You are currently viewing ਨਾਜਾਇਜ਼ ਕਲੋਨੀਆਂ ਵਾਲੇ ਤੇ ਜੇਡੀਏ ਅਧਿਕਾਰੀ ਹੋਕੇ ਕੱਠੇ, ਮੁੱਖ ਮੰਤਰੀ ਚੰਨੀ ਦੀ ਬੇੜੀ ‘ਚ ਇੰਝ ਪਾਉਂਦੇ ਵੱਟੇ

ਨਾਜਾਇਜ਼ ਕਲੋਨੀਆਂ ਵਾਲੇ ਤੇ ਜੇਡੀਏ ਅਧਿਕਾਰੀ ਹੋਕੇ ਕੱਠੇ, ਮੁੱਖ ਮੰਤਰੀ ਚੰਨੀ ਦੀ ਬੇੜੀ ‘ਚ ਇੰਝ ਪਾਉਂਦੇ ਵੱਟੇ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਜਿੱਥੇ  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ, ਉੱਥੇ ਹੀ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਦੇ ਅਧਿਕਾਰੀ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਦੀ ਬੇੜੀ ਵਿੱਚ ਵੱਟੇ ਪਾਉਣ ਦਾ ਕੰਮ ਕਰਨ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜਦਕਿ ਜੇਡੀਏ ਵਿੱਚ ਭ੍ਰਿਸ਼ਟਾਚਾਰ ਕਰਨ ਵਾਲੇ ਹੀ ਅਧਿਕਾਰੀਆਂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹਨ।

 ਜੇਡੀਏ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਪੂਰੀ ਚਾਂਦੀ ਕੁੱਟ ਰਹੇ ਹਨ। ਬਾਕਾਇਦਾ ਪਾਸ ਕਰਵਾ ਕੇ ਕਲੋਨੀ ਕੱਟਣ ਲਈ ਜੋ ਪੈਸਾ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣਾ ਚਾਹੀਦਾ ਹੈ, ਉਹ ਸਿੱਧਾ ਜੇਡੀਏ ਦੇ ਕੁਝ ਅਧਿਕਾਰੀਆਂ ਦੀਆਂ ਜੇਬਾਂ ਨੂੰ ਭਾਗ ਲਗਾ ਰਿਹਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਸਥਾਨਕ ਨਾਹਲਾਂ -ਚਮਿਆਰਾ ਰੋਡ ‘ਤੇ ਇੱਕ ਸਨਅਤੀ ਕਲੋਨੀ ਦੀ ਨਜਾਇਜ਼ ਕਟਾਈ ਕੀਤੀ ਗਈ ਹੈ।ਪਿੰਡ ਨਾਹਲਾਂ ਤੋਂ ਚਮਿਆਰਾ ਵੱਲ ਜਾਂਦੀ ਰੋਡ ’ਤੇ ਕੱਟੀ ਜਾ ਰਹੀ ਨਾਜਾਇਜ਼ ਸਨਅਤੀ ਕਲੋਨੀ ਸਬੰਧੀ ਕਈ ਵਾਰ ਜਲੰਧਰ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਹੁਣ ਇਸ ਦੀ ਸ਼ਿਕਾਇਤ ਚੰਡੀਗੜ੍ਹ ਵਿਖੇ ਅਧਿਕਾਰੀਆਂ ਨੂੰ ਕੀਤੀ ਗਈ ਹੈ।

 ਜੇ.ਡੀ.ਏ. ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੱਟੀ ਗਈ ਗੈਰ-ਕਾਨੂੰਨੀ ਕਾਲੋਨੀ ਦੀ ਰਿਪੋਰਟ, ਕੇਸਰੀ ਵਿਰਾਸਤ ਜਲਦ ਹੀ ਤੁਹਾਨੂੰ ਲਾਈਵ ਦਿਖਾਏਗਾ। ਇਸ ਨੂੰ ਕੇਸਰੀ ਵਿਰਾਸਤ ਦੇ ਪੋਰਟਲ, ਫੇਸਬੁੱਕ ਪੇਜ ਅਤੇ ਯੂਟਿਊਬ ‘ਤੇ ਲਾਈਵ ਦੇਖਿਆ ਜਾ ਸਕਦਾ ਹੈ। ਅਸੀਂ ਦਿਖਾਵਾਂਗੇ ਕਿ ਕਿਵੇਂ ਕਰੋੜਾਂ ਰੁਪਏ ਦੇ ਸੌਦੇ ਕਰਕੇ ਸਰਕਾਰ ਨਾਲ ਧੋਖਾ ਕੀਤਾ ਜਾ ਰਿਹਾ ਹੈ।