You are currently viewing ਦੇਸ਼ ਦੀ ਤਰੱਕੀ ਲਈ ਜੈਵਿਕ ਖੇਤੀ ਅਪਨਾਉਣ ਵੱਲ ਠੋਸ ਕਦਮ ਚੁੱਕੇ ਜਾਣ ਦੀ ਸਰਕਾਰਾਂ ਨੂੰ ਅਪੀਲ
organic meet

ਦੇਸ਼ ਦੀ ਤਰੱਕੀ ਲਈ ਜੈਵਿਕ ਖੇਤੀ ਅਪਨਾਉਣ ਵੱਲ ਠੋਸ ਕਦਮ ਚੁੱਕੇ ਜਾਣ ਦੀ ਸਰਕਾਰਾਂ ਨੂੰ ਅਪੀਲ

ਦੇਸ਼ ਦੀ ਤਰੱਕੀ ਲਈ ਜੈਵਿਕ ਖੇਤੀ ਅਪਨਾਉਣ ਵੱਲ ਠੋਸ ਕਦਮ ਚੁੱਕੇ ਜਾਣ ਦੀ ਸਰਕਾਰਾਂ ਨੂੰ ਅਪੀਲ
ਚੰਡੀਗੜ੍ਹ, 30 ਅਕਤੂਬਰ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਰਾਜ ਗਊ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਤਰੱਕੀ ਲਈ ਜੈਵਿਕ ਖੇਤੀ ਅਪਨਾਉਣ ਵੱਲ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਸਰਹੱਦੀ ਸੂਬੇ ਪੰਜਾਬ ਦਾ ਕਿਸਾਨ ਸਖ਼ਤ ਮਿਹਨਤ ਸਦਕਾ ਦੇਸ਼ ਦਾ ਢਿੱਡ ਭਰ ਰਿਹਾ ਹੈ ਅਤੇ ਇਸ ਧਰਤੀ ਦੇ ਜਾਏ ਫ਼ੌਜ ਵਿੱਚ ਜਾ ਕੇ ਦੇਸ਼ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਪੈਦਾਵਾਰ ਲਈ ਖ਼ਤਰਨਾਕ ਕੀਟਨਾਸ਼ਕ ਸਪਰੇਆਂ ਦੀ ਵਰਤੋਂ ਨਾਲ ਨਿੱਤ ਨਵੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਜੈਵਿਕ ਖੇਤੀ ਹੀ ਇੱਕੋ-ਇੱਕ ਸਾਧਨ ਹੈ।