You are currently viewing ਇਸ ਦੋਸ਼ ਵਿਚ ਰਾਜਾ ਵੜਿੰਗ ਨੇ ਕਰਵਾਈਆਂ ਬਾਦਲਾਂ ਦੀਆਂ ਦੋ ਬੱਸਾਂ ਬੰਦ
orbit-bus

ਇਸ ਦੋਸ਼ ਵਿਚ ਰਾਜਾ ਵੜਿੰਗ ਨੇ ਕਰਵਾਈਆਂ ਬਾਦਲਾਂ ਦੀਆਂ ਦੋ ਬੱਸਾਂ ਬੰਦ

ਪਟਿਆਲਾ, 10 ਨਵੰਬਰ (ਕੇਸਰੀ ਨਿਊਜ਼ ਨੈਟਵਰਕ)-ਨਾਜਾਇਜ਼ ਚੱਲਦੀਆਂ ਬੱਸਾਂ ਦੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਟਿਆਲਾ ਜ਼ਿਲ੍ਹੇ ਚ ਅਧੂਰੇ ਕਾਗਜ਼ਾਂ ਕਾਰਨ ਔਰਬਿਟ ਕੰਪਨੀ ਦੀਆਂ ਦੋ ਬੱਸਾਂ ਬੰਦ ਕਰ ਦਿੱਤੀਆਂ। ਇਸ ਤੋਂ ਇਲਾਵਾ ਨਿਰਧਾਰਤ ਨਿਯਮਾਂ ਤੋਂ ਵੱਧ ਮਾਲ ਭਰਿਆ ਹੋਣ  ਕਾਰਨ ਇਕ ਟਿੱਪਰ ਵੀ ਬੰਦ ਕਰ ਦਿਤਾ ਗਿਆ ਹੈ। ਮੰਤਰੀ ਨੇ ਇਹ ਕਾਰਵਾਈ ਰਾਜਪੁਰਾ ਵਿੱਚ ਉਦੋਂ ਕੀਤੀ ਜਦੋਂ ਉਹ ਪਟਿਆਲਾ ਤੋਂ ਚੰਡੀਗੜ੍ਹ ਰਹੇ ਸਨ,  ਉਨ੍ਹਾਂ ਰਸਤੇ ਵਿਚ ਰੋਕ ਕੇ ਬੱਸਾਂ ਦੀ ਚੈਕਿੰਗ ਸ਼ੁਰੂ ਕੀਤੀ, ਜਿਸ ਦੌਰਾਨ ਔਰਬਿਟ ਕੰਪਨੀ ਦੀਆਂ ਦੋ ਬੱਸਾਂ ਦੇ ਦਸਤਾਵੇਜ਼ ਪੂਰੇ ਨਾ ਹੋਣ ਦੀ ਸੂਰਤ ਵਿੱਚ ਇਹ ਦੋਵੇਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ।