰ ਚਾਕੂ ਨਾਲ ਮਾਰਨ ਦੀ ਕੋਸ਼ਿਸ਼

ਬਿਗ ਬੌਸ 15 : ਅਫ਼ਸਾਨਾ ਖ਼ਾਨ ਨੇ ਕੀਤੀ ਖ਼ੁਦ ਨੂੰ ਚਾਕੂ ਨਾਲ ਮਾਰਨ ਦੀ ਕੋਸ਼ਿਸ਼

ਨਵੀਂ ਦਿੱਲੀ, (ਕੇਸਰੀ ਨਿਊਜ਼ ਨੈਟਵਰਕ) : ‘ਬਿੱਗ ਬੌਸ 15’ ਦੇ ਅੱਜ ਦੇ ਐਪੀਸੋਡ ‘ਚ ਅਫਸਾਨਾ ਖਾਨ ਨੇ ਆਪਣੇ ਆਪ ‘ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਨੂੰ ਆਪਣੀ ਗਲਤੀ ਦੀ ਸਜ਼ਾ ਵੀ ਮਿਲੇਗੀ।  ਸੂਤਰਾਂ  ਅਨੁਸਾਰ ਅਫਸਾਨਾ ਖਾਨ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦਰਅਸਲ ਇਸ ਸਮੇਂ ਹਾਊਸ ‘ਚ ਕੈਪਟਨ ਉਮਰ ਰਿਆਜ਼ ਨੂੰ ਇਕ ਟਾਸਕ ਦਿੱਤਾ ਗਿਆ ਹੈ, ਜਿਸ ‘ਚ ਉਹ ਕਿਸੇ ਵੀ ਤਿੰਨ ਮੈਂਬਰਾਂ ਨੂੰ ਵੀਆਈਪੀ ਰੂਮ ‘ਚ ਲਿਜਾ ਸਕਦਾ ਹੈ।

9 ਨਵੰਬਰ ਨੂੰ ਦਿਖਾਏ ਗਏ ਐਪੀਸੋਡ ‘ਚ ਉਮਰ ਨੇ ਰਾਕੇਸ਼, ਨੇਹਾ, ਰਾਜੀਵ ਅਤੇ ਸ਼ਮਿਤਾ ਨੂੰ ਟਾਸਕ ਤੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਉਹ ਅਫਸਾਨਾ ਨੂੰ ਵੀਆਈਪੀ ਟਿਕਟ ਦੇਣ ਤੋਂ ਇਨਕਾਰ ਕਰ ਦੇਵੇਗਾ ਅਤੇ ਇਹ ਗੱਲ ਅਫਸਾਨਾ ਨੂੰ ਪੂਰੀ ਤਰ੍ਹਾਂ ਪਰੇਸ਼ਾਨ ਕਰ ਦੇਵੇਗੀ, ਜਿਸ ਤੋਂ ਬਾਅਦ ਉਹ ਗੁੱਸੇ ‘ਚ ਆ ਜਾਵੇਗੀ ਅਤੇ ਚਾਕੂ ਨਾਲ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ।

ਉਮਰ ਨੂੰ ਕਰਨ, ਨਿਸ਼ਾਂਤ, ਤੇਜਸਵੀ ਤੇ ਅਫਸਾਨਾ ਵਿੱਚੋਂ ਕਿਸੇ ਵੀ ਤਿੰਨ ਮੈਂਬਰਾਂ ਨੂੰ ਚੁਣਨਾ ਪਵੇਗਾ, ਜਿਨ੍ਹਾਂ ਨੂੰ ਉਹ ਆਪਣੇ ਨਾਲ ਵੀਆਈਪੀ ਕਮਰੇ ‘ਚ ਲੈ ਜਾਵੇਗਾ। ਅਫਸਾਨਾ ਉਮਰ ਦੇ ਇਸ ਵਤੀਰੇ ਤੋਂ ਬੁਰੀ ਤਰ੍ਹਾਂ ਦੁਖੀ ਹੋ ਜਾਂਦੀ ਹੈ  ਤੇ ਕਿਚਨ ਏਰੀਆ ‘ਚ ਬੈਠ ਜਾਂਦੀ ਹੈ। ਉਹ ਪਰਿਵਾਰ ਨੂੰ ਦੱਸਦੀ ਹੈ ਕਿ ਉਹ ਸਾਰਿਆਂ ਦਾ ਨਿਸ਼ਾਨਾ ਹੈ, ਲੋਕ ਉਸਨੂੰ ਇੱਥੋਂ ਕੱਢਣਾ ਚਾਹੁੰਦੇ ਹਨ।  ਇਸ ਤੋਂ ਬਾਅਦ ਉਸ ਦੀ ਅਤੇ ਸ਼ਮਿਤਾ ‘ਚ  ਬਹਿਸਬਾਜ਼ੀ ਹੋਈ ਤੇ ਆਖਰਕਾਰ ਬਿੱਗ ਬੌਸ ਨੇ ਅਫਸਾਨਾ ਨੂੰ ਘਰੋਂ ਬਾਹਰ ਜਾਣ ਦਿੱਤਾ।