You are currently viewing ਵਿਆਹ ਸੰਬੰਧੀ ਕੁਝ ਵਾਸਤੂ ਟਿਪਸ
marriage

ਵਿਆਹ ਸੰਬੰਧੀ ਕੁਝ ਵਾਸਤੂ ਟਿਪਸ

ਵਿਆਹ ਸੰਬੰਧੀ  ਕੁਝ ਵਾਸਤੂ ਟਿਪਸ : ਵਿਆਹ ਇਨਸਾਨ ਦੇ ਜੀਵਨ ਦਾ ਅਹਿਮ ਪੜਾਅ ਹੈ। ਵਿਆਹ ਸਾਡੀ ਜ਼ਿੰਦਗੀ ਨੂੰ ਇਕ ਨਵੀਂ ਰਾਹਤ ਤੇ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਵਿਆਹ ਨਾਲ ਨਵੇਂ ਸਮਾਜਿਕ ਸਬੰਧ ਬਣਦੇ ਹਨ, ਜੋ ਸਾਡੇ ਜੀਵਨ ਦੇ ਸੁੱਖ ਅਤੇ ਦੁੱਖ ’ਚ ਸਾਥ ਨਿਭਾਉਂਦੇ ਹਨ। ਪਰ ਕਈ ਵਾਰ ਵਿਆਹ ’ਚ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਆਉਣ ਲੱਗਦੀਆਂ ਹਨ। ਬਣਦੇ-ਬਣਦੇ ਵਿਆਹ ਟੁੱਟ ਜਾਂਦਾ ਹੈ ਜਾਂ ਫਿਰ ਸਹੀ ਸਬੰਧੀ ਹੀ ਨਹੀਂ ਬਣ ਪਾ ਰਿਹਾ ਹੁੰਦਾ। ਅਜਿਹੇ ’ਚ ਵਾਸਤੂਸ਼ਾਸਤਰ ਵੀ ਸਾਡੀ ਮਦਦ ਕਰਦਾ ਹੈ। ਵਾਸਤੂ ਸ਼ਾਸਤਰ ’ਚ ਵੀ ਕਈ ਅਜਿਹੇ ਉਪਾਅ ਹਨ ਜੋ ਸਾਡੇ ਜੀਵਨ ’ਚ ਆਉਣ ਵਾਲੀ ਵਿਆਹ ਸਬੰਧੀ ਮੁਸ਼ਕਲ ਨੂੰ ਦੂਰ ਕਰਦੇ ਹਨ।

ਆਓ ਜਾਣਦੇ ਹਾਂ vastu tips ਬਾਰੇ…

1. ਵਿਆਹ ਯੋਗ ਕੁਆਰੇ ਲੜਕਿਆਂ ਨੂੰ ਦੱਖਣ ਅਤੇ ਦੱਖਣ ਪੱਛਮ ਦਿਸ਼ਾ ’ਚ ਨਹੀਂ ਸੌਣਾ ਚਾਹੀਦਾ ਅਤੇ ਲੜਕੀਆਂ ਨੂੰ ਉੱਤਰ ਪੱਛਮ ਦਿਸ਼ਾ ’ਚ ਸੌਣਾ ਚਾਹੀਦਾ ਹੈ।

2. ਧਿਆਨ ਰੱਖੋ ਕਿ ਸੌਂਦੇ ਸਮੇਂ ਤੁਹਾਡੇ ਪੈਰ ਉੱਤਰ ਤੇ ਸਿਰ ਦੱਖਣ ਦਿਸ਼ਾ ’ਚ ਨਾ ਸੌਣਾ ।

3. ਕਮਰਾ ਹਵਾਦਾਰ ਅਤੇ ਰੋਸ਼ਨੀ ਵਾਲਾ ਹੋਣਾ ਚਾਹੀਦਾ ਹੈ। ਹਨ੍ਹੇਰੇ ਕਮਰੇ ’ਚ ਰਹਿਣ ਜਾਂ ਸੌਣ ਨਾਲ ਜੀਵਨ ’ਚ ਨੈਗੇਟੀਵਿਟੀ ਆਉਂਦੀ ਹੈ।

