You are currently viewing ਨਾਈਟ ਡੋਮੀਨੇਸ਼ਨ  ਆਪ੍ਰੇਸ਼ਨ ਸਰਹੱਦ ਪਾਰੋਂ ਹੁੰਦੀ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਨੂੰ ਰੋਕਣ ਵਿੱਚ ਹੋਣਗੇ ਕਾਰਗਰ ਸਾਬਤ
breaking news punjab logo

ਨਾਈਟ ਡੋਮੀਨੇਸ਼ਨ  ਆਪ੍ਰੇਸ਼ਨ ਸਰਹੱਦ ਪਾਰੋਂ ਹੁੰਦੀ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਨੂੰ ਰੋਕਣ ਵਿੱਚ ਹੋਣਗੇ ਕਾਰਗਰ ਸਾਬਤ

ਨਾਈਟ ਡੋਮੀਨੇਸ਼ਨ  ਆਪ੍ਰੇਸ਼ਨ ਸਰਹੱਦ ਪਾਰੋਂ ਹੁੰਦੀ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਨੂੰ ਰੋਕਣ ਵਿੱਚ ਹੋਣਗੇ ਕਾਰਗਰ ਸਾਬਤ
-ਡੀਜੀਪੀ ਪੰਜਾਬ ਵਲੋਂ ਪੁਲੀਸ ਕਮਿਸ਼ਨਰਾਂ / ਐਸਐਸਪੀਜ ਨੂੰ ਨਸ਼ਿਆਂ, ਗੈਰ-ਕਾਨੂੰਨੀ ਮਾਈਨਿੰਗ ਅਤੇ ਭਿ੍ਰਸਟ ਗਤੀਵਿਧੀਆਂ  ਵਿਰੁੱਧ ਜੀਰੋ ਟਾਲਰੈਂਸ ਨੀਤੀ ਅਪਣਾਉਣ  ਦੇ ਹੁਕਮ
– ਡੀਜੀਪੀ  ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਜਲੰਧਰ ਵਿੱਚ ਕ੍ਰਾਈਮ ਰੀਵਿਊ ਮੀਟਿੰਗ ਦੀ ਕੀਤੀ ਪ੍ਰਧਾਨਗੀ
ਚੰਡੀਗੜ/ਜਲੰਧਰ, 6 ਨਵੰਬਰ:
ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਸ਼ਨੀਵਾਰ ਨੂੰ ਸਾਰੇ ਸਰਹੱਦੀ ਜਿਲਿਆਂ ਦੇ ਐਸਐਸਪੀਜ ਨੂੰ ਸਰਹੱਦ ‘ਤੇ ਚੌਕਸੀ ਵਧਾਉਣ ਅਤੇ ਸੂਚੀਬੱਧ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਡੀਜੀਪੀ, ਜੋ ਇੱਥੇ ਪੀਏਪੀ ਕੰਪਲੈਕਸ ਵਿਖੇ ਜਲੰਧਰ ਰੇਂਜ ਅਤੇ ਬਾਰਡਰ ਰੇਂਜ ਦੇ ਅਧਿਕਾਰੀਆਂ ਨਾਲ ਅਪਰਾਧ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਸਾਰੇ ਸੀਪੀਜ/ਐਸਐਸਪੀਜ ਨੂੰ ਨਸ਼ਿਆਂ, ਗੈਰ-ਕਾਨੂੰਨੀ ਮਾਈਨਿੰਗ ਅਤੇ ਭਿ੍ਰਸ਼ਟ ਗਤੀਵਿਧੀਆਂ ਵਿਰੁੱਧ ਜੀਰੋ ਟੋਲਰੈਂਸ ਨੀਤੀ ਅਪਣਾਉਣ ਦੇ ਨਿਰਦੇਸ਼ ਵੀ ਦਿੱਤੇ। ਮੀਟਿੰਗ ਵਿੱਚ  ਜਲੰਧਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ, ਆਈਜੀਪੀ ਜਲੰਧਰ ਰੇਂਜ ਗੁਰਿੰਦਰ ਸਿੰਘ ਢਿੱਲੋਂ, ਆਈਜੀਪੀ ਬਾਰਡਰ ਰੇਂਜ ਮੋਹਨੀਸ਼ ਚਾਵਲਾ ਅਤੇ ਸੀਪੀ ਅੰਮਿ੍ਰਤਸਰ ਸੁਖਚੈਨ ਸਿੰਘ ਗਿੱਲ ਵੀ ਹਾਜਰ ਰਹੇ।