4. ਸੌਂਦੇ ਸਮੇਂ ਬੈੱਡ ’ਤੇ ਗੁਲਾਬੀ ਰੰਗ ਦੀ ਚਾਦਰ ਬਿਛਾਓ। ਗੁਲਾਬੀ ਰੰਗ ਨੂੰ ਪ੍ਰੇਮ ਤੇ ਰੋਮਾਂਸ ਦਾ ਰੰਗ ਮੰਨਿਆ ਜਾਂਦਾ ਹੈ। ਇਸ ਰੰਗ ਦੀ ਚਾਦਰ ’ਤੇ ਸੌਣ ਨਾਲ ਮਨ ’ਚ ਪ੍ਰੇਮ-ਪਿਆਰ ਦੀ ਭਾਵਨਾ ’ਚ ਵਾਧਾ ਹੁੰਦਾ ਹੈ।

5. ਜਿਨ੍ਹਾਂ ਲੜਕਿਆਂ ਦੇ ਵਿਆਹ ’ਚ ਸਮੱਸਿਆ ਆ ਰਹੀ ਹੋਵੇ, ਉਨ੍ਹਾਂ ਦੇ ਕਮਰੇ ਦੀਆਂ ਕੰਧਾਂ ’ਤੇ ਗੁਲਾਬੀ ਜਾਂ ਚਮਕ ਦਾਰ ਪੀਲੇ ਰੰਗ ਦਾ ਪੇਂਟ ਹੋਣਾ ਚਾਹੀਦਾ ਹੈ। ਇਹ ਦੋਵੇਂ ਹੀ ਰੰਗ ਵਿਆਹ ’ਚ ਆਉਣ ਵਾਲੀ ਸਮੱਸਿਆ ਨੂੰ ਦੂਰ ਕਰਦੇ ਹਨ।

6. ਵਿਆਹ ਯੋਗ ਲੜਕੇ ਤੇ ਲੜਕੀਆਂ ਨੂੰ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਇਹ ਰੰਗ ਨਕਾਰਾਤਮਕਤਾ ਅਤੇ ਵਿਰੋਧ ਦਾ ਰੰਗ ਹੈ। ਵਾਸਤੂ ਅਨੁਸਾਰ ਇਸ ਰੰਗ ਦੇ ਕੱਪੜੇ ਤੁਹਾਡਾ ਸਬੰਧ ਬਣਨ ’ਚ ਉਲਟ ਪ੍ਰਭਾਵ ਪੈਦਾ ਕਰਦੇ ਹਨ।

7. ਵਿਆਹ ਯੋਗ ਲੜਕੇ ਜਾਂ ਲੜਕੀਆਂ ਦੇ ਕਮਰੇ ’ਚ ਇਕ ਤੋਂ ਵੱਧ ਦਰਵਾਜ਼ੇ ਨਹੀਂ ਹੋਣੇ ਚਾਹੀਦੇ। ਵਾਸਤੂ ਅਨੁਸਾਰ ਇਹ ਤੁਹਾਡੇ ਵਿਆਹ ਅਤੇ ਮਨ ’ਚ ਭਟਕਾਉਣ ਵਾਲੀ ਵਿਰਤੀ ਪੈਦਾ ਕਰਦੇ ਹਨ।

8. ਜਿਨ੍ਹਾਂ ਲੋਕਾਂ ਦੇ ਵਿਆਹ ’ਚ ਸਮੱਸਿਆ ਆ ਰਹੀ ਹੈ, ਉਨ੍ਹਾਂ ਨੂੰ ਘਰ ’ਚ ਕੇਲੇ ਦਾ ਪੌਦਾ ਲਗਾ ਕੇ ਪ੍ਰਤੀਦਿਨ ਪੌਦੇ ਦੀ ਪੂਜਾ ਕਰਨੀ ਚਾਹੀਦੀ ਹੈ। ਕੇਲੇ ਦੇ ਪੌਦੇ ’ਚ ਵਿਸ਼ਣੂ ਜੀ ਦਾ ਵਾਸ ਹੁੰਦਾ ਹੈ ਜੋ ਸਾਡੀ ਵਿਆਹ ਸਬੰਧੀ ਸਮੱਸਿਆ ਨੂੰ ਤੁਰੰਤ ਹੱਲ ਕਰਦੇ ਹਨ।